23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

‘ਆਪ’ ਦੇ ਸਥਾਪਨਾ ਦਿਵਸ ਮੌਕੇ ਕੇਜਰੀਵਾਲ ਕਰ ਸਕਦੇ ਹਨ ਸੂਬੇ ਲਈ ਵੱਡੇ ਐਲਾਨ

ਪਟਿਆਲਾ, 23 ਨਵੰਬਰ (ਮਨਦੀਪ ਸਿੰਘ ਖਰੌੜ)-ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ 26 ਨਵੰਬਰ ਨੂੰ ਮੋਗਾ ਦੇ ਪਿੰਡ ਮਟਵਾਣੀ ’ਚ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਡੇ ਐਲਾਨ ਕਰ ਸਕਦੇ ਹਨ। ਪੰਜਾਬ ’ਚ ਆਉਣ ਵਾਲੇ 5 ਸਾਲਾਂ ’ਚ ਆਮ ਆਦਮੀ ਪਾਰਟੀ ਕਿਹੜੇ ਵਿਕਾਸ ਪੱਖੀ ਮਾਡਲ ’ਤੇ ਕੰਮ ਕਰੇਗੀ ਜਿਸ ਤਹਿਤ ਸੂਬੇ ਦੇ ਸਾਰੇ ਵਰਗਾਂ ਦੀ ਤਰੱਕੀ ਦੇ ਬਰਾਬਰ ਮੌਕੇ ਮਿਲਣ।

