14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਅੰਡਰ-14 ਕਿ੍ਕਟ ਲੀਗ ਦੇ ਫਾਈਨਲ ਮੈਚ ਅਤੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 05-02-2026
ਸ੍ਰੀ ਮੁਕਤਸਰ ਸਾਹਿਬ, 4 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਕਿ੍ਕਟ ਐਸ਼ੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵਲੋਂ ਫਾਊਾਡਰ ਆਨਰੇਰੀ ਜਨਰਲ ਸਕੱਤਰ ਪ੍ਰੋਫੈਸਰ ਆਰ.ਡੀ. ਬਾਂਸਲ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਇਨਾਮ ਵੰਡ ਸਮਾਰੋਹ ਅਤੇ ਅੰਡਰ-14 ਦੀ ਲੀਗ ਦੇ ਫਾਈਨਲ ਮੈਚ ਸਥਾਨਕ ਜਲਾਲਾਬਾਦ ਰੋਡ ਸਥਿਤ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਦੇ ਕਿ੍ਕਟ ਗਰਾਊਾਡ ਐਨ.ਪੀ.ਐਸ. ਵਿਖੇ ਕੀਤਾ ਗਿਆ | ਕਿ੍ਕਟ ਲੀਗ 'ਚ ਜ਼ਿਲ੍ਹੇ ਦੀਆਂ 15 ਸਕੂਲਾਂ/ਅਕੈਡਮੀਆਂ ਦੀਆਂ ਟੀਮਾਂ ਦੇ ਲਗਪਗ 200 ਤੋਂ ਵਧੇਰੇ ਖ਼ਿਡਾਰੀਆਂ ਨੇ ਭਾਗ ਲਿਆ | ਡੀ.ਸੀ.ਏ. ਰੈੱਡ ਅਤੇ ਡੀ.ਸੀ.ਏ. ਬਲਿਊ ਦੀਆਂ ਟੀਮਾਂ ਦੌਰਾਨ ਖੇਡੇ ਗਏ ਫਾਈਨਲ ਮੈਚ ਵਿਚ ਡੀ.ਸੀ.ਏ. ਰੈੱਡ ਦੀ ਟੀਮ ਜੇਤੂ ਰਹੀ | ਟੂਰਨਾਮੈਂਟ 'ਚ ਵਧੀਆ ਬੱਲੇਬਾਜ਼ ਗੁਰਮੀਤ ਸਿੰਘ, ਵਧੀਆ ਗੇਂਦਬਾਜ਼ ਅਮਿਤ ਪਰੂਥੀ, ਵਧੀਆ ਵਿਕਟ ਕੀਪਰ ਅਜੀਤੇਸ਼ ਸਿੰਘ ਅਤੇ ਮੈਨ ਆਫ਼ ਦੀ ਸੀਰੀਜ਼ ਗੁਰਇਕ ਮੋਗਾ ਬਣੇ | ਇਸ ਦੇ ਨਾਲ ਹੀ ਬੀ.ਸੀ.ਸੀ.ਆਈ. ਵਲੋਂ ਕਰਵਾਏ ਗਏ ਵੱਖ-ਵੱਖ ਘਰੇਲੂ ਟੂਰਨਾਮੈਂਟਾਂ 'ਚ ਪੰਜਾਬ ਕਿ੍ਕਟ ਐਸੋਸੀਏਸ਼ਨ ਵਲੋਂ ਸ੍ਰੀ ਮੁਕਤਸਰ ਸਾਹਿਬ ਦੀਆਂ ਖਿਡਾਰਨਾਂ, ਜਿਨ੍ਹਾਂ ਨੇ ਵੱਖ-ਵੱਖ ਮੈਚਾਂ ਵਿਚ ਭਾਗ ਲਿਆ | ਪੰਜਾਬ ਸਟੇਟ ਵੁਮੈਨ ਸੀਨੀਅਰ ਟੂਰਨਾਮੈਂਟ 2025-26, ਪੰਜਾਬ ਸਟੇਟ ਸੀਨੀਅਰ ਟੀ-20 ਟੂਰਨਾਮੈਂਟ ਮਹਾਰਾਜਾ ਰਣਜੀਤ ਸਿੰਘ ਟਰਾਫ਼ੀ 2025-26 ਵਿਚ ਭਾਗ ਲੈਣ ਵਾਲੇ ਖ਼ਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਪ੍ਰਕਾਰ ਪੀ.