ਦਿਨ ਦਿਹਾੜੇ ਘਰ ਦੇ ਵਿਹੜੇ ’ਚ ਖੜ੍ਹੀ ਬਜ਼ੁਰਗ ਔਰਤ ਦੇ ਕੰਨਾਂ ਵਿਚੋਂ ਵਾਲੀਆਂ ਝਪਟੀਆਂ
ਬਨੂੜ, 10 ਨਵੰਬਰ (ਭੁਪਿੰਦਰ ਸਿੰਘ)-ਮੋਟਰਸਾਈਕਲ ਸਵਾਰ ਇਕ ਨੌਜਵਾਨ ਨੇ ਦਿਨ ਦਿਹਾੜੇ ਆਪਣੇ ਘਰ ਦੇ ਵਿਹੜੇ ਵਿਚ ਖੜੀ ਬਜ਼ੁਰਗ ਔਰਤ ਦੇ ਕੰਨਾਂ ਵਿਚ ਵਾਲੀਆਂ ਝਪਟ ਲਈਆਂ। ਘਟਨਾ ਸਵੇਰੇ 11 ਵਜੇ ਵਾਪਰੀ, ਜਦੋਂ ਬਨੂੜ ਬਾਂਡਿਆ ਬਸੀ ਦੀ 70 ਸਾਲਾਂ ਬਜ਼ੁਰਗ ਔਰਤ ਬਲਜੀਤ ਕੌਰ ਪਤਨੀ ਮੰਗਾ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਮੁੱਖ ਗੇਟ ਦੇ ਅੰਦਰ ਵਿਹੜੇ ਵਿਚ ਖੜ੍ਹੀ ਸੀ ਕਿ ਅਚਾਨਕ ਇਕ ਮੋਟਰਸਾਈਕਲ ’ਤੇ ਸਵਾਰ ਨੌਜਵਾਨ ਗਲੀ ਵਿਚ ਆਪਣਾ ਚਲਦਾ ਮੋਟਰਸਾਇਕਲ ਖੜ੍ਹਾ ਕਰਕੇ ਮੇਰੇ ਕੋਲ ਆਇਆ ਤੇ ਕੰਨਾਂ ਦੀ ਵਾਲੀਆਂ ਝਪਟ ਕੇ ਫਰਾਰ ਹੋ ਗਿਆ।
ਬਨੂੜ, 10 ਨਵੰਬਰ (ਭੁਪਿੰਦਰ ਸਿੰਘ)-ਮੋਟਰਸਾਈਕਲ ਸਵਾਰ ਇਕ ਨੌਜਵਾਨ ਨੇ ਦਿਨ ਦਿਹਾੜੇ ਆਪਣੇ ਘਰ ਦੇ ਵਿਹੜੇ ਵਿਚ ਖੜੀ ਬਜ਼ੁਰਗ ਔਰਤ ਦੇ ਕੰਨਾਂ ਵਿਚ ਵਾਲੀਆਂ ਝਪਟ ਲਈਆਂ। ਘਟਨਾ ਸਵੇਰੇ 11 ਵਜੇ ਵਾਪਰੀ, ਜਦੋਂ ਬਨੂੜ ਬਾਂਡਿਆ ਬਸੀ ਦੀ 70 ਸਾਲਾਂ ਬਜ਼ੁਰਗ ਔਰਤ ਬਲਜੀਤ ਕੌਰ ਪਤਨੀ ਮੰਗਾ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਮੁੱਖ ਗੇਟ ਦੇ ਅੰਦਰ ਵਿਹੜੇ ਵਿਚ ਖੜ੍ਹੀ ਸੀ ਕਿ ਅਚਾਨਕ ਇਕ ਮੋਟਰਸਾਈਕਲ ’ਤੇ ਸਵਾਰ ਨੌਜਵਾਨ ਗਲੀ ਵਿਚ ਆਪਣਾ ਚਲਦਾ ਮੋਟਰਸਾਇਕਲ ਖੜ੍ਹਾ ਕਰਕੇ ਮੇਰੇ ਕੋਲ ਆਇਆ ਤੇ ਕੰਨਾਂ ਦੀ ਵਾਲੀਆਂ ਝਪਟ ਕੇ ਫਰਾਰ ਹੋ ਗਿਆ। ਉਸ ਨੇ ਕਿਹਾ ਕਿ ਜਦੋਂ ਉਸ ਨੂੰ ਆਪਣੇ ਨਾਲ ਵਾਪਰੀ ਘਟਨਾ ਦੀ ਸਮਝ ਆਈ, ਐਨੇ ਸਮੇਂ ਵਿਚ ਉਹ ਫਰਾਰ ਹੋ ਗਿਆ। ਨੌਜਵਾਨ ਨੇ ਹੈਲਮਟ ਪਹਿਨਿਆ ਹੋਇਆ ਸੀ, ਜਿਸ ਕਾਰਨ ਉਸ ਦੀ ਪਹਿਚਾਣ ਨਹੀਂ ਹੋ ਸਕੀ। ਔਰਤ ਨੇ ਦੱਸਿਆ ਕਿ ਉਸ ਦੀਆਂ ਸੋਨੇ ਦੀ ਵਾਲੀਆਂ ਸਨ, ਜਿਨ੍ਹਾਂ ਦੀ ਕੀਮਤ ਲਗਭਗ ਇਕ ਲੱਖ ਰੁਪਏ ਦੇ ਕਰੀਬ ਬਣਦੀ ਹੈ। ਇਸ ਤੋਂ ਅੱਠ ਕੁ ਦਿਨ ਪਹਿਲਾਂ ਵੀ ਪਿੰਡ ਵਿਚ ਘਟਨਾ ਵਾਪਰੀ ਸੀ, ਜਦੋਂ ਦਿਨ ਵੇਲੇ ਹੀ ਇਕ ਨੌਜਵਾਨ ਘਰ ਤੋਂ ਬਾਹਰ ਖੜ੍ਹਿਆ ਮੋਟਰਸਾਈਕਲ ਲੈ ਕੇ ਭੱਜਣ ਲੱਗਾ ਸੀ, ਕਿ ਲੋਕਾਂ ਨੇ ਉਸ ਮੌਕੇ ’ਤੇ ਦਬੋਚ ਲਿਆ ਤੇ ਪੁਲਿਸ ਦੇ ਹਵਾਲੇ ਕੀਤਾ ਪਰ ਲੁਟੇਰਿਆਂ ਦੇ ਹੌਂਸਲੇ ਬੁਲੰਦ ਹਨ। ਦਿਨ ਦਿਹਾੜੇ ਵਾਪਰ ਰਹੀ ਲੁੱਟ ਖਸੁੱਟ ਦੀ ਘਟਨਾਵਾਂ ਤੋਂ ਲੋਕ ਚਿੰਤਤ ਹਨ ਤੇ ਸਹਿਮੇ ਹੋਏ ਹਨ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਜਾਨ ਮਾਲ ਦੀ ਸੁਰੱਖਿਆ ਦੀ ਮੰਗ ਕੀਤੀ ਹੈ।