22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਨਟਾਸ ਵਲੋਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦਾ ਸਨਮਾਨ ਡੀ . ਸੀ . ਦੀ ਅਗਵਾਈ ਹੇਠ ਜ਼ਿਲ੍ਹਾ ਨਵੀਂਆਂ ਬੁਲੰਦੀਆਂ ਨੂੰ ਛੂਹੇਗਾ - ਪ੍ਰਾਣ ਸੱਭਰਵਾਲ

ਪਟਿਆਲਾ, 21 ਨਵੰਬਰ (ਗੁਰਵਿੰਦਰ ਸਿੰਘ ਔਲਖ)-ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਨੇ ਨਵੇਂ ਡੀ. ਸੀ.

Ad Position 21
No active advertisement
ਅਜੀਤ ਡੈਸਕ 22-11-2026
ਪਟਿਆਲਾ, 21 ਨਵੰਬਰ (ਗੁਰਵਿੰਦਰ ਸਿੰਘ ਔਲਖ)-ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਨੇ ਨਵੇਂ ਡੀ.ਸੀ. ਹਿਮਾਂਸ਼ੂ ਜੈਨ ਨੂੰ ਡੀ.ਸੀ. ਕੰਪਲੈਕਸ ਵਿਖੇ ਕਰਵਾਏ ਸਨਮਾਨ ਸਮਾਗਮ ਵਿਚ ਸਨਮਾਨਿਤ ਕੀਤਾ। ਨਟਾਸ ਪ੍ਰਧਾਨ ਜੀ.ਐਸ. ਕੱਕੜ ਡਾਇਰੈਕਟਰ ਪ੍ਰਾਣ ਸੱਭਰਵਾਲ ਪਦਮਸ਼੍ਰੀ ਅਵਾਰਡੀ, ਸੁਭਾਸ਼ ਭਗਤ, ਕਮਲਦੀਪ (ਟਿੰਮੀ) ਅਤੇ ਅਨਿਲ ਗੋਇਲ ਆਦਿ ਸ਼ਖ਼ਸੀਅਤਾਂ ਨੇ ਡਿਪਟੀ ਕਮਿਸ਼ਨਰ ਨੂੰ ਅਵਾਰਡ ਆਫ ਆਨਰ, ਸ਼ਾਲ, ਗੁਲਦਸਤੇ ਭੇਂਟ ਕਰਕੇ ਸਨਮਾਨਿਤ ਕੀਤਾ। ਨਟਾਸ ਪ੍ਰਧਾਨ ਜੀ.ਐਸ. ਕੱਕੜ ਅਤੇ ਪ੍ਰਾਣ ਸੱਭਰਵਾਲ ਨੇ ਦੱਸਿਆ ਕਿ ਹਿਮਾਂਸ਼ੂ ਜੈਨ ਇਕ ਇਮਾਨਦਾਰ, ਲੋਕ ਹਿਤੈਸ਼ੀ, ਕੁਸ਼ਲ ਪ੍ਰਸ਼ਾਸਕ ਦੇ ਤੌਰ ’ਤੇ ਜਾਣੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਡੀ . ਸੀ. ਹਿਮਾਂਸ਼ੂ ਜੈਨ ਦੀ ਅਗਵਾਈ ਹੇਠ ਜ਼ਿਲ੍ਹਾ ਪਟਿਆਲਾ ਨਵੀਂਆਂ ਉਚਾਈਆਂ ਨੂੰ ਛੂਹੇਗਾ ਅਤੇ ਥੀਏਟਰ ਅਤੇ ਆਰਟ ਕਲਾਵਾਂ ਨੂੰ ਵੀ ਬਲ ਮਿਲੇਗਾ।
Ad Position 22
No active advertisement
ਪਿਛਲੀ ਖ਼ਬਰ 26 ਦੀ ਪਟਿਆਲਾ ਰੈਲੀ ’ਚ ਬੀ.ਕੇ.ਯੂ. (ਰਾਜੇਵਾਲ) ਕਰੇਗੀ ਭਰਵੀਂ ਸ਼ਮੂਲੀਅਤ-ਕਿਸਾਨ ਆਗੂ ਅਗਲੀ ਖ਼ਬਰ ਹਡਾਣਾ ਨੇ ਵਾਰਡ ਨੰਬਰ 15 ਦੇ ਚੋਣ ਦਫ਼ਤਰ ਦਾ ਕੀਤਾ ਉਦਘਾਟਨ
Ad Position 24