ਨਗਰ ਕੌਸ਼ਲ ਦੇ ਸਾਬਕਾ ਵਾਈਸ ਪ੍ਰਧਾਨ ਭੂਰੇ ਨੂੰ ਸਦਮਾ, ਭਰਾ ਦਾ ਇੰਗਲੈਂਡ ’ਚ ਦਿਹਾਂਤ
ਸ੍ਰੀ ਚਮਕੌਰ ਸਾਹਿਬ, 21 ਨਵੰਬਰ (ਜਗਮੋਹਣ ਸਿੰਘ ਨਾਰੰਗ)-ਨਗਰ ਕੌਸ਼ਲ ਸ੍ਰੀ ਚਮਕੌਰ ਸਾਹਿਬ ਦੇ ਸਾਬਕਾ ਵਾਈਸ ਪ੍ਰਧਾਨ ‘ਆਪ’ ਆਗੂ ਭੁਪਿੰਦਰ ਸਿੰਘ ਭੂਰਾ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਯੂ. ਕੇ.
ਸ੍ਰੀ ਚਮਕੌਰ ਸਾਹਿਬ, 21 ਨਵੰਬਰ (ਜਗਮੋਹਣ ਸਿੰਘ ਨਾਰੰਗ)-ਨਗਰ ਕੌਸ਼ਲ ਸ੍ਰੀ ਚਮਕੌਰ ਸਾਹਿਬ ਦੇ ਸਾਬਕਾ ਵਾਈਸ ਪ੍ਰਧਾਨ ‘ਆਪ’ ਆਗੂ ਭੁਪਿੰਦਰ ਸਿੰਘ ਭੂਰਾ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਯੂ. ਕੇ. ਰਹਿੰਦੇ ਭਰਾ ਹੈਪੀ ਵਾਲੀਆ ਦਾ ਬਰੇਨ ਹੈਮਰੇਜ ਹੋਣ ਕਾਰਨ ਦਿਹਾਂਤ ਹੋ ਗਿਆ। ਉਹ ਕਰੀਬ 47 ਵਰਿ੍ਆਂ ਦੇ ਸਨ ਤੇ ਪਿਛਲੇ ਲੰਮੇ ਸਮੇਂ ਤੋਂ ਬੱਚਿਆਂ ਸਮੇਤ ਯੂ. ਕੇ. ਰਹਿ ਰਹੇ ਸਨ। ਇਸ ਖ਼ਬਰ ਦੇ ਪਤਾ ਲੱਗਦਿਆਂ ਹੀ ਇਲਾਕੇ ਅੰਦਰ ਸੋਗ ਦੀ ਲਹਿਰ ਹੈ। ਹੈਪੀ ਵਾਲੀਆ ਦੇ ਦਿਹਾਂਤ ਤੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ, ‘ਆਪ’ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ, ਫ਼ਿਲਮੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਤੇ ਮਲਕੀਤ ਰੌਣੀ, ਯੂਥ ਆਗੂ ਬੀਰਦਵਿੰਦਰ ਸਿੰਘ ਬੱਲਾਂ, ਹਲਕੇ ਦੇ ਸਗੰਠਨ ਇੰਚਾਰਜ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਮਾਂਗਟ, ਪੰਚਾਇਤ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਕਾਕਾ ਸਰਪੰਚ ਜਟਾਣਾ, ਅਧਿਆਪਕ ਆਗੂ ਹਰਮਨਦੀਪ ਸਿੰਘ ਸੰਧੂ, ਸਮਾਜ ਸੇਵੀ ਜਗਤਾਰ ਸਿੰਘ ਕਾਲਾ, ਕੌਂਸਲਰ ਸਰਬਜੀਤ ਸਿੰਘ ਕਾਲਾ, ਚਹਿਲ ਸਿੰਘ ਭੰਗੂ, ਸੁਖਦੇਵ ਸਿੰਘ ਸੁੱਖਾ, ਪਰਮਜੀਤ ਸਿੰਘ ਗੜ੍ਹੀ, ਹੈਪੀ ਦਾਊਦਪੁਰ, ਦਲਵੀਰ ਅਟਾਰੀ, ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹੈਪੀ ਵਾਲੀਆ ਇਕ ਨੇਕ ਇਨਸਾਨ ਤੇ ਹਰ ਲੋੜਵੰਦ ਦੀ ਸਹਾਇਤਾ ਕਰਨ ਵਾਲਾ ਹਸਮੁਖ ਇਨਸਾਨ ਸੀ।