ਮੰਡੀ ਕਿੱਲਿਆਂਵਾਲੀ, 4 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਿੱਲਿਆਂਵਾਲੀ ਵਿਖੇ ਐਨ.ਸੀ.ਸੀ. ਟਰੂਪ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਵਿਸ਼ੇ 'ਤੇ ਜਾਗਰੂਕਤਾ ਰੈਲੀ ਕੱਢੀ ਗਈ | ਰੈਲੀ ਨੂੰ ਸਕੂਲ ਦੇ ਪਿੰ੍ਰਸੀਪਲ ਕੰਵਲਪ੍ਰੀਤ ਕੌਰ ਸਿੱਧੂ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ | ਇਹ ਰੈਲੀ 6ਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ. ਮਲੋਟ ਦੇ ਕਰਨਲ ਭੁਪਿੰਦਰ ਸਿੰਘ ਮਾਨ ਦੀਆਂ ਹਦਾਇਤਾਂ 'ਤੇ ਕਰਵਾਈ ਗਈ | ਇਸ ਮੌਕੇ ਐਨ.ਸੀ.ਸੀ. ਕੈਡਿਟਸ ਨੇ ਵੱਖ-ਵੱਖ ਸਲੋਗਨ ਵਾਲੀਆਂ ਤਖਤੀਆਂ ਦੇ ਜ਼ਰੀਏ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ | ਨਾਲ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ ਅਪਣਾਉਣ ਦੀ ਅਪੀਲ ਕੀਤੀ | ਕੈਂਪਸ ਮੈਨੇਜਰ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਐਨ.ਸੀ.ਸੀ. ਦਾ ਮਕਸਦ ਸਿਰਫ਼ ਸੈਨਿਕ ਤਾਲੀਮ ਤੱਕ ਸੀਮਿਤ ਨਹੀਂ, ਸਗੋਂ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਜਨ-ਜਾਗਰੂਕਤਾ ਫ਼ੈਲਾਉਣਾ ਵੀ ਹੈ | ਇਸ ਮੌਕੇ ਏ.ਐਨ.ਏ.ਓ. ਬਲਜਿੰਦਰਪਾਲ ਸਿੰਘ, ਸੁਬੇਦਾਰ ਐਮ. ਪਰਮਾਰ, ਬੀ.ਐਚ.ਐਮ. ਨਿਰੰਜਨ, ਹੌਲਦਾਰ ਮੁਹੰਮਦ ਲਤੀਫ਼, ਜਗਨੰਦਨ ਸਿੰਘ, ਸੀ.ਟੀ.ਓ. ਪਰਮਜੀਤ ਕੌਰ ਸਮੇਤ ਸਟਾਫ਼ ਵੀ ਮੌਜੂਦ ਸੀ |