ਸੀ.ਏ. ਵਲੋਂ ਵੱਖ-ਵੱਖ ਉਮਰ ਵਰਗਾਂ ਦੇ ਮੈਚਾਂ ਦੀ ਤਿਆਰੀ ਸੰਬੰਧੀ ਲਗਾਏ ਗਏ ਰਿਹਾਇਸ਼ੀ ਕੈਂਪਾਂ 'ਚ ਭਾਗ ਲੈਣ ਵਾਲੀਆਂ ਖਿਡਾਰਨਾਂ ਅਤੇ ਡੀ.ਸੀ.ਏ. ਦੇ ਕੋਚ ਗੁਰਸੰਤ ਸਿੰਘ, ਲਵਪ੍ਰੀਤ ਸਿੰਘ, ਗਗਨਦੀਪ ਸਿੰਘ, ਗਰਾਊਾਡ ਮੈਨ ਸਤਪਾਲ ਸਿੰਘ, ਬਸੰਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ | ਹੋਣਹਾਰ ਖ਼ਿਡਾਰੀਆਂ ਦੀਆਂ ਪ੍ਰਾਪਤੀਆਂ ਅਤੇ ਡੀ.ਸੀ.ਏ. ਸ੍ਰੀ ਮੁਕਤਸਰ ਸਾਹਿਬ ਵਲੋਂ ਕਰਵਾਈਆਂ ਗਈਆਂ ਸਾਲ 2025-26 ਦੀਆਂ ਗਤੀਵਿਧੀਆਂ ਨੂੰ ਦਰਸਾਉਂਦਾ ਕੈਲੰਡਰ ਖ਼ਿਡਾਰੀਆਂ ਨੂੰ ਭੇਟ ਕੀਤਾ ਗਿਆ | ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਐਸ.ਐਸ.ਪੀ. ਅਭਿਮਨਿਊ ਰਾਣਾ ਦੇ ਨੁਮਾਇੰਦੇ ਵਜੋਂ ਸ਼ਾਮਿਲ ਹੋਏ ਬਚਨ ਸਿੰਘ ਡੀ. ਐਸ.ਪੀ. ਨੇ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਵਲੋਂ ਯੁੱਧ ਨਸ਼ਿਆਂ ਵਿਰੁੱਧ ਵੱਡੇ ਪੱਧਰ 'ਤੇ ਚਲਾਇਆ ਜਾ ਰਿਹਾ ਹੈ, ਜਿਸ 'ਚ ਨੌਜਵਾਨਾਂ ਨੂੰ ਖ਼ੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਪਿ੍ੰਸੀਪਲ ਰੀਟਾ ਬਾਂਸਲ ਪਤਨੀ ਸਵ: ਪ੍ਰੋਫੈਸਰ ਆਰ. ਡੀ. ਬਾਂਸਲ ਨੇ ਆਪਣੇ ਭਾਵੁਕ ਸ਼ਬਦਾਂ ਨਾਲ ਖਿਡਾਰੀਆਂ ਨੂੰ ਦੱਸਿਆ ਕਿ ਅੱਜ ਤੋਂ 28 ਸਾਲ ਪਹਿਲਾਂ ਪ੍ਰੋਫੈਸਰ ਬਾਂਸਲ ਦੀ ਦੂਰ ਅੰਦੇਸ਼ੀ ਸੋਚ ਕਾਰਨ ਹੀ ਅੱਜ ਸਾਰੇ ਖਿਡਾਰੀ ਪੀ.ਸੀ.