10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਗਊ ਸੇਵਾ ਸੰਮਤੀ ਅਮਲੋਹ ਨੇ ਮੱਸਿਆ ਮੌਕੇ ਗਊ ਪੂਜਾ ਕਰ ਕੇ ਸ਼ਰਧਾ ਨਾਲ ਮਨਾਇਆ ਦਿਹਾੜਾ

ਅਮਲੋਹ, 9 ਨਵੰਬਰ (ਕੇਵਲ ਸਿੰਘ)-ਗਊ ਸੇਵਾ ਸੰਮਤੀ ਅਮਲੋਹ ਵਲੋਂ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਵਿਚ ਮੱਸਿਆ ਦਾ ਦਿਹਾੜਾ ਮਨਾਇਆ। ਇਸ ਮੌਕੇ ਗਊ ਪੂਜਾ ਕਰਵਾਈ ਗਈ।

Ad Position 21
No active advertisement
ਅਜੀਤ ਡੈਸਕ 10-11-2026
ਅਮਲੋਹ, 9 ਨਵੰਬਰ (ਕੇਵਲ ਸਿੰਘ)-ਗਊ ਸੇਵਾ ਸੰਮਤੀ ਅਮਲੋਹ ਵਲੋਂ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਵਿਚ ਮੱਸਿਆ ਦਾ ਦਿਹਾੜਾ ਮਨਾਇਆ। ਇਸ ਮੌਕੇ ਗਊ ਪੂਜਾ ਕਰਵਾਈ ਗਈ। ਪੂਜਾ ਕਰਵਾਉਣ ਦੀ ਰਸਮ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ ਤੇ ਕਿਆਂਸ਼ ਸੂਦ ਨੇ ਕਰਵਾਈ ਜਦਕਿ ਮੰਤਰਾਂ ਦਾ ਉਚਾਰਨ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਰੌਸ਼ਨ ਲਾਲ ਨੇ ਕੀਤਾ। ਇਸ ਮੌਕੇ ਸੂਦ ਨੇ ਕਿਹਾ ਕਿ ਸਨਾਤਨ ਵਿਚ ਗਊ ਪੂਜਾ ਨੂੰ ਸਭ ਤੋਂ ਉੱਤਮ ਪੂਜਾ ਮੰਨਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ 4 ਸਾਲ ਤੋਂ ਹਰ ਮਹੀਨੇ ਦੀ ਪੂਰਨਮਾਸ਼ੀ ਤੇ ਮੱਸਿਆ ਗਊਸ਼ਾਲਾ ਵਿਚ ਗਊ ਪੂਜਾ ਕਰਕੇ ਮਨਾਈ ਜਾਂਦੀ ਹੈ, ਜਿਸ ਵਿਚ ਕੋਈ ਵੀ ਸ਼ਰਧਾਲੂ ਆਪਣੇ ਪਰਿਵਾਰ ਵਲੋਂ ਪੂਜਾ ਦੀ ਰਸਮ ਕਰਵਾ ਸਕਦਾ ਹੈ। ਇਸ ਮੌਕੇ ਸੰਮਤੀ ਦੇ ਸਰਪ੍ਰਸਤ ਪ੍ਰੇਮ ਚੰਦ ਸ਼ਰਮਾ, ਗਊਸ਼ਾਲਾ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ, ਜਨਰਲ ਸਕੱਤਰ ਮਾਸਟਰ ਰਜੇਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਸੰਜੀਵ ਧੀਰ, ਮੈਨੇਜਰ ਅਸ਼ੋਕ ਗੁਪਤਾ, ਰਾਮ ਸ਼ਰਧਾ ਮੰਚ ਦੇ ਪ੍ਰਧਾਨ ਰਕੇਸ਼ ਚਾਵਲਾ, ਗਿਆਨ ਚੰਦ ਗਰਗ, ਰਮੇਸ਼ਵਰ ਮਹਾਦੇਵ ਮੰਦਰ ਦੇ ਪ੍ਰਧਾਨ ਦਿਨੇਸ਼ ਗੋਇਲ, ਸਨਾਤਨ ਧਰਮ ਪ੍ਰਚਾਰ ਟਰੱਸਟ ਦੇ ਇੰਚਾਰਜ ਸੁਰਿੰਦਰ ਜਿੰਦਲ, ਮੋਹਿਤ ਪੁਰੀ, ਸਾਈਂ ਮੰਦਿਰ ਦੇ ਸਕੱਤਰ ਵਿਪਨ ਕੁਮਾਰ ਗਰਗ, ਭੂਸ਼ਨ ਗਰਗ, ਰਜੀਵ ਵਰਮਾ, ਡਾ. ਮਨਜੀਤ ਸਿੰਘ, ਡਾ. ਅਜੇ ਕੁਮਾਰ, ਰਜੇਸ਼ ਕੁਮਾਰ, ਸ੍ਰੀ ਕ੍ਰਿਸ਼ਨਾ ਮੰਦਰ ਕਮੇਟੀ ਦੇ ਪ੍ਰਧਾਨ ਦੀਪਕ ਗੋਇਲ, ਸੁਖਦੇਵ ਕੁਮਾਰ, ਅਤੁੱਲ ਗੋਇਲ ਤੋਂ ਇਲਾਵਾ ਸ਼ਹਿਰ ਵਾਸੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵਕਰਮਾ ਦਿਵਸ ਸਾਨੂੰ ਮਿਹਨਤ, ਲਗਨ ਤੇ ਸਿਰਜਣਾਤਮਿਕਤਾ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੰਦਾ-ਐਡ. ਧਾਰਨੀ ਅਗਲੀ ਖ਼ਬਰ ਅਬੀਨਾਸ਼, ਪਿਤਾ : ਜਗਵਿੰਦਰ ਸਿੰਘ, ਮਾਤਾ : ਰਮਨਪ੍ਰੀਤ ਕੌਰ ਵਾਸੀ ਪਿੰਡ ਚਲੈਲਾ, ਪਟਿਆਲਾ ਦਵਿੰਦਰ ਸਿੰਘ ਮਾਜਰੀ ਭਾਜਪਾ ਵਿ...
Ad Position 24