11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਬੀਜੇਪੀ ਵਲੋਂ “ਨਸ਼ਾ ਭਜਾਓ ਪੰਜਾਬ ਬਚਾਓ” ਰੈਲੀ 22 ਨੂੰ ਨਾਭਾ ‘ਚ– ਗੋਇਲ, ਬਾਂਸਲ, ਬਿੱਟੂ ਪੰਜਾਬ ਬਚਾਓ ਰੈਲੀ ‘ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕਰਨਗੇ ਸ਼ਮੂਲੀਅਤ

ਨਾਭਾ, 11 ਨਵੰਬਰ (ਜਗਨਾਰ ਸਿੰਘ ਦੁਲੱਦੀ)-ਬੀਜੇਪੀ ਵੱਲੋਂ “ਨਸ਼ਾ ਭਜਾਓ ਪੰਜਾਬ ਬਚਾਓ” ਰੈਲੀ ਨਾਭਾ ਸਥਿਤ ਗਊਸ਼ਾਲਾ ਗਰਾਊਂਡ ਵਿਚ 22 ਨਵੰਬਰ ਨੂੰ ਕੀਤੀ ਜਾ ਰਹੀ ਹੈ। ਇਸ ਰੈਲੀ ਸੱਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪਟਿਆਲਾ ਦੱਖਣੀ ਦੇ ਪ੍ਰਧਾਨ ਹਰਮੇਸ਼ ਗੋਇਲ, ਬੀਜੇਪੀ ਦੇ ਵਪਾਰ ਮੰਡਲ ਦੇ ਸੂਬਾ ਉਪ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਅਤੇ ਹਲਕੇ ਦੇ ਮੁੱਖ ਸੇਵਾਦਾਰ ਬਰਿੰਦਰ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 22 ਨਵੰਬਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਇਸ ‘ਨਸ਼ਾ ਭਜਾਓ ਪੰਜਾਬ ਬਚਾਓ’ ਰੈਲੀ ਵਿਚ ਸ਼ਿਰਕਤ ਕਰਨਗੇ ਅਤੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਨਗੇ।

Ad Position 21
No active advertisement
ਅਜੀਤ ਡੈਸਕ 12-11-2026
ਨਾਭਾ, 11 ਨਵੰਬਰ (ਜਗਨਾਰ ਸਿੰਘ ਦੁਲੱਦੀ)-ਬੀਜੇਪੀ ਵੱਲੋਂ “ਨਸ਼ਾ ਭਜਾਓ ਪੰਜਾਬ ਬਚਾਓ” ਰੈਲੀ ਨਾਭਾ ਸਥਿਤ ਗਊਸ਼ਾਲਾ ਗਰਾਊਂਡ ਵਿਚ 22 ਨਵੰਬਰ ਨੂੰ ਕੀਤੀ ਜਾ ਰਹੀ ਹੈ। ਇਸ ਰੈਲੀ ਸੱਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪਟਿਆਲਾ ਦੱਖਣੀ ਦੇ ਪ੍ਰਧਾਨ ਹਰਮੇਸ਼ ਗੋਇਲ, ਬੀਜੇਪੀ ਦੇ ਵਪਾਰ ਮੰਡਲ ਦੇ ਸੂਬਾ ਉਪ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਅਤੇ ਹਲਕੇ ਦੇ ਮੁੱਖ ਸੇਵਾਦਾਰ ਬਰਿੰਦਰ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 22 ਨਵੰਬਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਇਸ ‘ਨਸ਼ਾ ਭਜਾਓ ਪੰਜਾਬ ਬਚਾਓ’ ਰੈਲੀ ਵਿਚ ਸ਼ਿਰਕਤ ਕਰਨਗੇ ਅਤੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਨਗੇ। ਭਾਜਪਾ ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਵਿਚ ਨਸ਼ਿਆਂ ਦਾ ਪੰਜਵਾਂ ਦਰਿਆ ਬਹਿ ਰਿਹਾ ਹੈ ਦੇ ਬਾਵਜੂਦ ਪੰਜਾਬ ਸਰਕਾਰ ਹਰ ਫ਼ਰੰਟ ’ਤੇ ਫੇਲ੍ਹ ਸਾਬਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਨਾਭਾ ਹਲਕੇ ਵਿਚ ਵੀ ਨਸ਼ੇ ਦਾ ਧੰਦਾ ਵੱਡੀ ਪੱਧਰ ’ਤੇ ਚੱਲ ਰਿਹਾ ਹੈ ਤੇ ਨਸ਼ਾ ਰੋਕਣ ਵਾਲਿਆਂ ਖ਼ਿਲਾਫ਼ ਪੁਲਿਸ ਵਲੋਂ ਝੂਠੇ ਪਰਚੇ ਦਰਜ ਕੀਤੇ ਜਾਂਦੇ ਹਨ। ਆਗੂਆਂ ਨੇ ਕਿਹਾ ਕਿ ਜੇਕਰ ਅੱਜ ਪੰਜਾਬ ਨੂੰ ਬਚਾਉਣਾ ਹੈ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਡਬਲ ਇੰਜਨ ਦੀ ਸਰਕਾਰ ਲਿਆਉਣਾ ਜ਼ਰੂਰੀ ਹੈ। ਉਨ੍ਹਾਂ ਨੇ ਸਮੁੱਚੇ ਨਾਭਾ ਹਲਕੇ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 22 ਨਵੰਬਰ ਨੂੰ ਗਊਸ਼ਾਲਾ ਵਿਚ ਵੱਧ ਤੋਂ ਵੱਧ ਪਹੁੰਚਣ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪ੍ਰਨੀਤ ਕੌਰ ਦੇ ਵਿਚਾਰ ਸੁਣਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦੱਖਣੀ ਹਰਮੇਸ਼ ਗੋਇਲ ਜ਼ਿਲ੍ਹਾ ਪ੍ਰਧਾਨ, ਰਾਜੇਸ਼ ਬਾਂਸਲ ਬੱਬੂ, ਬਰਿੰਦਰ ਬਿੱਟੂ, ਗੋਗੀ ਟਿਵਾਣਾ, ਪਲਵਿੰਦਰ ਸਿੰਘ ਛੀਟਾਂਵਾਲਾ, ਸਨੀ ਸਿੰਗਲਾ, ਗੁਰਿੰਦਰਜੀਤ ਸਿੰਘ ਸੋਢੀ, ਪਰਮਿੰਦਰ ਗੁਪਤਾ, ਕੌਂਸਲਰ ਯਾਦਵਿੰਦਰ ਸਿੰਘ ਯਾਦੂ, ਅਸ਼ੋਕ ਜਿੰਦਲ, ਅਨਿਲ ਕੁਮਾਰ ਨੰਨ੍ਹੀ, ਯੁਧਵੀਰ ਸਿੰਘ ਸੋਢੀ, ਸੁਨੀਲ ਭਲਵਾਨ, ਚਮਕੌਰ ਸਿੰਘ, ਵਿਕਾਸ ਗਰਗ, ਅਮਰ ਚੰਦ ਕਥੂਰੀਆ, ਮੋਨਿਕ ਗੁਪਤਾ, ਰੋਬਿਨ ਗੋਇਲ, ਗਿਰਧਾਰੀ ਲਾਲ ਬਾਂਸਲ, ਚਮਕੌਰ ਸਿੰਘ ਰਹਿਸਲ, ਪਵਨ ਸ਼ਰਮਾ ਆਦਿ ਭਾਜਪਾ ਆਗੂ ਅਤੇ ਵਰਕਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਟਿਆਲਾ-ਪਿਹੋਵਾ ਮਾਰਗ ਨੂੰ ਚਹੁੰ-ਮਾਰਗੀ ਬਣਾਉਣ ਦਾ ਮੁੱਦਾ ਮੁੜ ਉੱਠਿਆ ਭਾਜਪਾ ’ਚ ਸ਼ਾਮਿਲ ਸਾਬਕਾ ਵਿਧਾਇਕ ਹਰਮੀਤ ਸਿੰਘ... ਅਗਲੀ ਖ਼ਬਰ ਵਿਸ਼ਵਕਰਮਾ ਭਵਨ ’ਚ ਵਿਸ਼ਵਕਰਮਾ ਭਾਈਚਾਰੇ ਨੇ ਸਮਾਗਮ ਕਰਵਾਇਆ ਡੀ.ਟੀ.ਓ. ਕਰਨ ਸਿੰਘ ਨੇ ਬੀਬੀ ਲੂੰਬਾ ਵਲੋਂ 5 ਲੱਖ ਦੀ ਗਰਾਂ...
Ad Position 24