ਸੀਨੀਅਰ ਕਾਂਗਰਸੀ ਆਗੂ ਮਹਿੰਦਰ ਕੁਮਾਰ ਜੈਨ ਬਨੂੜ ਦਾ ਦਿਹਾਂਤ
ਬਨੂੜ, 12 ਨਵੰਬਰ (ਭੁਪਿੰਦਰ ਸਿੰਘ)-ਸੀਨੀਅਰ ਕਾਂਗਰਸੀ ਆਗੂ ਮਹਿੰਦਰ ਕੁਮਾਰ ਜੈਨ 83 ਸਾਲ ਬਨੂੜ ਦਾ ਦੇਹਾਂਤ ਹੋ ਗਿਆ। ਮਹਿੰਦਰ ਕੁਮਾਰ ਜੈਨ ਟਕਸਾਲੀ ਕਾਂਗਰਸੀ ਪਰਿਵਾਰਾਂ ਨਾਲ ਸੰਬੰਧਿਤ ਰੱਖਦੇ ਸਨ ਅਤੇ ਉਹ ਕਾਂਗਰਸ ਪਾਰਟੀ ਵਿਚ ਕਈ ਉੱਚ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ।
ਬਨੂੜ, 12 ਨਵੰਬਰ (ਭੁਪਿੰਦਰ ਸਿੰਘ)-ਸੀਨੀਅਰ ਕਾਂਗਰਸੀ ਆਗੂ ਮਹਿੰਦਰ ਕੁਮਾਰ ਜੈਨ 83 ਸਾਲ ਬਨੂੜ ਦਾ ਦੇਹਾਂਤ ਹੋ ਗਿਆ। ਮਹਿੰਦਰ ਕੁਮਾਰ ਜੈਨ ਟਕਸਾਲੀ ਕਾਂਗਰਸੀ ਪਰਿਵਾਰਾਂ ਨਾਲ ਸੰਬੰਧਿਤ ਰੱਖਦੇ ਸਨ ਅਤੇ ਉਹ ਕਾਂਗਰਸ ਪਾਰਟੀ ਵਿਚ ਕਈ ਉੱਚ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ। ਉਂਨ੍ਹਾਂ ਦਾ ਸਮਾਜਿਕ ਅਤੇ ਸਿਆਸੀ ਖੇਤਰ ਵਿਚ ਵੱਡਾ ਨਾਂਅ ਸੀ। ਉਹ ਕਾਫੀ ਸਮੇਂ ਤੋਂ ਬੈੱਡ ਰੈਸਟ ’ਤੇ ਸਨ, ਪਰ ਸਰੀਰ ਪੱਖੋਂ ਤੰਦਰੁਸਤ ਸਨ। ਅੱਜ ਸਵੇਰੇ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਤੇ ਉਹ ਅਕਾਲ ਚਲਾਣਾ ਕਰ ਗਏ। ਉਹ ਆਪਣੀ ਪਤਨੀ ਸਮੇਤ ਦੋ ਪੁੱਤਰ ਪੁਨੀਤ ਜੈਨ ਟਿੰਕਾ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਅਤੇ ਅੇਡਵੋਕੇਟ ਸੁਨੀਲ ਕੁਮਾਰ ਜੈਨ ਨੂੰ ਛੱਡ ਗਏ ਹਨ। ਉਨ੍ਹਾਂ ਦੇ ਨਮਿਤ ਪਾਠ ਦਾ ਭੋਗ13 ਨਵੰਬਰ ਦਿਨ ਸ਼ੁੱਕਰਵਾਰ ਨੂੰ ਦੁਪਹਿਰ 11 ਤੋਂ 12 ਵਜੇ ਤੱਕ ਆਤਮ ਐਡਟੋਰੀਅਮ ਜੈਨੇਦਰ ਗੁਰੂਕੁਲ ਜੈਨ ਸਕੂਲ ਸੈਕਟਰ ਇਕ ਪੁਰਾਣਾ ਪੰਚਕੂਲਾ ਵਿਖੇ ਪਾਏ ਜਾਣਗੇ।