02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਗਣਤੰਤਰ ਦਿਹਾੜੇ ਮੌਕੇ ਜੈਤੋ ਪ੍ਰਸ਼ਾਸਨ ਦੀ ਬੇਧਿਆਨੀ * ਖੇਡ ਸਟੇਡੀਅਮ ਦੇ ਆਲੇ ਦੁਆਲੇ ਨਹੀਂ ਕੀਤੀ ਗਈ ਸਫ਼ਾਈ

Ad Position 21
No active advertisement
ਅਜੀਤ ਡੈਸਕ 26-01-2026
ਜੈਤੋ, 25 ਜਨਵਰੀ (ਗੁਰਮੀਤਪਾਲ ਰੋੜੀਕਪੂਰਾ)-ਦੇਸ਼ ਦੇ ਸਭ ਤੋਂ ਮਹੱਤਵਪੂਰਨ ਰਾਸ਼ਟਰੀ ਤਿਉਹਾਰਾਂ ਵਿਚੋਂ ਇਕ ਗਣਤੰਤਰ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੈਤੋ ਦੇ ਖੇਡ ਸਟੇਡੀਅਮ ਵਿਖੇ ਸਰਕਾਰੀ ਤੌਰ 'ਤੇ ਧੂਮਧਾਮ ਨਾਲ ਮਨਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ | ਇਸ ਮੌਕੇ ਵੱਖ-ਵੱਖ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਭਰਪੂਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣੇ ਹਨ, ਜਿਸ ਲਈ ਕਈ ਦਿਨਾਂ ਤੋਂ ਰਿਹਰਸਲਾਂ ਵੀ ਚੱਲ ਰਹੀਆਂ ਹਨ ਪਰ ਦੂਜੇ ਪਾਸੇ ਇੰਨੇ ਵੱਡੇ ਰਾਸ਼ਟਰੀ ਤਿਉਹਾਰ ਦੇ ਬਾਵਜੂਦ ਜੈਤੋ ਪ੍ਰਸ਼ਾਸਨ ਦੀ ਬੇਪਰਵਾਹੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ | ਖੇਡ ਸਟੇਡੀਅਮ ਅਤੇ ਇਸਦੇ ਆਲੇ ਦੁਆਲੇ ਸਫ਼ਾਈ ਪ੍ਰਬੰਧ ਬਿਲਕੁਲ ਨਾਕਾਫ਼ੀ ਨਜ਼ਰ ਆ ਰਹੇ ਹਨ | ਸਟੇਡੀਅਮ ਦੇ ਕਾਲਜ ਵਾਲੇ ਪਾਸਿਆਂ ਗੰਦਗੀ ਦੇ ਢੇਰ, ਪਲਾਸਟਿਕ ਕੂੜਾ, ਸੁੱਕੀ ਘਾਹ ਅਤੇ ਹੋਰ ਫ਼ਜ਼ੂਲ ਸਮੱਗਰੀ ਪਈ ਹੋਈ ਹੈ, ਜੋ ਸਿਰਫ਼ ਸਟੇਡੀਅਮ ਦੀ ਖੂਬਸੂਰਤੀ ਨੂੰ ਹੀ ਖ਼ਰਾਬ ਨਹੀਂ ਕਰ ਰਹੀ, ਸਗੋਂ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜੇ ਕਰ ਰਹੀ ਹੈ | ਇਸ ਸਟੇਡੀਅਮ ਵਿਚ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਅਤੇ ਸ਼ਹਿਰ ਪੱਧਰ ਦੇ ਅਧਿਕਾਰੀ, ਸਕੂਲੀ ਬੱਚੇ, ਅਧਿਆਪਕ, ਮਾਪੇ ਅਤੇ ਸ਼ਹਿਰ ਦੇ ਪਤਵੰਤੇ ਸ਼ਾਮਿਲ ਹੁੰਦੇ ਹਨ | ਅਜਿਹੇ ਵਿਚ ਗੰਦਗੀ ਨਾਲ ਭਰਿਆ ਮਾਹੌਲ ਨਾ ਕੇਵਲ ਮਾੜਾ ਪ੍ਰਭਾਵ ਛੱਡਦਾ ਹੈ, ਸਗੋਂ ਸਫ਼ਾਈ ਅਤੇ ਸਵੱਛਤਾ ਸੰਬੰਧੀ ਸਵਾਲੀਆ ਨਿਸ਼ਾਨ ਲਗਾ ਦਿੰਦਾ ਹੈ | ਸਟੇਡੀਅਮ 'ਚ ਅਭਿਆਸ ਲਈ ਆ ਰਹੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੀ ਇਸ ਸਥਿਤੀ ਤੇ ਪ੍ਰੇਸ਼ਾਨੀ ਵਿਚੋਂ ਨਿਕਲਣਾ ਪੈਂਦਾ ਹੈ ਪਰ ਦੂਜੇ ਪਾਸੇ ਖੁਦ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ | ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਅਜਿਹੇ ਰਾਸ਼ਟਰੀ ਤਿਉਹਾਰਾਂ ਤੋਂ ਪਹਿਲਾਂ-ਪਹਿਲਾਂ ਖੇਡ ਸਟੇਡੀਅਮ ਅਤੇ ਇਸਦੇ ਆਲੇ ਦੁਆਲੇ ਪੂਰੀ ਤਰ੍ਹਾਂ ਸਫ਼ਾਈ ਕਰਵਾਉਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਕੂੜਾ ਚੁੱਕਿਆ ਜਾਵੇ ਅਤੇ ਸਮੁੱਚੇ ਪ੍ਰਬੰਧਾਂ ਨੂੰ ਦਰੁਸਤ ਕੀਤਾ ਜਾਵੇ ਤਾਂ ਜੋ ਰਾਸ਼ਟਰੀ ਤਿਉਹਾਰਾਂ ਦੀ ਮਰਯਾਦਾ ਅਤੇ ਗਰਿਮਾ ਕਾਇਮ ਰਹੇ |
Ad Position 22
No active advertisement
ਪਿਛਲੀ ਖ਼ਬਰ ਗਣਤੰਤਰ ਦਿਵਸ ਦੇ ਮੱਦੇਨਜ਼ਰ ਪੁਲਿਸ ਨੇ ਸ਼ਹਿਰ 'ਚ ਕੱਢਿਆ ਫ਼ਲੈਗ ਮਾਰਚ ਅਗਲੀ ਖ਼ਬਰ ਸਾਈਕਲ ਰੈਲੀ ਕੱਢ ਕੇ ਗਲੀਆਂ ਅਤੇ ਬਾਜ਼ਾਰਾਂ 'ਚ ਸੜਕ ਸੁਰੱਖਿਆ ਦਾ ਸੰਦੇਸ਼ ਦਿੱਤਾ 100 ਤੋਂ ਵੱਧ ਨੌਜਵਾਨਾਂ ਨੇ ਸਾਈਕਲ...
Ad Position 24
No active advertisement