15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਸਮੂਹਿਕ ਸਿਹਤ ਕੇਂਦਰ ਦੁੱਧਨ ਸਾਧਾਂ ਵਿਖੇ “ਵਿਸ਼ਵ ਸੂਗਰ ਦਿਵਸ” ਮੌਕੇ ਜਾਗਰੂਕਤਾ ਕੈਂਪ ਲਗਾਇਆ

ਦੇਵੀਗੜ੍ਹ, 14 ਨਵੰਬਰ (ਰਾਜਿੰਦਰ ਸਿੰਘ ਮੌਜੀ)-ਡਾ਼ ਸੈਲੀ ਜੇਤਲੀ ਸਿਵਲ ਸਰਜਨ ਪਟਿਆਲਾ ਅਤੇ ਡਾ਼ ਨਿਧੀ ਸ਼ਰਮਾ ਸੀਨੀਅਰ ਮੈਡੀਕਲ ਅਫਸਰ ਦੁੱਧਨ ਸਾਧਾਂ ਦੇ ਨਿਰਦੇਸਾਂ ਅਨੁਸਾਰ ਸਮੂਹਿਕ ਸਿਹਤ ਕੇਂਦਰ ਦੁੱਧਨ ਸਾਧਾਂ ਵਿਖੇ “ਵਿਸ਼ਵ ਸੂਗਰ ਦਿਵਸ” ਥੀਮ “ਸੂਗਰ ਤੇ ਸੂਰੁਆਤੀ ਕਾਰਵਾਈ” ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਡਾ਼ ਅਨੁਜ ਬਾਂਸਲ ਮੈਡੀਕਲ ਅਫਸਰ ਨੇ ਦੱਸਿਆ ਕਿ ਹਰ ਸਾਲ 14 ਨਵੰਬਰ ਨੂੰ ਇਨਸੁਲੀਨ ਦੇ ਖੋਜਕਰਤਾ ਸਰ ਫਰੈਡਰਿਕ ਬੈਂਟਿੰਗ ਦੇ ਜਨਮ ਦਿਨ ਦੀ ਯਾਦ ਵਿੱਚ ਵਿਸ਼ਵ ਸ਼ੂਗਰ ਦਿਵਸ ਮਨਾਇਆ ਜਾਂਦਾ ਹੈ।

Ad Position 21
No active advertisement
ਅਜੀਤ ਡੈਸਕ 15-11-2026
ਦੇਵੀਗੜ੍ਹ, 14 ਨਵੰਬਰ (ਰਾਜਿੰਦਰ ਸਿੰਘ ਮੌਜੀ)-ਡਾ਼ ਸੈਲੀ ਜੇਤਲੀ ਸਿਵਲ ਸਰਜਨ ਪਟਿਆਲਾ ਅਤੇ ਡਾ਼ ਨਿਧੀ ਸ਼ਰਮਾ ਸੀਨੀਅਰ ਮੈਡੀਕਲ ਅਫਸਰ ਦੁੱਧਨ ਸਾਧਾਂ ਦੇ ਨਿਰਦੇਸਾਂ ਅਨੁਸਾਰ ਸਮੂਹਿਕ ਸਿਹਤ ਕੇਂਦਰ ਦੁੱਧਨ ਸਾਧਾਂ ਵਿਖੇ “ਵਿਸ਼ਵ ਸੂਗਰ ਦਿਵਸ” ਥੀਮ “ਸੂਗਰ ਤੇ ਸੂਰੁਆਤੀ ਕਾਰਵਾਈ” ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਡਾ਼ ਅਨੁਜ ਬਾਂਸਲ ਮੈਡੀਕਲ ਅਫਸਰ ਨੇ ਦੱਸਿਆ ਕਿ ਹਰ ਸਾਲ 14 ਨਵੰਬਰ ਨੂੰ ਇਨਸੁਲੀਨ ਦੇ ਖੋਜਕਰਤਾ ਸਰ ਫਰੈਡਰਿਕ ਬੈਂਟਿੰਗ ਦੇ ਜਨਮ ਦਿਨ ਦੀ ਯਾਦ ਵਿੱਚ ਵਿਸ਼ਵ ਸ਼ੂਗਰ ਦਿਵਸ ਮਨਾਇਆ ਜਾਂਦਾ ਹੈ। ਇਸ ਸਾਲ 2026 ਲਈ ਅੰਤਰਰਾਸ਼ਟਰੀ ਸ਼ੂਗਰ ਫੈਡਰੇਸ਼ਨ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਥੀਮ “ਸ਼ੂਗਰ ‘ਤੇ ਸ਼ੁਰੂਆਤੀ ਕਾਰਵਾਈ” ਰੱਖਿਆ ਗਿਆ ਹੈ। ਉਨਾਂ ਦੱਸਿਆ ਕਿ ਲੋਕਾਂ ਨੂੰ ਪਤਾ ਹੀ ਨਹੀ ਹੁੰਦਾ ਕਿ ਉਨਾਂ ਨੂੰ ਸੂਗਰ ਹੈ ਜਿਸ ਕਾਰਨ ਗੰਭੀਰ ਪੇਚੀਦਗੀਆਂ ਪੈਦਾ ਹੋ ਜਾਂਦੀਆਂ ਹਨ! ਉਨਾਂ ਸ਼ੂਗਰ ਦੇ ਸ਼ੁਰੂਆਤੀ ਲੱਛਣਾਂ ਜਿਵੇਂ ਕਿ ਵਾਰ-ਵਾਰ ਪਿਆਸ ਲੱਗਣਾ, ਵਾਰ-ਵਾਰ ਪਿਸਾਬ ਆਉਣਾ, ਜਿਆਦਾ ਥਕਾਵਟ, ਜਖ਼ਮ ਦਾ ਦੇਰ ਨਾਲ ਠੀਕ ਹੋਣਾ ਅਤੇ ਨਜਰ ਦਾ ਧੁੰਦਲਾ ਹੋਣਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਗੁਰਵਿੰਦਰ ਸਿੰਘ ਬਲਾਕ ਪਸਾਰ ਸਿਖਿਆਕਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ 30 ਸਾਲ ਦੀ ਉਮਰ ਤੋਂ ਬਾਅਦ ਸਮੇਂ ਸਮੇਂ ਤੇ ਸ਼ੂਗਰ ਦੀ ਜਾਂਚ ਜ਼ਰੂਰ ਕਰਵਾਓ, ਸੰਤੁਲਿਤ ਖਾਣਾ ਖਾਓ, ਰੋਜ਼ਾਨਾ 30 ਮਿੰਟ ਸੈਰ ਜਰੂਰ ਕਰੋ ਅਤੇ ਜੰਕ ਫੂਡ ਤੋਂ ਪਰਹੇਜ਼ ਕਰੋ। ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਤੁਰੰਤ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ! ਇਸ ਮੌਕੇ ਡਾ ਅਮਨਦੀਪ ਸਿੰਘ ਸੋਹਲ ਹੋਮਿਓਪੈਥਿਕ ਮੈਡੀਕਲ ਅਫਸਰ, ਰੂਪਕਿਰਨ ਕੌਰ, ਵਿਨੋਦ ਬਾਂਸਲ ਦੋਵੇਂ ਫਾਰਮੇਸੀ ਅਫਸਰ, ਤੇਜਿੰਦਰ ਕੌਰ, ਬਲਰਾਜ ਕੌਰ ਸਟਾਫ ਨਰਸਿੰਗਜ, ਸਿਮਰਨਜੀਤ ਕੌਰ ਓ ਟੀ ਏ, ਹਰਦੀਪ ਸਿੰਘ, ਹਾਰਦਿਕ ਦੋਵੇਂ ਲੈਬੋਰਟਰੀ ਟੈਕਨੀਸੀਅਨ, ਮਨਜੀਤ ਸਿੰਘ ਕੌਂਸਲਰ ਅਤੇ ਮਰੀਜ਼ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀਆਂ ਵਲੋਂ ਜਨਗਣਨਾ 2027 ਦੇ ਦੂਜੇ ਪੜਾਅ ਦੀਆਂ ਤਿਆਰੀਆਂ ਦਾ ਜਾਇਜ਼ਾ ਅਗਲੀ ਖ਼ਬਰ ਪਿੰਡ ਮੁਹੱਬਤਪੁਰ ਦੇ 116 ਪਰਿਵਾਰਾਂ ਨੂੰ ਰਣਜੋਧ ਸਿੰਘ ਹਡਾਣਾ ਨੇ ਸੌਂਪੇ ਪ੍ਰਾਪਰਟੀ ਕਾਰਡ ਪੀੜ੍ਹੀਆਂ ਤੋਂ ਲਾਲ ਲਕੀਰ ਅੰ...
Ad Position 24