ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਰਾਜਪੁਰਾ, 24 ਨਵੰਬਰ (ਜੀ. ਪੀ.
ਰਾਜਪੁਰਾ, 24 ਨਵੰਬਰ (ਜੀ.ਪੀ. ਸਿੰਘ)-ਸਥਾਨਕ ਸ਼ਹਿਰ ਅਤੇ ਨੇੜਲੇ ਖੇਤਰ ਦੇ ਪਿੰਡਾਂ ਵਿਚ ਪਹਿਲੀ ਪਾਤਸ਼ਾਹੀ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਸ਼ਹਿਰ ਦੇ ਕੇਂਦਰੀ ਗੁਰਦੁਆਰਾ ਸਿੰਘ ਸਭਾ, ਗੁ. ਸਿੰਘ ਸਭਾ ਗੁਲਾਬ ਨਗਰ, ਗੁ. ਨੌਵੀਂ ਪਾਤਸ਼ਾਹੀ ਮਹਿੰਦਰਗੰਜ, ਗੁਰਦੁਆਰਾ ਸਾਹਿਬ ਆਹਲੂਵਾਲੀਆ ਪੁਰਾਣਾ ਰਾਜਪੁਰਾ, ਗੁ. ਜਪੁ ਸਾਹਿਬ ਗੋਬਿੰਦ ਕਲੌਨੀ, ਗੁ. ਨਵੀਨ ਸਿੰਘ ਸਭਾ, ਗੁ. ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਗੁ. ਸਾਹਿਬ ਪਚਰੰਗਾ ਚੋਂਕ, ਗੁ. ਸ਼ਹੀਦ ਭਾਈ ਮਤੀ ਦਾਸ, ਗੁ. ਰਾਮਗੜ੍ਹੀਆ ਸਾਹਿਬ ਪੁਰਾਣਾ ਰਾਜਪੁਰਾ, ਗੁ. ਜੋਤ ਸਰੂਪ ਫੋਕਲ ਪੁਆਇੰਟ, ਗੁ. ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਪਿਲਖਣੀ ਸਮੇਤ ਹੋਰ ਗੁਰਦੁਆਰਿਆਂ ਵਿਚ ਵਿਚ ਅੱਜ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੁਆਏ ਗਏ। ਇਸ ਦੋਰਾਨ ਕੇਂਦਰੀ ਗੁਰਦੁਆਰਾ ਸਿੰਘ ਸਭਾ ਵਿਖੇ ਪ੍ਰਧਾਨ ਅਬਰਿੰਦਰ ਸਿੰਘ ਕੰਗ ਦੀ ਦੇਖ-ਰੇਖ ’ਚ ਕਰਵਾਏ ਸਮਾਗਮ `ਚ ਬੀਬੀ ਜਸਪ੍ਰੀਤ ਕੌਰ ਲਖਨਊ ਵਾਲੇ ਦਾ ਜਥਾ, ਭਾਈ ਸਤਵਿੰਦਰ ਸਿੰਘ ਹਜੂਰੀ ਰਾਗੀ, ਪੀਰੀ ਇਸਤਰੀ ਕੀਰਤਨੀ ਜਥਾ, ਬੀਬੀ ਮਨਪ੍ਰੀਤ ਕੌਰ ਪਟਿਆਲਾ ਵਾਲਿਆਂ ਦੇ ਰਾਗੀ ਜੱਥਿਆਂ ਅਤੇ ਹੈੱਡ ਗ੍ਰੰਥੀ ਗਿਆਨੀ ਅਵਤਾਰ ਸਿੰਘ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਇਸੇ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਗੁਲਾਬ ਨਗਰ ਵਿਖੇ ਪ੍ਰਧਾਨ ਭਾਈ ਸੇਵਕ ਦੀ ਦੇਖ-ਰੇਖ ਵਿਚ ਧਾਰਮਿਕ ਸਮਾਗਮ ਕਰਵਾਏ ਗਏ। ਸਮਾਗਮ ਉਪਰੰਤ ਗੁਰਦੁਆਰਿਆ ਵਿਚ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੋਕੇ ਸਾਬਕਾ ਵਿਧਇਕ ਹਰਦਿਆਲ ਸਿੰਘ ਕੰਬੋਜ, ਐੱਸ.ਪੀ. ਰਾਜਪੁਰਾ ਬਿਕਰਮ ਸਿੰਘ ਬਰਾੜ, ਨਿਰਮਲ ਸਿੰਘ ਸੇਖਣਮਾਜਰਾ, ਪ੍ਰਵੀਨ ਛਾਬੜਾ, ਜਸਵੀਰ ਸਿੰਘ ਕੋਟਲਾ ਸਮੇਤ ਹੋਰ ਪਤਵੰਤੇ ਸੱਜਣ ਗੁਰਦੁਆਰਾ ਸਾਹਿਬ ਵਿਖੇ ਨਮਸਤਕ ਹੋਣ ਪੁੱਜੇ ਤੇ ਊਹਨਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੋਕੇ ਭਾਈ ਇਕਬਾਲ ਸਿੰਘ ਸੱਭਰਵਾਲ, ਭਾਈ ਦਾਤਾਰ ਸਿੰਘ, ਕਰਨਵੀਰ ਸਿੰਘ ਕੰਗ, ਕ੍ਰਿਪਾਲ ਸਿੰਘ ਭੰਗੂ, ਮੈਨੇਜਰ ਰਮਿੰਦਰ ਸਿੰਘ, ਦਵਿੰਦਰ ਸਿੰਘ, ਬੀਬੀ ਪਰਮਜੀਤ ਕੌਰ ਸਮੇਤ ਹੋਰਾਂ ਨੇ ਸੇਵਾ ਨਿਭਾਈ।