ਸਾਨੂੰ ਸਾਰਿਆਂ ਨੂੰ ਭਗਵਾਨ ਵਿਸ਼ਵਕਰਮਾ ਦੇ ਦੱਸੇ ਮਾਰਗ ’ਤੇ ਚੱਲਣਾ ਚਾਹੀਦਾ-ਵਿੰਦਾ ਗਰੋਵਰ
ਪਟਿਆਲਾ, 9 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਬਹੇੜਾ ਰੋਡ ਵਿਖੇ ਜਥੇਦਾਰ ਰਵਿੰਦਰ ਸਿੰਘ ਵਿੰਦਾ ਗਰੋਵਰ ਜ਼ਿਲ੍ਹਾ ਪ੍ਰਧਾਨ ਪਟਿਆਲਾ ਸ਼ਹਿਰੀ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੇ ਅਕਾਲੀ ਆਗੂ ਸਤਿੰਦਰ ਸਿੰਘ ਸ਼ੱਕੂ ਗਰੋਵਰ ਤੇ ਹੋਰ ਦੁਕਾਨਦਾਰ ਮਿਸਤਰੀ ਭਾਈਚਾਰੇ ਵਲੋਂ ਵਿਸ਼ਵਕਰਮਾ ਦਿਵਸ ਮਨਾਇਆ। ਇਸ ਮੌਕੇ ਜਥੇਦਾਰ ਰਵਿੰਦਰ ਸਿੰਘ ਵਿੰਦਾ ਗਰੋਵਰ ਨੇ ਗੱਲਬਾਤ ਕਰਦਿਆ ਕਿਹਾ ਕਿ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ ਦਿਵਸ ਸਮੁੱਚੇ ਵਿਸ਼ਵ ‘ਚ ਹਰ ਵਰਗ ਵਲੋਂ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਪਟਿਆਲਾ, 9 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਬਹੇੜਾ ਰੋਡ ਵਿਖੇ ਜਥੇਦਾਰ ਰਵਿੰਦਰ ਸਿੰਘ ਵਿੰਦਾ ਗਰੋਵਰ ਜ਼ਿਲ੍ਹਾ ਪ੍ਰਧਾਨ ਪਟਿਆਲਾ ਸ਼ਹਿਰੀ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੇ ਅਕਾਲੀ ਆਗੂ ਸਤਿੰਦਰ ਸਿੰਘ ਸ਼ੱਕੂ ਗਰੋਵਰ ਤੇ ਹੋਰ ਦੁਕਾਨਦਾਰ ਮਿਸਤਰੀ ਭਾਈਚਾਰੇ ਵਲੋਂ ਵਿਸ਼ਵਕਰਮਾ ਦਿਵਸ ਮਨਾਇਆ। ਇਸ ਮੌਕੇ ਜਥੇਦਾਰ ਰਵਿੰਦਰ ਸਿੰਘ ਵਿੰਦਾ ਗਰੋਵਰ ਨੇ ਗੱਲਬਾਤ ਕਰਦਿਆ ਕਿਹਾ ਕਿ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ ਦਿਵਸ ਸਮੁੱਚੇ ਵਿਸ਼ਵ ‘ਚ ਹਰ ਵਰਗ ਵਲੋਂ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਹ ਅਰਦਾਸ ਕਰਦੇ ਹਨ ਕਿ ਹੱਥੀਂ ਕਿਰਤ ਕਰਨ ਵਾਲੇ ਸਾਰੇ ਮਿਹਨਕਸ਼ ਲੋਕ ਤੇ ਕਿਰਤ ਦੇ ਦੇੇਵਤੇ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੀ ਕਿਰਪਾ ਬਣੀ ਰਹੇ ਤੇ ਸਭ ਦੀ ਮਿਹਨਤ ਦਾ ਮੁੱਲ ਪਵੇ ਤੇ ਸਭ ਦੀਆਂ ਕਮਾਈਆ ‘ਚ ਵਾਧਾ ਹੋੋਵੇ। ਵਿੰੰਦਾ ਨੇ ਕਿਹਾ ਕਿ ਕਿਰਤ ਦਾ ਪ੍ਰਤੀਕ ਇਸ ਦਿਵਸ ਨੂੰ ਸਮੂਹ ਕਾਮੇ, ਮਿਸਤਰੀ ਮਕੈਨਿਕ ਤੇ ਮਜ਼ਦੂਰ ਵਰਗ ਤੋਂ ਇਲਾਵਾ ਹਰ ਕਾਰਖਾਨੇ ਅਤੇ ਉਦਯੋਗਿਕ ਸੈਕਟਰ ‘ਚ ਇਸ ਦਿਵਸ ਨੂੰ ਬਹੁਤ ਮਹੱਤਤਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸਾਨੂੰ ਸਾਰਿਆਂ ਨੂੰ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਵਲੋਂ ਮਿਲੇ ਪੂਰਨੇ ਤੇ ਮਾਰਗ ’ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਵਿੰਦਾ ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਕੰਮਾਂ ਦੇ ਨਾਲ-ਨਾਲ ਧਾਰਮਿਕ ਖੇਤਰ ਵਿਚ ਵੀ ਆਪਣਾ ਅਹਿਮ ਯੋਗਦਾਨ ਪਾਉਣ। ਇਸ ਮੌਕੇ ਸਤਿੰਦਰ ਸਿੰਘ ਸ਼ੱਕੂ ਗਰੋਵਰ, ਜਤਿੰਦਰਪਾਲ ਸਿੰਘ ਸਾਬਕਾ ਫਾਈਰ ਅਫ਼ਸਰ ਪਟਿਆਲਾ, ਗੁਰਇਕਬਾਲ ਸਿੰਘ, ਮਨਮੋਹਨ ਸਿੰਘ ਕੋਹਲੀ, ਗੁਰਪੀ੍ਤ ਸਿੰਘ ਕੋਹਲੀ, ਹਰਪ੍ਰੀਤ ਸਿੰਘ ਪ੍ਰੀਤ ਗਰੋਵਰ, ਅਮਿਤ ਕੁਮਾਰ, ਮੋਨੂੰ, ਗੁਰਪਾਲਇੰਦਰ ਸਿੰਘ, ਹਰਮਨਜੋਤ ਸਿੰਘ, ਹਰਦਿਆਲ ਸਿੰਘ, ਮੁਕੇਸ਼ ਕੁਮਾਰ, ਪਰਮਜੀਤ ਸਿੰਘ, ਗੁਰਵਿੰਦਰ ਸਿੰਘ ਪਿੰਕੀ, ਸੰਦੀਪ ਕੁਮਾਰ, ਰੇਹਾਨ, ਮੋਹਣ, ਜਤਿਨ, ਅਜੈ ਕੁਮਾਰ ਆਦਿ ਤੇ ਹੋਰ ਦੁਕਾਨਦਾਰ ਭਾਈਚਾਰਾ ਮੌਜੂਦ ਸਨ ।