14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਬੀਜ ਭੰਡਾਰ ਤੋਂ ਖ਼ਰੀਦਿਆ ਮਹਿੰਗਾ ਬੀਜ ਨਕਲੀ ਨਿਕਲਿਆ

Ad Position 21
No active advertisement
ਅਜੀਤ ਡੈਸਕ 26-02-2026
ਸਾਦਿਕ, 25 ਫ਼ਰਵਰੀ (ਗੁਰਭੇਜ ਸਿੰਘ ਚੌਹਾਨ)-ਗੁਰਸੇਵਕ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕਾਉਣੀ ਨੇੜੇ ਸਾਦਿਕ ਨੇ ਦੱਸਿਆ ਕਿ ਉਨ੍ਹਾਂ ਇਸ ਸਾਲ ਪੱਪੂ ਬੀਜ ਭੰਡਾਰ ਸਾਦਿਕ ਤੋਂ ਡੇਢ ਏਕੜ ਦਾ ਮੱਖਣ ਘਾਹ ਦਾ ਬੀਜ ਖ਼ਰੀਦਿਆ ਸੀ | ਜਿਸ ਦਾ ਰੇਟ ਵੀ 900 ਰੁਪਏ ਪ੍ਰਤੀ ਪੈਕਟ ਦੇ ਲਗਪਗ ਸੀ | ਸਾਰਾ ਬੀਜ 10000 ਤੋਂ ਕੁਝ ਰੁਪਏ ਵੱਧ ਦਾ ਸੀ | ਜਦੋਂ ਉੱਗ ਗਿਆ ਤਾਂ ਘਾਹ ਦੀ ਗ੍ਰੋਥ ਬਿਲਕੁਲ ਨਹੀਂ ਸੀ | ਉਨ੍ਹਾਂ ਦੱਸਿਆ ਕਿ ਬੀਜ ਭੰਡਾਰ ਵਾਲਿਆਂ ਨੂੰ ਕਿਹਾ ਕਿ ਉਹ ਪਿਛਲੇ 30 ਸਾਲ ਤੋਂ ਗਿੰਨੀ ਘਾਹ ਬੀਜਦੇ ਆ ਰਹੇ ਹਾਂ ਤੇ 25/30 ਪਸ਼ੂ ਹੋਣ ਕਰਕੇ ਬਹੁਤ ਮੁਸ਼ਕਿਲ ਆ ਜਾਵੇਗੀ ਤਾਂ ਬੀਜ ਭੰਡਾਰ ਵਾਲਿਆਂ ਦਾ ਕਹਿਣਾ ਸੀ ਕਿ ਬੇਫ਼ਿਕਰ ਰਹੋ ਸਹੀ ਹੋ ਜਾਵੇਗਾ | ਤਿੰਨ ਮਹੀਨੇ ਬੀਤ ਜਾਣ ਤੋਂ ਬਾਅਦ ਉਹ ਬੂਟੇ ਪੁੱਟ ਕੇ ਦਿਖਾਉਣ ਗਏ ਤਾਂ ਕਹਿੰਦੇ ਉਹ ਜੌਂਦਰ ਪੁੱਟ ਕੇ ਲੈ ਆਏ ਹਨ | ਹੁਣ ਜਦੋਂ ਇਹ ਸਾਰੀ ਗੱਲ ਸਾਫ਼ ਹੋ ਗਈ ਅਤੇ ਬੀਜ ਵਿਚ ਨੁਕਸ ਸਿੱਧ ਹੋ ਗਿਆ ਤਾਂ ਕਹਿੰਦੇ ਹਨ ਕਿ ਮੱਕੀ ਦਾ ਡੇਢ ਏਕੜ ਦਾ ਬੀਜ ਮੁਫ਼ਤ ਲੈ ਜਾਵੋ ਜਾਂ ਬੀਜ ਦਾ ਹਿਸਾਬ ਕਿਤਾਬ ਕਰ ਲੈਦੇ ਹਾਂ | ਉਨ੍ਹਾਂ ਕਿਹਾ ਕਿ ਪੱਠਿਆਂ ਦਾ ਜਮਾਵੜਾ ਘੱਟ ਹੋਣ ਕਾਰਨ ਸਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ | ਜਿਸ ਦੀ ਭਰਪਾਈ ਨਹੀਂ ਹੋ ਸਕਦੀ | ਸਾਨੂੰ ਆਪਣੀ ਸਰ੍ਹੋਂ ਦੀ ਫ਼ਸਲ ਕੱਟ ਕੇ ਚਾਰੇ ਦੀ ਪੂਰਤੀ ਕਰਨੀ ਪਈ ਹੈ |
Ad Position 22
No active advertisement
ਪਿਛਲੀ ਖ਼ਬਰ ਨਸ਼ਾ ਛੁਡਾਊ ਮੁਲਾਜ਼ਮ ਯੂਨੀਅਨ ਵਲੋਂ 5 ਮਾਰਚ ਨੂੰ ਹੜਤਾਲ ਦਾ ਐਲਾਨ ਅਗਲੀ ਖ਼ਬਰ ਪਿੰਡ ਸੁਖਨਾ ਅਬਲੂ ਵਿਖੇ ਮਨਰੇਗਾ ਕਾਮਿਆਂ ਵਲੋਂ ਮੀਟਿੰਗ
Ad Position 24