ਪਟਿਆਲਾ ਨਗਰ ਨਿਗਮ ਚੋਣਾਂ ਲਈ ਕਾਂਗਰਸ ਨੇ 30 ਉਮੀਦਵਾਰਾਂ ਦਾ ਕੀਤਾ ਐਲਾਨ
ਪਟਿਆਲਾ, 17 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਪਟਿਆਲਾ ਨਗਰ ਨਿਗਮ ਚੋਣਾਂ ਲਈ ਆਪਣੇ 30 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਤੋਂ ਜਾਰੀ ਦਫ਼ਤਰੀ ਹੁਕਮ ਅਨੁਸਾਰ ਪਾਰਟੀ ਪ੍ਰਧਾਨ ਪਰਗਟ ਸਿੰਘ ਨੇ ਨਿਗਰਾਨਾਂ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਇਨ੍ਹਾਂ ਉਮੀਦਵਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਹੈ।
ਪਟਿਆਲਾ, 17 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਪਟਿਆਲਾ ਨਗਰ ਨਿਗਮ ਚੋਣਾਂ ਲਈ ਆਪਣੇ 30 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਤੋਂ ਜਾਰੀ ਦਫ਼ਤਰੀ ਹੁਕਮ ਅਨੁਸਾਰ ਪਾਰਟੀ ਪ੍ਰਧਾਨ ਪਰਗਟ ਸਿੰਘ ਨੇ ਨਿਗਰਾਨਾਂ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਇਨ੍ਹਾਂ ਉਮੀਦਵਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਜਾਰੀ ਸੂਚੀ ਅਨੁਸਾਰ ਵਾਰਡ ਨੰਬਰ 1 ਤੋਂ ਜਸਵੀਰ ਕੌਰ, 4 ਤੋਂ ਲਵਜੋਤ ਸਿੰਘ, 6 ਤੋਂ ਸਦਾ ਰਾਮ, 12 ਤੋਂ ਐਡਵੋਕੇਟ ਭੁਪੇਸ਼ ਤਿਵਾੜੀ, 14 ਤੋਂ ਮਨੋਜ ਠਾਕੁਰ, 15 ਤੋਂ ਸੁਖਵਿੰਦਰ ਕੌਰ, 16 ਤੋਂ ਕੈਲਾਸ਼ ਪੁਰੋਹਿਤ, 22 ਤੋਂ ਨੇਹਾ ਸ਼ਰਮਾ, 26 ਤੋਂ ਰਾਜਨ ਕੁਮਾਰ, 28 ਤੋਂ ਰਾਜੇਸ਼ ਸ਼ਰਮਾ, 32 ਤੋਂ ਰੇਖਾ ਅਗਰਵਾਲ, 33 ਤੋਂ ਰਜਨੀ ਬੇਧਲਾਨ, 34 ਤੋਂ ਗੌਰਵ ਕੁਮਾਰ, 36 ਤੋਂ ਪਰਦੀਪ ਕੁਮਾਰ ਨਾਨੀ, 37 ਤੋਂ ਕਮਲਦੀਪ ਕੌਰ ਅਤੇ 38 ਤੋਂ ਡਾ. ਕਰਮਜੀਤ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਵਾਰਡ ਨੰਬਰ 40 ਤੋਂ ਵਿਨੋਦ ਕੁਮਾਰ, 41 ਤੋਂ ਰਾਜ ਰਾਣੀ, 43 ਤੋਂ ਗੁਰਲੀਨ ਕੌਰ, 44 ਤੋਂ ਗੌਤਮ, 45 ਤੋਂ ਮੋਹਿਨੀ ਦੇਵੀ, 46 ਤੋਂ ਰਾਜੇਸ਼ ਕੁਮਾਰ, 48 ਤੋਂ ਸੁਰਿੰਦਰ ਸਿੰਘ ਸਚਦੇਵਾ, 50 ਤੋਂ ਅਵਤਾਰ ਸਿੰਘ, 51 ਤੋਂ ਸੁਨੀਤਾ ਰਾਣੀ, 52 ਤੋਂ ਵਿਕਾਸ, 53 ਤੋਂ ਪੂਨਮ ਸ਼ਰਮਾ, 55 ਤੋਂ ਨਿਸ਼ਾ, 57 ਤੋਂ ਪੂਜਾ ਅਤੇ ਵਾਰਡ ਨੰਬਰ 58 ਤੋਂ ਗੋਪਾਲ ਸਿੰਗਲਾ ਨੂੰ ਪਾਰਟੀ ਉਮੀਦਵਾਰ ਐਲਾਨਿਆ ਗਿਆ ਹੈ। ਪਾਰਟੀ ਵਲੋਂ ਜਾਰੀ ਸੂਚੀ ਵਿਚ ਜਨਰਲ, ਅਨੁਸੂਚਿਤ ਜਾਤੀ ਅਤੇ ਮਹਿਲਾ ਰਾਖਵੇਂ ਵਰਗਾਂ ਦੇ ਉਮੀਦਵਾਰ ਸ਼ਾਮਿਲ ਹਨ।