23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਪੰਜਾਬੀ ਮਾਹ ਨੂੰ ਸਮਰਪਿਤ ਤ੍ਰਿਵੇਣੀ ਸਾਹਿਤ ਪ੍ਰੀਸ਼ਦ ਵਲੋਂ ਸਾਹਿਤਕ ਸਮਾਗਮ

ਪਟਿਆਲਾ, 23 ਨਵੰਬਰ (ਗੁਰਵਿੰਦਰ ਸਿੰਘ ਔਲਖ) -ਤ੍ਰਿਵੇਣੀ ਸਾਹਿਤ ਪ੍ਰੀਸ਼ਦ ਪਟਿਆਲਾ ਵਲੋਂ ਪੰਜਾਬੀ ਮਾਹ ਨੂੰ ਸਮਰਪਿਤ ਸਾਹਿਤਕ ਸਮਾਗਮ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿਚ ਵੱਖ-ਵੱਖ ਸ਼ਹਿਰਾਂ ਤੋਂ ਪੁੱਜੇ ਲਗਭਗ 30 ਸ਼ਾਇਰਾਂ ਨੇ ਸ਼ਿਰਕਤ ਕਰਦਿਆਂ ਆਪਣੀਆਂ ਕਾਵਿ ਰਚਨਾਵਾਂ ਰਾਹੀਂ ਸਾਹਿਤਕ ਮਾਹੌਲ ਸਿਰਜਿਆ।

Ad Position 21
No active advertisement
ਅਜੀਤ ਡੈਸਕ 24-11-2026
ਪਟਿਆਲਾ, 23 ਨਵੰਬਰ (ਗੁਰਵਿੰਦਰ ਸਿੰਘ ਔਲਖ) -ਤ੍ਰਿਵੇਣੀ ਸਾਹਿਤ ਪ੍ਰੀਸ਼ਦ ਪਟਿਆਲਾ ਵਲੋਂ ਪੰਜਾਬੀ ਮਾਹ ਨੂੰ ਸਮਰਪਿਤ ਸਾਹਿਤਕ ਸਮਾਗਮ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿਚ ਵੱਖ-ਵੱਖ ਸ਼ਹਿਰਾਂ ਤੋਂ ਪੁੱਜੇ ਲਗਭਗ 30 ਸ਼ਾਇਰਾਂ ਨੇ ਸ਼ਿਰਕਤ ਕਰਦਿਆਂ ਆਪਣੀਆਂ ਕਾਵਿ ਰਚਨਾਵਾਂ ਰਾਹੀਂ ਸਾਹਿਤਕ ਮਾਹੌਲ ਸਿਰਜਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਤ੍ਰਿਵੇਣੀ ਸਾਹਿਤ ਪ੍ਰੀਸ਼ਦ ਪਟਿਆਲਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ, ਗਿਆਨ ਦੀਪ ਸਾਹਿਤ ਸਾਧਨਾ ਮੰਚ ਦੇ ਪ੍ਰਧਾਨ ਡਾ. ਜੀ.ਐੱਸ. ਆਨੰਦ, ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਅਤੇ ਜੀ.ਕੇ. ਇੰਸਟੀਚਿਊਟ ਆਫ਼ ਕਾਮਰਸ ਦੇ ਚੇਅਰਮੈਨ ਡਾ. ਰਵੀ ਭੂਸ਼ਣ ਹਾਜ਼ਰ ਹੋਏ। ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਸਮਾਗਮ ਦਾ ਆਗਾਜ਼ ਮੰਗਤ ਖ਼ਾਨ ਨੇ ਗੁਰਦਰਸ਼ਨ ਸਿੰਘ ਗੁਸੀਲ ਦੀ ਗ਼ਜ਼ਲ ਗਾ ਕੇ ਕੀਤਾ। ਇਸ ਉਪਰੰਤ ਕ੍ਰਿਸ਼ਨ ਲਾਲ ਧੀਮਾਨ, ਸ਼ਾਮ ਸਿੰਘ ਪ੍ਰੇਮ, ਰਾਮ ਸਿੰਘ ਬੰਗ, ਰਘਬੀਰ ਮਹਿਮੀ, ਇੰਦਰ ਪਰਵਾਜ਼, ਦਲੇਰ ਸਿੰਘ ਹਰਿਆਊ, ਨਵਦੀਪ ਸਿੰਘ, ਰਾਜੇਸ਼ਵਰ ਕੁਮਾਰ, ਵਿਜੇ ਕੁਮਾਰ, ਬਲਬੀਰ ਦਿਲਦਾਰ, ਕੁਲਵੰਤ ਸੈਦੋਕੇ, ਦਰਸ਼ਨ ਸਿੰਘ ਪਸਿਆਣਾ, ਕੁਲਵੰਤ ਸਿੰਘ ਨਾਰੀਕੇ, ਜਸਵਿੰਦਰ ਕੌਰ ਪਟਿਆਲਾ, ਹਰਜੀਤ ਕੌਰ, ਸੁਰਿੰਦਰ ਬਾੜਾ, ਭਗਵੰਤ ਕੌਰ, ਅੰਜੂ ਸਿੰਗਲਾ, ਸੁਖਵਿੰਦਰ ਕੌਰ ਚੀਮਾ, ਰਾਕੇਸ਼ ਕੁਮਾਰ ਆਬਿਦ, ਅਵਤਾਰਜੀਤ ਅਟਵਾਲ, ਡਾ. ਗੁਰਵਿੰਦਰ ਅਮਨ, ਮੇਜਰ ਸਿੰਘ, ਤਰੁਨ ਪਟਿਆਲਵੀ, ਇੰਸ਼ਾਦ ਖਡਿਆਲਵੀ, ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ, ਡਾ. ਜੀ.ਐੱਸ. ਆਨੰਦ, ਡਾ. ਰਵੀ ਭੂਸ਼ਣ, ਡਾ. ਦਰਸ਼ਨ ਸਿੰਘ ਆਸ਼ਟ ਤੇ ਮੰਗਤ ਖ਼ਾਨ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆ। ਇਸ ਮੌਕੇ ਐੱਸ.ਐੱਨ. ਚੌਧਰੀ ਤੇ ਮਨੋਹਰ ਲਾਲ ਸਿੰਗਲਾ ਨੇ ਬਤੌਰ ਸਰੋਤੇ ਸ਼ਿਰਕਤ ਕੀਤੀ। ਸਮਾਗਮ ਦੇ ਅਤ ਵਿਚ ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਆਪਣੀ ਗ਼ਜ਼ਲ ਪੇਸ਼ ਕੀਤੀ ਅਤੇ ਸਮੂਹ ਹਾਜ਼ਰੀਨ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਮੰਗਤ ਖ਼ਾਨ ਨੇ ਬਾਖ਼ੂਬੀ ਨਿਭਾਈ। ਸਾਹਿਤਕਾਰਾਂ ਦੇ ਸਾਂਝੇ ਸਹਿਯੋਗ ਨਾਲ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।
Ad Position 22
No active advertisement
ਪਿਛਲੀ ਖ਼ਬਰ ਖੰਡੌਲੀ ਭਾਈਚਾਰੇ ਵਲੋਂ ‘ਆਪ’ ਉਮੀਦਵਾਰ ਨੂੰ ਭਰਵਾਂ ਹੁੰਗਾਰਾ ਅਗਲੀ ਖ਼ਬਰ ਯੂਥ ਬਲਾਕ ਪ੍ਰਧਾਨ ਇਕਬਾਲ ਸਿੰਘ ਸਾਥੀਆਂ ਸਮੇਤ ਕਾਂਗਰਸ ’ਚ ਸ਼ਾਮਿਲ ਹੋਏ
Ad Position 24