ਸ੍ਰੀ ਮੁਕਤਸਰ ਸਾਹਿਬ, 2 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪਿੰਡ ਚੌਂਤਰਾ ਵਿਖੇ ਪੀਰ ਬਾਬਾ ਮੱਲੇਸ਼ਾਹ ਸਪੋਰਟਸ ਕਲੱਬ ਵਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ 4 ਰੋਜ਼ਾ ਸਵ. ਬੇਅੰਤ ਸਿੰਘ ਬੁੱਟਰ ਯਾਦਗਾਰੀ ਚੌਥਾ ਫ਼ੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਟੂਰਨਾਮੈਂਟ ਦੌਰਾਨ ਦੂਰ-ਦੁਰਾਡੇ ਤੋਂ ਟੀਮਾਂ ਪਹੁੰਚੀਆਂ | ਇਸ ਮੌਕੇ ਵਿਧਾਇਕ ਕਾਕਾ ਬਰਾੜ ਨੇ ਕਿਹਾ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਕਿ ਸਾਡਾ ਛੋਟਾ ਵੀਰ ਬੂਟਾ ਸਿੰਘ ਆਸਟਰੇਲੀਆ ਵਲੋਂ ਆਪਣੇ ਭਰਾ ਸਵ. ਬੇਅੰਤ ਸਿੰਘ ਬੁੱਟਰ ਦੀ ਯਾਦ 'ਚ ਹਰ ਸਾਲ ਇਹ ਟੂਰਨਾਮੈਂਟ ਕਰਵਾ ਕੇ ਭਰਾ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਦੇ ਹਨ | ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ ਅਤੇ ਇਨ੍ਹਾਂ ਨਾਲ ਸਰੀਰਕ ਤੇ ਮਾਨਸਿਕ ਵਿਕਾਸ ਹੁੰਦਾ ਹੈ | ਉਨ੍ਹਾਂ ਪੀਰ ਬਾਬਾ ਮੱਲੇਸ਼ਾਹ ਸਪੋਰਟਸ ਕਲੱਬ ਨੂੰ ਇਸ ਟੂਰਨਾਮੈਂਟ ਦੇ ਸਫ਼ਲ ਆਯੋਜਨ ਲਈ ਵਧਾਈ ਦਿੱਤੀ | ਇਸ ਮੌਕੇ ਵਿਧਾਇਕ ਕਾਕਾ ਬਰਾੜ ਵਲੋਂ 11 ਹਜ਼ਾਰ ਰੁਪਏ ਦੀ ਸਹਿਯੋਗ ਰਾਸ਼ੀ ਪ੍ਰਬੰਧਕਾਂ ਨੂੰ ਸੌਂਪੀ | ਇਸ ਮੌਕੇ ਕਲੱਬ ਦੇ ਪ੍ਰਧਾਨ ਵਕੀਲ ਸਿੰਘ ਤੇ ਸਮੂਹ ਮੈਂਬਰਾਂ ਨੇ ਵਿਧਾਇਕ ਕਾਕਾ ਬਰਾੜ ਦਾ ਧੰਨਵਾਦ ਕਰਦਿਆਂ ਆਖਿਆ ਕਿ ਵਿਧਾਇਕ ਨੇ ਪਿੰਡ ਦੀ ਬਹੁਤ ਸਾਲਾਂ ਤੋਂ ਲਟਕਦੀ ਆ ਰਹੀ ਪੀਣ ਵਾਲੇ ਪਾਣੀ ਦੀ ਮੰਗ ਨੂੰ ਪੂਰਾ ਕੀਤਾ ਹੈ | ਅੰਤ ਵਿਚ ਪ੍ਰਬੰਧਕਾਂ ਵਲੋਂ ਵਿਧਾਇਕ ਕਾਕਾ ਬਰਾੜ ਦਾ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਦੀਪ ਸ਼ਰਮਾ, ਗੁਰਮੀਤ ਸਿੰਘ, ਕਰਮਜੀਤ ਸਿੰਘ ਮੈਂਬਰ, ਕਰਨਜੀਤ ਸਿੰਘ ਮੈਂਬਰ, ਰੋਸ਼ਨ ਸਿੰਘ ਮੈਂਬਰ, ਪਵਿੱਤਰ ਮੱਲੀ ਮੈਂਬਰ, ਮਨੀ ਮੈਂਬਰ, ਜਗਦੀਸ਼ ਸਿੰਘ, ਰੁਲਦੂ ਸਿੰਘ, ਹਰਮਨਦੀਪ ਸਿੰਘ, ਸਰਪੰਚ ਸੁਖਬੀਰ ਸਿੰਘ, ਕੁਲਵੰਤ ਸਿੰਘ, ਗੱਗੂ ਬੁੱਟਰ, ਕਰਮ ਸਿੰਘ, ਡਾ. ਕਾਲਾ ਸਿੰਘ, ਗੁਰਮੇਲ ਸਿੰਘ, ਕਰਮਜੀਤ ਸਿੰਘ, ਸੁਖਮੰਦਰ ਸਿੰਘ ਨੀਲੂ, ਕਾਕੂ ਸਿੰਘ, ਸੁਖਚੈਨ ਸਿੰਘ ਮਿਸਤਰੀ, ਲਛਮਣ ਸਿੰਘ ਫ਼ੌਜੀ, ਡਾ. ਅਵਤਾਰ ਸਿੰਘ, ਅਵਤਾਰ ਸਿੰਘ, ਅੰਗਰੇਜ਼ ਸਿੰਘ, ਸਾਹਿਬ ਸਿੰਘ, ਬੁੱਧ ਸਿੰਘ, ਦਲੀਪ ਸਿੰਘ, ਅਮਨਦੀਪ ਸਿੰਘ ਗੋਰਾ, ਸੱਤਾ ਸਿੰਘ, ਸਰਪੰਚ ਚੜ੍ਹੇਵਾਨ ਨਿਰਭੈ ਸਿੰਘ ਬੁੱਟਰ ਆਦਿ ਹਾਜ਼ਰ ਸਨ |