27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਪੰਜਾਬ ਇੰਟੈਲੀਜੈਂਸ਼ੀਆ ਫੋਰਮ ਵਲੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਮੁੜ ਗੱਠਜੋੜ ਦਾ ਸਵਾਗਤ ਪੰਜਾਬ ਵਿਚ ਉਸਾਰੂ ਸਿਆਸੀ ਗੱਲਬਾਤ ਅਤੇ ਸਥਿਰ ਸ਼ਾਸਨ ਲਈ, ਅਕਾਲੀ ਦਲ-ਭਾਜਪਾ ਗੱਠਜੋੜ ਬਿਹਤਰ ਅਤੇ ਜ਼ਰੂਰੀ ਹੈ-ਡਾ. ਦਲਬੀਰ ਸਿੰਘ ਢਿੱਲੋਂ

ਪਟਿਆਲਾ, 27 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐਸ.

Ad Position 21
No active advertisement
ਅਜੀਤ ਡੈਸਕ 28-11-2026
ਪਟਿਆਲਾ, 27 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.), ਮੋਹਾਲੀ ਦੇ ਸਾਬਕਾ ਚੇਅਰਮੈਨ ਡਾ. ਦਲਬੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ, ‘ਪੰਜਾਬ ਇੰਟੈਲੀਜੈਂਸ਼ੀਆ ਫੋਰਮ’ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ (ਬੀ.ਜੇ.ਪੀ.) ਦੇ ਮੁੜ ਗੱਠਜੋੜ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ 1996 ਤੋਂ ਪੰਜਾਬ ਦੇ ਵਿਕਾਸ ਵਿਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਯੋਗਦਾਨ ਨੂੰ ਯਾਦ ਕੀਤਾ। ਡਾ. ਦਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਵਿਚ ਉਸਾਰੂ ਸਿਆਸੀ ਗੱਲਬਾਤ ਅਤੇ ਸਥਿਰ ਸ਼ਾਸਨ ਲਈ, ਇਸ ਸਮੇਂ ਅਕਾਲੀ ਦਲ-ਭਾਜਪਾ ਗੱਠਜੋੜ ਬਹੁਤ ਬਿਹਤਰ ਅਤੇ ਜ਼ਰੂਰੀ ਹੈ। ਫੋਰਮ ਦੇ ਮੈਂਬਰਾਂ ਨੇ ਪੰਜਾਬ ਵਿਚ ਉਸਾਰੂ ਨੀਤੀਆਂ, ਸਥਿਰ ਵਿਕਾਸ ਅਤੇ ਜ਼ਿੰਮੇਵਾਰ ਲੀਡਰਸ਼ਿਪ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਮੌਜੂਦਾ ਚੁਣੌਤੀਆਂ ਨਾਲ ਨਜਿੱਠਣ ਲਈ ਇਕ ਪਰਿਪੱਕ ਸਿਆਸੀ ਪਹੁੰਚ, ਸਿਆਸੀ ਧਿਰਾਂ ਵਿਚਕਾਰ ਸਹਿਯੋਗ, ਅਤੇ ਪੰਜਾਬ ਤੇ ਇੱਥੋਂ ਦੇ ਲੋਕਾਂ ਦੀ ਭਲਾਈ ਲਈ ਸਾਂਝੀ ਵਚਨਬੱਧਤਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਸਿਆਸੀ ਗੱਠਜੋੜ ਅਤੇ ਸਹਿਯੋਗ ਸ਼ਾਂਤੀ ਤੇ ਫਿਰਕੂ ਸਦਭਾਵਨਾ, ਆਰਥਿਕ ਸੁਧਾਰ, ਖੇਤੀਬਾੜੀ ਭਲਾਈ, ਰੁਜ਼ਗਾਰ ਸਿਰਜਣ ਅਤੇ ਸਿੱਖਿਆ ਦੇ ਖੇਤਰ ਵਿਚ ਲਾਹੇਵੰਦ ਸਾਬਤ ਹੋਵੇਗਾ। ਫੋਰਮ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਪੰਜਾਬ ਦੇ ਹਿੱਤ ਸਭ ਤੋਂ ਉੱਪਰ ਹੋਣੇ ਚਾਹੀਦੇ ਹਨ ਅਤੇ ਹਰ ਸਿਆਸੀ ਕਦਮ ਲੋਕਾਂ ਦੀਆਂ ਆਸਾਂ, ਸੂਬੇ ਦੀ ਤਰੱਕੀ ਅਤੇ ਇਸ ਦੀ ਲੰਬੇ ਸਮੇਂ ਦੀ ਖੁਸ਼ਹਾਲੀ ਨੂੰ ਧਿਆਨ ਵਿਚ ਰੱਖ ਕੇ ਚੁੱਕਿਆ ਜਾਣਾ ਚਾਹੀਦਾ ਹੈ ਅਤੇ ਪੰਜਾਬ ਦੇ ਸਰਬਪੱਖੀ ਵਿਕਾਸ ਲਈ, ਅਕਾਲੀ ਦਲ-ਭਾਜਪਾ ਗੱਠਜੋੜ 2027 ਦੀਆਂ ਚੋਣਾਂ ਵਿਚ ਇਕ ਮਜ਼ਬੂਤ ਸਰਕਾਰ ਪ੍ਰਦਾਨ ਕਰੇਗਾ। ਇਸ ਮੀਟਿੰਗ ਵਿਚ ਡਾ. ਸੁਖਨਿੰਦਰ ਕੌਰ ਢਿੱਲੋਂ, ਜਨਰਲ ਸਕੱਤਰ ਡਾ. ਮੁਹੰਮਦ ਇਦਰੀਸ, ਖਾਲਸਾ ਕਾਲਜ ਅੰਮ੍ਰਿਤਸਰ ਦੇ ਸਾਬਕਾ ਪ੍ਰਿੰਸੀਪਲ ਡਾ. ਸੂਬਾ ਸਿੰਘ, ਐਸ.ਜੀ.ਜੀ.ਐਸ.ਡਬਲਿਊ.ਯੂ ਫਤਿਹਗੜ੍ਹ ਸਾਹਿਬ ਦੇ ਸਾਬਕਾ ਉਪ-ਕੁਲਪਤੀ ਡਾ. ਗੁਰਨੇਕ ਸਿੰਘ, ਡਾ. ਬੂਟਾ ਸਿੰਘ ਬਰਾੜ , ਡਾ. ਬੂਟਾ ਸਿੰਘ ਸਿੱਧੂ, ਡਾ. ਗੁਰਨਾਮ ਸਿੰਘ ਵਿਰਕ, ਡਾ. ਧਨਦੀਪ ਸਿੰਘ ਅਤੇ ਡਾ. ਰਾਜਬੰਸ ਸਿੰਘ ਗਿੱਲ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗੁੱਜਰ ਮਹਾਂ ਸਭਾ ਦੇ ਪੰਜਾਬ ਦੇ ਪ੍ਰਧਾਨ ਬਲਰਾਜ ਸਿੰਘ ਖਾਂਗ ਵਲੋਂ ਬੀਬੀ ਲੂੰਬਾ ਦੇ ਸਮਰਥਨ ਦਾ ਐਲਾਨ ਕਰਨ ਸਿੰਘ ਡੀ.ਟੀ.ਓ... ਅਗਲੀ ਖ਼ਬਰ 70 ਵੀਂਆ ਅੰਤਰ ਜ਼ਿਲ੍ਹਾ ਸਕੂਲ ਖੇਡਾਂ ’ਚ ਕਿੱਕ ਬਾਕਸਿੰਗ ਲੜਕਿਆਂ ਦੇ ਮੁਕਾਬਲੇ ਕਰਵਾਏ
Ad Position 24