29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਨਵੇਂ ਸਾਲ ਦੀ ਸ਼ੁਰੂਆਤ 'ਚ ਥਾਣਿਆਂ 'ਚ ਦਿੱਤੀ ਡਿਜ਼ੀਟਲ ਸਮੱਗਰੀ

Ad Position 21
No active advertisement
ਅਜੀਤ ਡੈਸਕ 04-01-2026
ਫ਼ਰੀਦਕੋਟ, 3 ਜਨਵਰੀ (ਜਸਵੰਤ ਸਿੰਘ ਪੁਰਬਾ)-ਡਾ. ਪ੍ਰਗਿਆ ਜੈਨ ਆਈ.ਪੀ.ਐਸ, ਐਸ.ਐਸ.ਪੀ ਫ਼ਰੀਦਕੋਟ ਵਲੋਂ ਸਾਲ 2026 ਦੀ ਸ਼ੁਰੂਆਤ ਵਿਚ ਉਨ੍ਹਾਂ ਵਲੋਂ ਫ਼ਰੀਦਕੋਟ ਪੁਲਿਸ ਨੂੰ ਹੋਰ ਆਧੁਨਿਕ, ਤਕਨੀਕੀ ਅਤੇ ਡਿਜ਼ੀਟਲ ਬਣਾਉਣ ਦੇ ਮਜ਼ਬੂਤ ਇਰਾਦੇ ਨਾਲ ਸਾਰੇ ਥਾਣਿਆਂ ਅਤੇ ਦਫ਼ਤਰਾ ਨੂੰ ਵੱਡੀ ਗਿਣਤੀ ਵਿਚ ਆਧੁਨਿਕ ਤਕਨੀਕੀ ਸਾਜੋ-ਸਮਾਨ ਦੀ ਵੰਡ ਕੀਤੀ ਗਈ | ਇਸ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਨੂੰ 07 ਲੈਪਟਾਪ, 24 ਐਲ.ਈ.ਡੀ. ਮੋਨੀਟਰ (27 ਇੰਚ), 24 ਸੀ.ਪੀ.ਯੂ (32 ਜੀ.ਬੀ), 24 ਯੂ.ਪੀ.ਐਸ ਅਤੇ 35 ਫਿੰਗਰ ਪਿ੍ੰਟ ਸਕੈਨਰ ਮੁਹੱਈਆ ਕਰਵਾਏ ਗਏ | ਇਹ ਉਪਕਰਨ ਸਿਰਫ ਤਕਨੀਕੀ ਸਮਰੱਥਾ ਵਧਾਉਣ ਲਈ ਨਹੀਂ ਹਨ, ਸਗੋਂ ਇਹ ਥਾਣਿਆਂ ਅਤੇ ਦਫ਼ਤਰਾਂ ਵਿਚ ਕੰਮ ਕਰਨ ਦੀ ਗਤੀ ਤੇ ਕਾਰਗੁਜ਼ਾਰੀ ਹੋਰ ਸੁਚੱਜੀ ਬਣਾਉਣ ਵਿਚ ਸਹਾਇਕ ਹਨ | ਇਸ ਨਾਲ ਥਾਣਿਆਂ ਦੇ ਦਫ਼ਤਰਾਂ ਵਿਚ ਹਰ ਦਫ਼ਤਰਕਾਰੀ ਕਾਰਜ ਨੂੰ ਆਸਾਨ ਅਤੇ ਤੇਜ਼ ਬਣਾਉਣ ਲਈ ਨਵੀਂ ਡਿਜੀਟਲ ਪ੍ਰਣਾਲੀ ਬਣਾਈ ਜਾ ਰਹੀ ਹੈ | ਇਸ ਦੇ ਨਾਲ ਹੀ 18 ਐਮ.ਐਫ.ਪੀ ਪਿ੍ੰਟਰ, 14 ਮੋਬਾਇਲ ਫੋਨ, 08 ਕਿਊ.ਆਰ. ਬਾਰਕੋਡ ਰੀਡਰ, 08 ਫੈਡ ਸਲੈਪ ਸਕੈਨਰ, 08 ਬਾਰਕੋਡ ਪਿ੍ੰਟਰ, 07 ਇੰਨਵਰਟਰ ਸੈੱਟ ਵੀ ਮੁਹੱਈਆ ਕਰਵਾਏ ਗਏ ਹਨ | ਐਸ.ਐਸ.