ਏ. ਮੁਹਾਲੀ ਵਲੋਂ ਕਿ੍ਕਟ ਦੇ ਵਿਕਾਸ ਲਈ ਕੀਤੇ ਜਾ ਰਹੇ ਭਰਪੂਰ ਯਤਨਾਂ ਦਾ ਲਾਭ ਅਤੇ ਸਹੂਲਤਾਂ ਲੈ ਰਹੇ ਹਨ | ਪਿ੍ੰਸੀਪਲ ਰੀਟਾ ਬਾਂਸਲ ਨੇ ਉਚੇਚੇ ਤੌਰ 'ਤੇ ਕਿ੍ਕਟ ਖਿਡਾਰਨਾਂ ਹਰਮਨਦੀਪ ਕੌਰ (ਸਮਾਘ), ਹਰਮਨਦੀਪ ਕੌਰ (ਮਾਨ), ਗੁਣਸਾਖੀ ਕੌਰ ਅਤੇ ਜਪਨੀਤ ਕੌਰ ਜਿਨ੍ਹਾਂ ਨੇ ਸ੍ਰੀ ਮੁਕਤਸਰ ਸਾਹਿਬ ਦਾ ਨਾਂਅ ਰੌਸ਼ਨ ਕਰਕੇ ਸਟੇਟ ਦੀਆਂ ਟੀਮਾਂ ਦੇ ਵਿਚ ਭਾਗ ਲਿਆ ਤੇ ਕਿ੍ਕਟ ਖਿਡਾਰੀ ਰੇਵਨਪ੍ਰੀਤ ਸਿੰਘ ਰਾਏ, ਮਨਪ੍ਰੀਤ ਸਿੰਘ ਸੰਧੂ ਅੰਡਰ -23, ਸਾਕਸ਼ੇ (ਖੁਰਾਣਾ) ਅੰਡਰ-19 ਨੂੰ ਵੀ ਵਧਾਈ ਦਿੱਤੀ | ਪ੍ਰੋਫੈਸਰ ਆਰ.ਡੀ. ਬਾਂਸਲ ਵਲੋਂ ਕੀਤੇ ਨਿੱਜੀ ਯਤਨਾਂ ਬਾਰੇ ਵੀ ਜਾਣਕਾਰੀ ਦਿੱਤੀ | ਡਾ. ਮਦਨ ਮੋਹਨ ਬਾਂਸਲ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਅਤੇ ਸ਼ਮਿੰਦਰ ਬੱਤਰਾ ਆਨਰੇਰੀ ਜਨਰਲ ਸਕੱਤਰ ਨੇ ਧੰਨਵਾਦ ਕੀਤਾ | ਇਸ ਮੌਕੇ ਡਾ. ਮਦਨ ਮੋਹਨ ਬਾਂਸਲ, ਕਿ੍ਸ਼ਨ ਕੁਮਾਰ ਸੰਮੀ ਤੇਰੀਆ ਪ੍ਰਧਾਨ ਨਗਰ ਕੌਂਸਲ, ਮੋਹਕਮ ਸਿੰਘ ਸੰਧੂ, ਡਾ. ਮੁਨੀਸ਼, ਪਿ੍ੰਸੀਪਲ ਕਪਿਲ ਸ਼ਰਮਾ, ਪਿ੍ੰਸੀਪਲ ਅਸ਼ਵਨੀ ਬਾਂਸਲ, ਪਰਮਜੀਤ ਸਿੰਘ, ਵਿਜੇ ਕੁਮਾਰ, ਗੁਰਬਖਸ਼ ਸਿੰਘ, ਮੰਗਤ ਕੁੱਕੜ, ਮਨਿੰਦਰ ਚੋਪੜਾ, ਅੰਗਰੇਜ਼ ਸਿੰਘ, ਰਾਮ ਪ੍ਰਕਾਸ਼ ਸ਼ਰਮਾ, ਸੁਨੀਲ ਗਰਗ, ਰਾਜਵੰਤ ਸਿੰਘ ਗਿੱਲ, ਗੁਰਭੇਜ ਸਿੰਘ ਖੋਸਾ, ਹਰੀਸ਼ ਆਹੂਜਾ, ਗੁਰਭਗਤ ਸਿੰਘ ਸੋਥਾ, ਤਜਿੰਦਰ ਸਿੰਘ ਹਰੀਕੇ ਕਲਾਂ, ਮਨੋਜ ਗੋਇਲ, ਪਰਵੀਨ ਕੁਮਾਰ ਸ਼ਰਮਾ, ਮਨੀਸ਼ ਦੂਮੜਾ, ਵਰਿੰਦਰਪਾਲ ਸਿੰਘ ਗਲੋਰੀ, ਅਰੁਣ ਲੁਥਰਾ, ਧੀਰਜ ਦਾਬੜਾ, ਅਲਕਾ ਅਰੋੜਾ, ਗੁਰਲਾਲ ਸਿੰਘ ਹਰੀਕੇ ਕਲਾਂ, ਸਲਵਿੰਦਰ ਸਿੰਘ, ਖ਼ਿਡਾਰੀ ਅਤੇ ਮਾਪੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ 6 ਨੂੰ ਲਗਾਇਆ ਜਾ ਰਿਹਾ ਪਲੇਸਮੈਂਟ ਕੈਂਪ ਅਗਲੀ ਖ਼ਬਰ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਪਰਿਵਾਰ 'ਆਪ' 'ਚ ਸ਼ਾਮਿਲ ਹੋਏ • ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕੀਤਾ ਸਵਾਗਤ...
Ad Position 24