ਫ਼ਰੀਦਕੋਟ, 3 ਜਨਵਰੀ (ਸਤੀਸ਼ ਬਾਗ਼ੀ)-ਪਿਛਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਪ੍ਰੰਪਰਾ ਅਨੁਸਾਰ ਦਸੰਬਰ ਮਹੀਨੇ ਵਿਚ ਵੱਖ-ਵੱਖ ਵਰਗਾਂ ਤੋਂ ਰਿਟਾਇਰ ਹੋਏ 42 ਕਰਮਚਾਰੀ ਅਤੇ ਅਧਿਕਾਰੀਆਂ ਦਾ ਜਨਮ ਦਿਵਸ ਇੰਦਰਜੀਤ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ.) ਫ਼ਰੀਦਕੋਟ ਦੇ ਦਫ਼ਤਰ ਵਿਚ ਮਨਾਇਆ ਗਿਆ | ਆਏ ਮਹਿਮਾਨਾਂ ਦਾ ਸੰਤ ਸਿੰਘ ਹੈਡਮਾਸਟਰ, ਇੰਜ: ਜੀਤ ਸਿੰਘ ਅਤੇ ਮਨੋਹਰ ਸਿੰਘ ਧੁੰਨਾ ਨੇ ਸਵਾਗਤ ਕੀਤਾ | ਜਨਮ ਦਿਵਸ ਮਨਾਉਣ ਆਏ ਮਹਿਮਾਨਾਂ ਵਿਚ ਪ੍ਰੋਫੈਸਰ ਦਲਬੀਰ ਸਿੰਘ ਸਰਪ੍ਰਸਤ, ਗੁਰਨੈਬ ਸਿੰਘ ਬਰਾੜ, ਅਮਰਜੀਤ ਸਿੰਘ ਖੋਖਰ ਡੀਈਓ, ਸਰਬਜੀਤ ਸਿੰਘ ਬੀ.ਡੀ.ਪੀ.ਓ, ਹੀਰਾਵੰਤੀ ਤਹਿਸੀਲਦਾਰ, ਜਸਵੀਰ ਸਿੰਘ ਏ.ਆਰ, ਪਿ੍ੰਸੀਪਲ ਜੋਗਿੰਦਰ ਸਿੰਘ ਸਿੱਧੂ, ਕਿ੍ਸ਼ਨ ਕੁਮਾਰ ਹਾਂਡਾ ਅਤੇ ਪਿ੍ੰਸੀਪਲ ਸੁਰਿੰਦਰ ਕੌਰ ਸਰਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੰਚ ਸੰਚਾਲਨ ਜਗਤਾਰ ਸਿੰਘ ਗਿੱਲ ਨੇ ਕੀਤਾ | ਪ੍ਰਧਾਨ ਇੰਦਰਜੀਤ ਸਿੰਘ ਖੀਵਾ ਨੇ ਦੱਸਿਆ ਕਿ ਇਸ ਸੰਸਥਾ ਦੇ ਰਿਕਾਰਡ ਤੋੜ 1970 ਮੈਂਬਰ ਬਣ ਚੁੱਕੇ ਹਨ | ਇਸ ਸ਼ੁੱਭ ਦਿਹਾੜੇ 'ਤੇ ਅੱਜ ਵਿਜੇ ਕੁਮਾਰ ਸਿੰਗਲਾ ਭੂਮੀ ਪਾਲ ਮੈਂਬਰ ਬਣੇ | ਉਨ੍ਹਾਂ ਦੱਸਿਆ ਕਿ ਮੈਂਬਰਾਂ ਦਾ 13 ਕਰੋੜ ਦੇ ਕਰੀਬ ਰੁਲਿਆ ਹੋਇਆ ਬਕਾਇਆ ਬਹਾਲ ਕਰਵਾਇਆ ਜਾ ਚੁੱਕਾ ਹੈ | ਮਾਹੌਲ ਨੂੰ ਰੰਗੀਨ ਬਣਾਉਣ ਲਈ ਪਿ੍ੰਸੀਪਲ ਕਿ੍ਸ਼ਨ ਕੁਮਾਰ ਬਕੋਲੀਆ, ਵੇਦ ਪ੍ਰਕਾਸ਼ ਸ਼ਰਮਾ ਅਤੇ ਇੰਜ: ਬਲਵੰਤ ਰਾਏ ਗੱਖੜ ਨੇ ਜਾਣਕਾਰੀ ਭਰਪੂਰ ਆਪਣੇ ਮਨ ਦੇ ਵਲਵਲੇ ਸਾਂਝੇ ਕੀਤੇ | ਇਸ ਵਾਰ ਸਮਾਗਮ 'ਚ ਵਿਸ਼ੇਸ਼ ਗੱਲ ਇਹ ਰਹੀ ਕਿ ਜਿੱਥੇ ਬਿਸ਼ਨ ਕੁਮਾਰ ਅਰੋੜਾ ਨੂੰ ਐਸੋਸੀਏਸ਼ਨ ਪ੍ਰਤੀ ਦਿੱਤੀਆਂ ਜਾਂਦੀਆਂ ਸ਼ਾਨਦਾਰ ਸੇਵਾਵਾਂ ਸਬੰਧੀ ਸਨਮਾਨਿਤ ਕੀਤਾ ਗਿਆ, ਉੱਥੇ ਪੀ.ਆਰ.ਟੀ.ਸੀ ਡਿਪੂ ਫ਼ਰੀਦਕੋਟ ਦੇ ਪ੍ਰਧਾਨ ਜਲੌਰ ਸਿੰਘ ਵਲੋਂ ਸੰਸਥਾ ਦੇ ਪ੍ਰਧਾਨ ਇੰਦਰਜੀਤ ਸਿੰਘ ਖੀਵਾ ਨੂੰ ਸ਼ਾਨਦਾਰ ਸੇਵਾਵਾਂ ਪ੍ਰਤੀ ਸਨਮਾਨਿਤ ਕੀਤਾ ਗਿਆ ਅਤੇ 90 ਸਾਲਾ ਮਹਿੰਦਰ ਕੌਰ ਆਪਣਾ ਜਨਮ ਦਿਵਸ ਮਨਾਉਣ ਲਈ ਵਾਕਰ ਦੀ ਸਹਾਇਤਾ ਨਾਲ ਚੱਲ ਕੇ ਸਮਾਗਮ ਵਿਚ ਸ਼ਾਮਿਲ ਹੋਏ | ਸਮਾਗਮ ਦੇ ਅੰਤ ਵਿਚ ਆਮ ਜਾਣਕਾਰੀ ਸਬੰਧੀ ਸਵਾਲ ਜਵਾਬ ਪੁੱਛੇ ਗਏ ਜਿਸ ਵਿਚ ਅਸ਼ੋਕ ਕੁਮਾਰ ਮਹਿਤਾ ਰਿਟਾ: ਜ਼ਿਲ੍ਹਾ ਖਜ਼ਾਨਾ ਅਫ਼ਸਰ ਅਤੇ ਜਸਵੀਰ ਸਿੰਘ ਇੰਸਪੈਕਟਰ ਨੇ ਜਵਾਬ ਦੇ ਕੇ ਇਨਾਮ ਪ੍ਰਾਪਤ ਕੀਤੇ ਅਤੇ ਇਸ ਸਬੰਧੀ ਅਮਰਜੀਤ ਸਿੰਘ ਵਾਲੀਆ ਮਨਜੀਤ ਇੰਦਰ ਸਿੰਘ ਵਾਲੀਆ ਮਨੋਹਰ ਸਿੰਘ ਦੀਪ ਅਤੇ ਜਗਦੀਸ਼ ਕੁਮਾਰ ਬੈਂਬੀ ਨੇ ਜੱਜ ਦੀ ਭੂਮਿਕਾ ਨਿਭਾਈ | ਸਮਾਗਮ ਦੇ ਅਖੀਰ ਵਿਚ ਮਹੀਨਾ ਦਸੰਬਰ ਦੌਰਾਨ ਸਵਰਗਵਾਸ ਹੋਏ ਮੈਂਬਰਾਂ ਗੁਰਮੇਲ ਕੌਰ ਪਤਨੀ ਸੁਖਦੇਵ ਸਿੰਘ, ਗੁਰਮੇਲ ਕੌਰ ਪਤਨੀ ਹਰਨੇਕ ਸਿੰਘ, ਗੁਰਦੀਪ ਸਿੰਘ ਢਿੱਲੋਂ ਅਤੇ ਪਿਆਰਾ ਸਿੰਘ ਪੱਕਾ ਪ੍ਰਤੀ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ | ਸਮਾਗਮ ਨੂੰ ਕਾਮਯਾਬ ਕਰਨ ਲਈ ਜੰਗੀਰ ਕੌਰ, ਕਿਰਨ ਬਾਲਾ ਝਾਂਜੀ, ਨਿਰਮਲਾ ਕੁਮਾਰੀ ਲੈਕਚਰਾਰ ਅਤੇ ਦਰਸ਼ਨ ਸਿੰਘ ਵਿਰਦੀ ਨੇ ਮੁੱਖ ਭੂਮਿਕਾ ਨਿਭਾਈ |