ਪੀ ਫ਼ਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਮਾਨਯੋਗ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਵਲੋਂ ਸੂਬੇ ਭਰ ਦੇ ਪੁਲਿਸ ਢਾਂਚੇ ਨੂੰ ਆਧੁਨਿਕ ਤਕਨੀਕ ਨਾਲ ਲੈਸ ਕਰਨ, ਕੰਮਕਾਜ ਵਿਚ ਹੋਰ ਪਾਰਦਰਸ਼ਤਾ ਲਿਆਉਂਦਿਆਂ ਅਤੇ ਜਨ ਸੇਵਾ ਨੂੰ ਪਹਿਲ ਦੇਣ ਸਬੰਧੀ ਕੀਤੀਆਂ ਗਈਆਂ ਪਹਿਲਕਦਮੀਆਂ ਦੇ ਨਤੀਜੇ ਵਜੋਂ ਨਿਲਾਂਬਰੀ ਜਗਦਲੇ ਆਈ.ਜੀ ਫ਼ਰੀਦਕੋਟ ਰੇਂਜ ਜੀ ਦੀ ਅਗਵਾਈ ਹੇਠ ਅੱਜ ਜ਼ਮੀਨੀ ਪੱਧਰ 'ਤੇ ਥਾਣਿਆਂ ਅਤੇ ਦਫ਼ਤਰਾਂ ਵਿਚ ਅਧੁਨਿਕ ਸਾਜੋ-ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ | ਇਸ ਦੇ ਨਾਲ ਹੀ ਉਹਨਾ ਕਿਹਾ ਕਿ ਇਸ ਨਾਲ ਥਾਣਿਆਂ ਅਤੇ ਦਫ਼ਤਰਾਂ ਵਿੱਚ ਆਧੁਨਿਕ ਸਾਜੋ-ਸਮਾਨ ਉਪਲਬਧ ਕਰਵਾਉਣ ਨਾਲ ਪੁਲਿਸ ਦੀ ਕਾਰਗੁਜ਼ਾਰੀ ਹੋਰ ਪ੍ਰਭਾਵਸ਼ਾਲੀ ਹੋਵੇਗੀ ਅਤੇ ਜਨਤਾ ਨੂੰ ਤੇਜ਼, ਪਾਰਦਰਸ਼ੀ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ | ਇਸ ਮੌਕੇ ਉਨ੍ਹਾਂ ਨਾਲ ਮਨਵਿੰਦਰ ਬੀਰ ਸਿੰਘ ਐਸ.ਪੀ (ਸਥਾਨਿਕ) ਫ਼ਰੀਦਕੋਟ, ਨਵੀਨ ਕੁਮਾਰ ਡੀ.ਐਸ.ਪੀ (ਸਥਾਨਿਕ) ਫ਼ਰੀਦਕੋਟ, ਅਵਤਾਰ ਸਿੰਘ ਡੀ.ਐਸ.ਪੀ (ਇੰਨਵੈਸਟੀਗੇਸ਼ਨ) ਫ਼ਰੀਦਕੋਟ, ਜਗਤਾਰ ਸਿੰਘ ਡੀ.ਐਸ.ਪੀ (ਸੀ.ਏ.ਡਬਲਿਊ ਅਤੇ ਸੀ) ਫ਼ਰੀਦਕੋਟ, ਸੰਜੀਵ ਕੁਮਾਰ ਡੀ.ਐਸ.ਪੀ (ਸਬ-ਡਵੀਜਨ) ਕੋਟਕਪੂਰਾ, ਇਕਬਾਲ ਸਿੰਘ ਡੀ.ਐਸ.ਪੀ (ਸਬ-ਡਵੀਜਨ) ਜੈਤੋ ਸਮੇਤ ਜ਼ਿਲ੍ਹੇ ਦੇ ਸਮੂਹ ਮੁੱਖ ਅਫਸਰ ਥਾਣਾ ਅਤੇ ਥਾਣਿਆਂ ਦਾ ਸਟਾਫ਼ ਮੌਜੂਦ ਰਿਹਾ |
Ad Position 22
No active advertisement
ਪਿਛਲੀ ਖ਼ਬਰ ਨਵੇਂ ਸਾਲ 'ਤੇ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਸੁੱਖ ਸ਼ਾਂਤੀ ਲਈ ਕੀਤੀ ਅਰਦਾਸ ਅਗਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦ ਮਰੀਜ਼ਾਂ ਨੂੰ ਦਿੱਤੀ ਸਹਾਇਤਾ ਰਾਸ਼ੀ
Ad Position 24