ਸ੍ਰੀ ਮੁਕਤਸਰ ਸਾਹਿਬ, 25 ਫ਼ਰਵਰੀ (ਹਰਮਹਿੰਦਰ ਪਾਲ)-ਪਿੰਡ ਕਾਨਿਆਂਵਾਲੀ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਚ ਮਾਤਾਵਾਂ ਦੀ ਵਰਕਸ਼ਾਪ ਲਗਾਈ ਗਈ | ਇਸ ਦੌਰਾਨ ਬੱਚਿਆਂ ਦੀ ਮਾਤਾਵਾਂ ਨੇ ਹਿੱਸਾ ਲਿਆ | ਵਰਕਸ਼ਾਪ ਵਿਚ ਮਨੋਵਿਗਿਆਨ ਤੇ ਪੋਸ਼ਣ ਬਾਰੇ ਦੱਸਿਆ ਗਿਆ | ਮਾਤਾਵਾਂ ਨੂੰ ਹੈਾਡਮੇਡ ਮਟੀਰੀਅਲ ਦੇ ਉਦੇਸ਼ਾਂ ਬਾਰੇ ਜਾਗਰੂਕ ਕੀਤਾ ਗਿਆ | ਪ੍ਰਥਮ ਕੋਆਰਡੀਨੇਟਰ ਤਨਵੀਰ ਫਾਂਡਾ ਨੇ ਇਸ ਵਕਰਸ਼ਾਪ ਦੀ ਅਗਵਾਈ ਕੀਤੀ | ਬੱਚਿਆਂ ਦੀ ਸਿੱਖਣ ਸਿਖਾਉਣ ਸਮੱਗਰੀ ਬਾਰੇ ਦੱਸਿਆ ਗਿਆ | ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਕੀਮਤੀ ਸਮੇਂ ਵਿਚ 5-10 ਮਿੰਟ ਬੱਚੇ ਲਈ ਜ਼ਰੂਰ ਕੱਢਣੇ ਚਾਹੀਦੇ ਹਨ | ਇਸ ਮੌਕੇ ਸਕੂਲ ਮੁਖੀ ਛਿੰਦਰਪਾਲ ਤਨੇਜਾ, ਪ੍ਰੀ-ਪ੍ਰਾਇਮਰੀ ਅਧਿਆਪਕ ਸੁਮਨਦੀਪ ਕੌਰ, ਪ੍ਰਥਮ ਕੋਆਰਡੀਨੇਟਰ ਤਨਵੀਰ ਫਾਂਡਾ ਅਤੇ ਸਮੂਹ ਸਟਾਫ਼ ਹਾਜ਼ਰ ਸੀ |