24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਖੋਹ ਕਰਨ ਦੀ ਯੋਜਨਾ ਬਣਾਉਂਦੇ ਤੇਜ਼ਧਾਰ ਹਥਿਆਰਾਂ ਸਮੇਤ ਪੰਜ ਕਾਬੂ

Ad Position 21
No active advertisement
ਅਜੀਤ ਡੈਸਕ 03-02-2026
ਕੋਟਕਪੂਰਾ, 2 ਫ਼ਰਵਰੀ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਸੁਰਿੰਦਰਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ 'ਚ ਨੇੜੇ ਪਿੰਡ ਦੇਵੀ ਵਾਲਾ ਲਿੰਕ ਰੋਡ ਕੱਟ, ਨੈਸ਼ਨਲ ਹਾਈਵੇ 'ਤੇ ਪੁੱਜੀ ਤਾਂ ਮੁਖ਼ਬਰ ਖ਼ਾਸ ਨੇ ਗੱਡੀ ਰੁਕਵਾ ਕੇ ਸਹਾਇਕ ਥਾਣੇਦਾਰ ਨੂੰ ਇਤਲਾਹ ਦਿੱਤੀ ਕਿ ਕੁਝ ਨੌਜਵਾਨ ਲੁੱਟਾਂ ਖੋਹਾਂ ਕਰਕੇ ਨਸ਼ਾ ਖ਼ਰੀਦ ਕੇ ਨਸ਼ਾ ਕਰਨ ਅਤੇ ਵੇਚਣ ਦੇ ਆਦੀ ਹਨ, ਜੋ ਹੁਣ ਵੀ ਨੈਸ਼ਨਲ ਹਾਈਵੇ ਤੋਂ ਪਿੰਡ ਦੇਵੀਵਾਲਾ ਲਿੰਕ ਰੋਡ ਉਪਰ ਬਣੇ ਸਾਂਝ ਕੇਂਦਰ ਦੀ ਬੰਦ ਪਈ ਇਮਾਰਤ ਕੋਲ ਲੁਕ ਛਿਪ ਕੇ ਬੈਠੇ ਹਨ ਅਤੇ ਰਾਹਗੀਰਾਂ ਪਾਸੋਂ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ | ਜਿਨ੍ਹਾਂ ਕੋਲ ਮਾਰੂ ਹਥਿਆਰ ਵੀ ਹਨ, ਜੇਕਰ ਇਨ੍ਹਾਂ 'ਤੇ ਹੁਣੇ ਰੇਡ ਕੀਤਾ ਜਾਵੇ ਤਾਂ ਇਹ ਸਾਰੇ ਰੰਗੇ ਹੱਥੀਂ ਹਥਿਆਰਾਂ ਸਮੇਤ ਕਾਬੂ ਆ ਸਕਦੇ ਹਨ | ਪੁਲਿਸ ਪਾਰਟੀ ਨੇ ਤੁਰੰਤ ਰੇਡ ਕਰਕੇ ਜਸਵਿੰਦਰ ਸਿੰਘ ਵਾਸੀ ਹਰੀਨੌਂ, ਗੁਰਾਦਿੱਤਾ ਸਿੰਘ ਵਾਸੀ ਫ਼ਰੀਦਕੋਟ, ਨਾਮਦਾਰ ਸਿੰਘ ਵਾਸੀ ਨੱਥੇ ਵਾਲਾ, ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਔਲਖ ਅਤੇ ਜਸ਼ਨਦੀਪ ਸਿੰਘ ਵਾਸੀ ਪਿੰਡ ਢਿੱੱਲਵਾਂ ਕਲਾਂ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਕੋਲੋਂ ਇਕ ਕਾਪਾ, ਦੋੋ ਲੱਕੜੀ ਦੇ ਦਸਤੇ, ਇਕ ਕਿ੍ਪਾਨ ਅਤੇ ਇਕ ਕਿਰਚ ਬਰਾਮਦ ਕਰਕੇ ਇਨ੍ਹਾਂ ਵਿਰੁੱੱਧ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਗਿ੍ਫ਼ਤਾਰ ਅਗਲੀ ਖ਼ਬਰ ਚੋਣ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਅਧਿਆਪਕਾਂ ਨੂੰ 2-2 ਕਰੋੜ ਮੁਆਵਜ਼ਾ ਦੇਣ ਦੀ ਮੰਗ
Ad Position 24