ਮੋਗਾ, 4 ਫਰਵਰੀ (ਸੁਰਿੰਦਰਪਾਲ ਸਿੰਘ)- ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਨੇ ਗੁਰੂ ਨਾਨਕ ਮਲਟੀਵਰਸਿਟੀ ਐਜੂਕੇਟ ਪੰਜਾਬ ਪ੍ਰੋਜੈਕਟ (ਲੁਧਿਆਣਾ) ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਧਾਰਮਿਕ ਪ੍ਰੀਖਿਆ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਹ ਮੁਕਾਬਲੇ ਭਾਈ ਜਸਵਿੰਦਰ ਸਿੰਘ ਖ਼ਾਲਸਾ ਯੂ.ਕੇ. ਵਾਲਿਆਂ ਵਲੋਂ ਕਰਵਾਏ ਗਏ | ਇਸ ਦਾ ਪਹਿਲਾ ਰਾਊਾਡ ਸਕੂਲ 'ਚ ਹੀ ਕਰਵਾਇਆ ਗਿਆ ਜਿਸ ਵਿਚ ਪਹਿਲੀ ਤੋਂ ਅੱਠਵੀਂ ਜਮਾਤ ਦੇ ਸਾਰੇ ਬੱਚਿਆਂ ਨੇ ਭਾਗ ਲਿਆ | ਦੂਜੇ ਪੜਾਅ 'ਚ ਸੱਤ ਬੱਚੇ ਗੁਰਜੋਤ ਸਿੰਘ (12ਵੀਂ), ਸਹਿਜਪ੍ਰੀਤ ਕੌਰ (8ਵੀਂ), ਅਭਿਜੋਤ ਸਿੰਘ (8ਵੀਂ), ਦਿਲਪ੍ਰੀਤ ਕੌਰ (5ਵੀਂ), ਨਵਦੀਪ ਸਿੰਘ (5ਵੀਂ), ਗੁਰਨੂਰ ਕੌਰ (7ਵੀਂ) ਅਤੇ ਲਾਵੰਨਿਆ (ਤੀਸਰੀ) ਚੁਣੇ ਗਏ | ਇਸ ਦੇ ਤੀਸਰੇ ਪੜਾਅ 'ਚ ਗੁਰਜੋਤ ਸਿੰਘ, ਸਹਿਜਪ੍ਰੀਤ ਕੌਰ ਤੇ ਲਾਵੰਨਿਆ ਚੁਣੇ ਗਏ | ਦੂਜੇ ਅਤੇ ਤੀਜੇ ਪੜਾਅ ਵਾਲੇ ਬੱਚਿਆਂ ਨੂੰ ਅੰਮਿ੍ਤਸਰ ਮੰਜੀ ਹਾਲ ਵਿਖੇ ਘੜੀ, ਕੈਟਲ, ਟਰਾਫ਼ੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਗੁਰਜੋਤ ਸਿੰਘ ਨੂੰ ਲੈਪਟਾਪ, ਟਰਾਫ਼ੀ, ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਸਹਿਜਪ੍ਰੀਤ ਕੌਰ ਨੂੰ ਟਰਾਫ਼ੀ, ਸਰਟੀਫਿਕੇਟ ਅਤੇ 2100 ਰੁਪਏ ਦੇ ਕੇ ਸਨਮਾਨਿਤ ਕੀਤਾ | ਲਾਵੰਨਿਆ ਨੂੰ ਕੈਟਲ, ਕਲਾਕ, ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਮੈਨੇਜਿੰਗ ਡਾਇਰੈਕਟਰ ਜਸਵੰਤ ਸਿੰਘ ਦਾਨੀ, ਡਾਇਰੈਕਟਰ ਪਿ੍ੰਸੀਪਲ ਅੰਬਿਕਾ ਦਾਨੀ ਨੇ ਜਸਵਿੰਦਰ ਸਿੰਘ ਖ਼ਾਲਸਾ ਯੂ.ਕੇ. ਵਾਲੇ, ਸੰਪੂਰਨ ਸਿੰਘ, ਧਾਰਮਿਕ ਅਧਿਆਪਕਾ ਪਲਵਿੰਦਰ ਕੌਰ ਜਲਾਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰੀਖਿਆਵਾਂ ਹਰ ਸਕੂਲ ਵਿਚ ਕਰਵਾਉਂਦੇ ਰਹਿਣਾ ਚਾਹੀਦਾ ਹੈ |