15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਸਮਾਣਾ ਪੁਲਿਸ ਦੀ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ, 434 ਮੁਕੱਦਮੇ ਦਰਜ ਕਰ ਕੇ 532 ਮੁਲਜ਼ਮ ਕੀਤੇ ਗ੍ਰਿਫ਼ਤਾਰ

ਸਮਾਣਾ, 14 ਨਵੰਬਰ (ਸਾਹਿਬ ਸਿੰਘ)-ਨਸ਼ਿਆਂ ਦੇ ਖਾਤਮੇ ਲਈ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਅਧੀਨ ਸਮਾਣਾ ਪੁਲਿਸ ਸਰਕਲ ਅਧੀਨ ਪੈਂਦੇ ਥਾਣਾ ਸਦਰ ਸਮਾਣਾ, ਥਾਣਾ ਸ਼ਹਿਰੀ ਸਮਾਣਾ ਅਤੇ ਥਾਣਾ ਪਸਿਆਣਾ ਅਤੇ ਸੀ. ਆਈ.

Ad Position 21
No active advertisement
ਪੁਲਿਸ ਉਪ-ਕਪਤਾਨ ਸਮਾਣਾ ਫਤਿਹ ਸਿੰਘ ਬਰਾੜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ-ਸਾਹਿਬ ਸਿੰਘ 15-11-2026
ਸਮਾਣਾ, 14 ਨਵੰਬਰ (ਸਾਹਿਬ ਸਿੰਘ)-ਨਸ਼ਿਆਂ ਦੇ ਖਾਤਮੇ ਲਈ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਅਧੀਨ ਸਮਾਣਾ ਪੁਲਿਸ ਸਰਕਲ ਅਧੀਨ ਪੈਂਦੇ ਥਾਣਾ ਸਦਰ ਸਮਾਣਾ, ਥਾਣਾ ਸ਼ਹਿਰੀ ਸਮਾਣਾ ਅਤੇ ਥਾਣਾ ਪਸਿਆਣਾ ਅਤੇ ਸੀ.ਆਈ.ਏ. ਸਮਾਣਾ ਦੀ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਕਰਦਿਆਂ 1 ਮਾਰਚ 2025 ਤੋਂ 13 ਨਵੰਬਰ 2026 ਤੱਕ ਐੱਨਡੀਪੀਐੱਸ ਐਕਟ ਤਹਿਤ ਕੁੱਲ 434 ਮੁਕੱਦਮੇ ਦਰਜ ਕਰਕੇ 532 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਨੇ ਵੱਖ-ਵੱਖ ਤਰਾਂ ਦੇ ਨਸ਼ੀਲੇ ਪਦਾਰਥਾਂ ਦੀ ਵੱਡੀ ਮਾਤਰਾ ਬਰਾਮਦ ਕਰਨ ਦੇ ਨਾਲ-ਨਾਲ ਨਸ਼ਾ ਸੌਦਾਗਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਵਿਰੁੱਧ ਵੀ ਕਾਰਵਾਈ ਕੀਤੀ ਹੈ। ਇਨਾਂ ਕਾਰਵਾਈਆਂ ਬਾਬਤ ਪੁਲਿਸ ਉਪ-ਕਪਤਾਨ ਸਮਾਣਾ ਫਤਿਹ ਸਿੰਘ ਬਰਾੜ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਲ 2025 ਦੌਰਾਨ 1 ਮਾਰਚ ਤੋਂ 31 ਦਸੰਬਰ ਤੱਕ 176 ਮੁਕੱਦਮੇ ਦਰਜ ਕਰਕੇ 251 ਮੁਲਜ਼ਮ ਗਿ੍ਫਤਾਰ ਕੀਤੇ ਗਏ ਸਨ, ਜਦਕਿ 1 ਜਨਵਰੀ 2026 ਤੋਂ 13 ਨਵੰਬਰ 2026 ਤੱਕ 261 ਮੁਕੱਦਮੇ ਦਰਜ ਕਰਕੇ 285 ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ। ਇਸ ਤਰ੍ਹਾਂ ਕੁੱਲ 434 ਮਾਮਲਿਆਂ ਵਿਚ 532 ਗਿ੍ਫ਼ਤਾਰੀਆਂ ਹੋਈਆਂ ਹਨ। ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਵਿਚ 4.3 ਕਿਲੋ ਅਫ਼ੀਮ, 1236 ਕਿਲੋ 800 ਗ੍ਰਾਮ ਭੁੱਕੀ-ਚੂਰਾ ਪੋਸਤ, 29,767 ਨਸ਼ੀਲੀਆਂ ਗੋਲੀਆਂ, 1298 ਕੈਪਸੂਲ, 5 ਕਿਲੋ 532 ਗ੍ਰਾਮ ਸੁਲਫ਼ਾ, 755 ਗ੍ਰਾਮ 100 ਮਿਲੀਗ੍ਰਾਮ ਹੈਰੋਇਨ ਅਤੇ 84 ਗ੍ਰਾਮ ਨਸ਼ੀਲਾ ਪਾਊਡਰ ਸ਼ਾਮਲ ਹੈ। ਇਸ ਤੋਂ ਇਲਾਵਾ ਨਸ਼ਾ ਤਸਕਰੀ ਨਾਲ ਸਬੰਧਤ 1 ਲੱਖ 71 ਹਜ਼ਾਰ ਰੁਪਏ ਦੀ ‘ਡਰੱਗ ਮਨੀ’ ਵੀ ਬਰਾਮਦ ਕੀਤੀ ਗਈ ਹੈ। ਸ. ਬਰਾੜ ਨੇ ਦੱਸਿਆ ਕਿ ਤਸਕਰਾਂ ਦੀਆਂ ਜਾਇਦਾਦਾਂ ਫ੍ਰੀਜ ਕਰਨ ਲਈ 10 ਕੇਸ ਸਮਰੱਥ ਅਥਾਰਟੀ ਕੋਲ ਭੇਜੇ ਗਏ ਸਨ। ਇਨਾਂ ਸਾਰੇ 10 ਕੇਸਾਂ ਨੂੰ ਮਨਜੂਰੀ ਮਿਲ ਚੁੱਕੀ ਹੈ। ਫ੍ਰੀਜ ਕੀਤੀਆਂ ਗਈਆਂ ਜਾਇਦਾਦਾਂ ਦੀ ਕੁੱਲ ਕੀਮਤ 1.5 ਕਰੋੜ ਰੁਪਏ ਹੈ। ਇਸੇ ਤਰਾਂ ਨਸ਼ਾ ਤਸਕਰੀ ਨਾਲ ਜੁੜੇ ਤਿੰਨ ਵਿਅਕਤੀਆਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਵੀ ਢਾਹੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਮਾਣਾ ਪੁਲਿਸ ਵਲੋਂ ਨਸ਼ਿਆਂ ਦੀ ਰੋਕਥਾਮ ਦੇ ਨਾਲ-ਨਾਲ ਨਸ਼ੇ ਦੀ ਆਦਤ ਤੋਂ ਪੀੜਤ ਵਿਅਕਤੀਆਂ ਨੂੰ ਇਲਾਜ ਮੁਹੱਈਆ ਕਰਵਾਉਣ ਲਈ ਵੀ ਉਪਰਾਲੇ ਕੀਤੇ ਗਏ ਹਨ। 1 ਮਾਰਚ 2025 ਤੋਂ 16 ਨਵੰਬਰ 2026 ਤੱਕ ਕੁੱਲ 103 ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ 127 ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਏ ਗਏ ਅਤੇ ਪਿੰਡਾਂ ਦੀਆਂ ਰੱਖਿਅਕ ਕਮੇਟੀਆਂ, ਵਾਰਡ ਰੱਖਿਅਕ ਕਮੇਟੀਆਂ, ਸਕੂਲਾਂ ਅਤੇ ਕਾਲਜਾਂ ਨਾਲ 84 ਬੈਠਕਾਂ ਕੀਤੀਆਂ ਗਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ਤੇਜਿੰਦਰ ਖਹਿਰਾ ਨੇ ਵਿਧਾਇਕ ਦੇਵ ਮਾਨ ਦੀ ਗੈਰ ਹਾਜ਼ਰੀ ਵਿਚ ਕੀਤਾ ਸ਼ਕਤੀ ਪ੍ਰਦਰਸ਼ਨ ਅਗਲੀ ਖ਼ਬਰ ਨਿਰਮਲ ਸਿੰਘ ਸੰਧੂ ਖਾਈਵਾਲਾ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ
Ad Position 24