Ad Position 21
No active advertisement
ਅਜੀਤ ਡੈਸਕ 24-11-2026
ਪਟਿਆਲਾ, 23 ਨਵੰਬਰ (ਮਨਦੀਪ ਸਿੰਘ ਖਰੌੜ)-ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ 26 ਨਵੰਬਰ ਨੂੰ ਮੋਗਾ ਦੇ ਪਿੰਡ ਮਟਵਾਣੀ ’ਚ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਡੇ ਐਲਾਨ ਕਰ ਸਕਦੇ ਹਨ। ਪੰਜਾਬ ’ਚ ਆਉਣ ਵਾਲੇ 5 ਸਾਲਾਂ ’ਚ ਆਮ ਆਦਮੀ ਪਾਰਟੀ ਕਿਹੜੇ ਵਿਕਾਸ ਪੱਖੀ ਮਾਡਲ ’ਤੇ ਕੰਮ ਕਰੇਗੀ ਜਿਸ ਤਹਿਤ ਸੂਬੇ ਦੇ ਸਾਰੇ ਵਰਗਾਂ ਦੀ ਤਰੱਕੀ ਦੇ ਬਰਾਬਰ ਮੌਕੇ ਮਿਲਣ। ਇਸ ਤੋਂ ਇਲਾਵਾ ਕਿਸਾਨੀ, ਸਨਅਤ, ਵਪਾਰ ਅਤੇ ਹੋਰ ਲੋਕਪੱਖੀ ਸਕੀਮਾਂ ਪੰਜਾਬ ਵਾਸੀਆਂ ਦੇ ਸਾਹਮਣੇ ਰੱਖ ਸਕਦੇ ਹਨ। ਦੂਜੇ ਪਾਸੇ ਵਿਰੋਧੀ ਧਿਰਾਂ ਵਲੋਂ ਚੋਣ ਵਿਵਸਥਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਦੇਖਣਾ ਇਹ ਹੋਵੇਗਾ ਕਿ ਵਿਰੋਧੀ ਪਾਰਟੀਆਂ ਵਲੋਂ ਆਮ ਆਦਮੀ ਪਾਰਟੀ ਦੇ ਵਿਕਾਸ ਦੇ ਮਾਡਲ ਨੂੰ ਨਕਾਰਨਾ ਅਤੇ ਨਸ਼ੇ ਵਰਗੀ ਅਲਾਮਤ ਦੇ ਵਧਣ ਦੇ ਦੋਸ਼ਾਂ ਦਾ ਜਵਾਬ ‘ਆਪ’ ਚੋਣ ਮੈਦਾਨ ’ਚ ਉਤਰ ਕੇ ਕਿਵੇਂ ਦਿੰਦੀ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵਲੋਂ ਲੋਕਾਂ ਲਈ ਕੀਤੇ ਵਿਕਾਸ ਪੱਖੀ ਕੰਮ ਜਿਨ੍ਹਾਂ ’ਚ ਖੇਤਾਂ ’ਚ ਨਹਿਰੀ ਪਾਣੀ, ਔਰਤਾਂ ਲਈ ਮੁਫ਼ਤ ਬੱਸ ਸਫ਼ਰ, ਮੁਫ਼ਤ ਸਿੱਖਿਆ, ਮੁਫ਼ਤ ਬਿਜਲੀ, ਹਰੇਕ ਪਰਿਵਾਰ ਦਾ 10 ਲੱਖ ਤੱਕ ਦਾ ਮੁਫ਼ਤ ਇਲਾਜ ਅਤੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਹਰ ਇਕ ਔਰਤ ਦੇ ਖਾਤੇ ’ਚ 1500 ਤੇ 1000 ਰੁਪਏ ਪਾਏ ਜਾਣ ਤੋਂ ਇਲਾਵਾ ਰੋਜ਼ਾਨਾ ਲੋਕਾਂ ਦੇ ਕੰਮ ਆਉਣ ਵਾਲੀਆਂ ਸਿਹਤ ਸੇਵਾਵਾਂ ਨੂੰ ਆਨਲਾਈਨ ਕਰਨ ਦੇ ਕੀਤੇ ਕਾਰਜਾਂ ਤਹਿਤ ਲੋਕਾਂ ਤਕ ਪਹੁੰਚ ਕੀਤੀ ਜਾ ਰਹੀ ਹੈ। ਪਰੰਤੂ ਆਉਣ ਵਾਲੇ ਭਵਿੱਖ ’ਚ ਪਾਰਟੀ ਕੀ ਕਰੇਗੀ ਇਸ ਸੰਬੰਧੀ ਕੇਜਰੀਵਾਲ ਨਵੀਆਂ ਸਕੀਮਾਂ ਜਾਂ ਗਰੰਟੀਆਂ ਬਾਰੇ ਮੋਗਾ ਰੈਲੀ ’ਚ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹਨ। ਜਿਸ ਤਹਿਤ ਵਿਰੋਧੀ ਪਾਰਟੀਆਂ ਦੀਆਂ ਨਜ਼ਰਾਂ ‘ਆਪ’ ਵਲੋਂ ਕੀਤੇ ਗਏ ਐਲਾਨਾਂ ’ਤੇ ਹੋਵੇਗੀ ਤਾਂ ਜੋ ਉਸ ਦੇ ਮੁਕਾਬਲੇ ਹੀ ਉਹ ਆਪਣੀਆਂ ਰਣਨੀਤੀਆਂ ਘੜਨਗੇ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਭਵਿੱਖ ਲਈ ਕੀ ਰੂਪ-ਰੇਖਾ ਤਿਆਰ ਕਰਦੀ ਹੈ ਤੇ ਕਿਸ ਚੋਣ ਰਣਨੀਤੀ ਨਾਲ ਉਹ 2027 ਦੇ ਮੈਦਾਨ ’ਚ ਉੱਤਰੇਗੀ ਤੇ ਵੋਟਰਾਂ ’ਤੇ ਉਸ ਦਾ ਕੀ ਅਸਰ ਪਵੇਗਾ?
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੀ 26 ਨਵੰਬਰ ਦੀ ਰੈਲੀ ਨੂੰ ਲੈ ਕੇ ਘਨੌਰ ਹਲਕੇ ’ਚ ਭਾਰੀ ਉਤਸ਼ਾਹ ਅਗਲੀ ਖ਼ਬਰ ਸਰਸਵਤੀ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Ad Position 24