ਫ਼ਰੀਦਕੋਟ, 4 ਜਨਵਰੀ (ਹਰਮਿੰਦਰ ਸਿੰਘ ਮਿੰਦਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਰੈੱਡ ਕਰਾਸ ਸੀਨੀਅਰ ਸਿਟੀਜਨ ਵੈਲਫ਼ੇਅਰ ਕਲੱਬ ਫ਼ਰੀਦਕੋਟ ਵਿਖੇ ਰੋਟਰੀ ਕਲੱਬ ਫ਼ਰੀਦਕੋਟ ਚੈਂਪੀਅਨ ਵਲੋਂ ਅੱਖਾਂ ਦੀ ਜਾਂਚ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਦਾ ਕੈਂਪ ਬਰਾੜ ਅੱਖਾਂ ਹਸਪਤਾਲ ਕੋਟਕਪੂਰਾ/ਬਠਿੰਡਾ ਦੇ ਸਹਿਯੋਗ ਨਾਲ ਲਗਾਇਆ ਗਿਆ | ਕੈਂਪ 'ਚ 97 ਮਰੀਜ਼ਾਂ ਦੀ ਜਾਂਚ ਕੀਤੀ ਗਈ | ਕੈਂਪ 'ਚ ਮੁੱਖ ਮਹਿਮਾਨ ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਸਨ | ਕਲੱਬ ਪ੍ਰਧਾਨ ਮੰਜੂ ਸੁਖੀਜਾ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ | ਜਦਕਿ ਸਕੱਤਰ ਪਿ੍ੰਸੀਪਲ ਸੁਰਿੰਦਰਪਾਲ ਕੌਰ ਸਰਾਂ ਨੇ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਇਸ ਮੌਕੇ ਕੈਪਟਨ ਧਰਮ ਸਿੰਘ ਗਿੱਲ, ਕੁਲਜੀਤ ਸਿੰਘ ਵਾਲੀਆ, ਅੱਖਾਂ ਦੇ ਮਾਹਿਰ ਡਾ. ਸੰਜੀਵ ਗੋਇਲ ਅਤੇ ਗਾਇਨੀ ਰੋਗਾਂ ਦੇ ਮਾਹਿਰ ਡਾ. ਮਧੂ ਗੋਇਲ, ਰੋਟੇਰੀਅਨ ਅਰਵਿੰਦ ਛਾਬੜਾ, ਗੁਰਜੀਤ ਸਿੰਘ ਹੈਰੀ ਢਿੱਲੋਂ, ਡਾ. ਬਲਜੀਤ ਸ਼ਰਮਾ, ਨੀਤੂ ਕੱਕੜ, ਡਾ. ਅਜੀਤ ਸਿੰਘ ਗਿੱਲ, ਨਰਿੰਦਰ ਸਿੰਘ ਗਿੱਲ ਬਰਾੜ ਅੱਖਾਂ ਹਸਪਤਾਲ ਕੋਟਕਪੂਰਾ ਤੋਂ ਐਸ.ਪੀ.ਮਿਸ਼ਰਾ, ਓਮਕਾਰ ਸਿੰਘ, ਸੁਨੀਤਾ ਮਸੀਹ ਅਤੇ ਰਾਜਵਿੰਦਰ ਕੌਰ, ਤੇਜਿੰਦਰ ਕੌਰ ਮਾਨ, ਬਲਜੀਤ ਸ਼ਰਮਾ, ਰਜਨੀ ਮਹਿਤਾ, ਕੇ.ਪੀ.ਸਿੰਘ ਸਰਾਂ, ਗਰੀਸ਼ ਸੁਖੀਜਾ, ਪਿ੍ਤਪਾਲ ਸਿੰਘ ਕੋਹਲੀ, ਕੇਵਲ ਕਿ੍ਸ਼ਨ ਕਟਾਰੀਆ ਅਤੇ ਹਾਜ਼ਰ ਸਨ |