ਪੰਜਾਬ ਨੰਬਰਦਾਰਾ ਯੂਨੀਅਨ ਦੀ ਹੋਈ ਮੰਗਾਂ ਨੂੰ ਲੈ ਕੇ ਇਕੱਤਰਤਾ
ਨਾਭਾ, 12 ਨਵੰਬਰ (ਜਗਨਾਰ ਸਿੰਘ ਦੁਲੱਦੀ)-ਸਥਾਨਕ ਤਹਿਸੀਲ ਕੰਪਲੈਕਸ ਵਿਖੇ ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਜ਼ਿਲਾ ਜਨਰਲ ਸਕੱਤਰ ਪਟਿਆਲਾ ਮਨਮੋਹਨ ਸਿੰਘ ਗੁਣੀਕੇ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ’ਤੇ ਨੰਬਰਦਾਰਾਂ ਦੀਆ ਮੰਗਾਂ ਪਹਿਲ ਦੇ ਅਧਾਰ ’ਤੇ ਮੰਨੀਆ ਜਾਣਗੀਆਂ, ਦੇ ਬਾਵਜੂਦ ਅਜੇ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ।
ਨਾਭਾ, 12 ਨਵੰਬਰ (ਜਗਨਾਰ ਸਿੰਘ ਦੁਲੱਦੀ)-ਸਥਾਨਕ ਤਹਿਸੀਲ ਕੰਪਲੈਕਸ ਵਿਖੇ ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਜ਼ਿਲਾ ਜਨਰਲ ਸਕੱਤਰ ਪਟਿਆਲਾ ਮਨਮੋਹਨ ਸਿੰਘ ਗੁਣੀਕੇ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ’ਤੇ ਨੰਬਰਦਾਰਾਂ ਦੀਆ ਮੰਗਾਂ ਪਹਿਲ ਦੇ ਅਧਾਰ ’ਤੇ ਮੰਨੀਆ ਜਾਣਗੀਆਂ, ਦੇ ਬਾਵਜੂਦ ਅਜੇ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸਾਡੀਆਂ ਮੁੱਖ ਮੰਗਾਂ ’ਚ ਮਾਣਪੱਤਾ 5000 ਕੀਤਾ ਜਾਵੇਗਾ ਅਤੇ ਨੰਬਰਦਾਰੀ ਨੂੰ ਪਿਤਾ ਪੁਰਖੀ ਕੀਤਾ ਜਾਵੇਗਾ ਪਰ ਸਾਢੇ ਚਾਰ ਸਾਲ ਬੀਤ ਜਾਣ ’ਤੇ ਵੀ ਅੱਜ ਤੱਕ ਇਹ ਵਾਅਦੇ ਪੂਰੇ ਨਹੀਂ ਕੀਤੇ । ਉਨ੍ਹਾਂ ਕਿਹਾ ਕਿ ਸਾਡੀ ਯੂਨੀਅਨ ਵਲੋਂ ਇਸ ਸੰਬੰਧ ਵਿਚ ਅਸੀਂ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਮ ਤਹਿਸੀਲਦਾਰ ਨਾਭਾ ਰਾਹੀਂ ਦਿੱਤਾ ਗਿਆ ਹੈ। ਇਸ ਮੀਟਿੰਗ ਵਿਚ ਗੁਰਬਖ਼ਸੀਸ ਸਿੰਘ ਗੋਪੀ ਕੌਲ, ਸਤਨਾਮ ਸਿੰਘ ਧਨੌਰਾ, ਗੁਰਚਰਨ ਸਿੰਘ ਘਾਣੀਵਾਲ, ਸਤਨਾਮ ਸਿੰਘ ਧਨੌਰਾ, ਅਮਰੀਕ ਸਿੰਘ ਕਨਸੂਹਾ, ਜਰਨੈਲ ਸਿੰਘ, ਧਰਮਪਾਲ ਸਿੰਘ ਕੌਲ,ਗੁਰਬਚਨ ਸਿੰਘ ਘਣੀਵਾਲ, ਅਮਰੀਕ ਸਿੰਘ ਕਨਸੂਹਾ ਕਲਾ, ਬਲਵਿੰਦਰ ਸਿੰਘ ਧਨੌਰੀ, ਹਰਭਜਨ ਸਿੰਘ ਢੀਂਗੀ, ਸੁਖਪ੍ਰੀਤ ਸਿੰਘ, ਲਖਵੀਰ ਸਿੰਘ ਸ਼ਮਲਾ, ਰਣਧੀਰ ਸਿੰਘ ਦੁਲੱਦੀ, ਗੁਰਚਰਨ ਸਿੰਘ ਗੁਰਦਿੱਤਪੁਰਾ, ਜਰਨੈਲ ਸਿੰਘ ਲੁਬਾਣਾ ਟੇਕੂ, ਜੀਤ ਸਿੰਘ ਬਨੇਰਾ ਕਲਾ, ਯਾਦਵਿੰਦਰ ਸਿੰਘ ਦੰਦਰਾਲਾ ਢੀਂਡਸਾ ਰਘਵੀਰ ਸਿੰਘ ਕਕਰਾਲਾ, ਜਸਵਿੰਦਰ ਸਿੰਘ ਅੱਚਲ, ਬਲਵਿੰਦਰ ਸਿੰਘ ਨੌਹਰਾ, ਦੀਪ ਸਿੰਘ ਅਲਹੌਰਾਂ ਖੁਰਦ, ਕਰਮਜੀਤ ਸਿੰਘ ਅਭੈਪੁਰ, ਬੇਅੰਤ ਸਿੰਘ ਨਾਭਾ, ਦਲਵਾਰਾ ਸਿੰਘ, ਮਨਜਿੰਦਰ ਸਿੰਘ ਰੋਹਟੀ ਖ਼ਾਸ, ਜਗਵਿੰਦਰ ਸਿੰਘ ਗਦਾਈਆ, ਨਰਿੰਦਰ ਸਿੰਘ ਰੋਹਟੀ ਛੰਨਾ,ਹਾਕਮ ਸਿੰਘ ਅਲਹੌਰਾਂਖੁਰਦ, ਕੇਸਰ ਸਿੰਘ, ਪ੍ਰੇਮ ਸਿੰਘ ਸਿੰਬੜੋਂ ਆਦਿ ਹਲਕੇ ਦੇ ਪਿੰਡਾਂ ਦੇ ਨੰਬਰਦਾਰ ਸ਼ਾਮਿਲ ਹੋਏ।