ਬਾਜਾਖਾਨਾ, 25 ਫ਼ਰਵਰੀ (ਜਗਦੀਪ ਸਿੰਘ ਗਿੱਲ)-ਕਸਬਾ ਬਾਜਾਖਾਨਾ ਦੇ ਡੇਰਾ ਦਿੱਲੀ ਵਾਲਾ ਵਿਖੇ ਫ਼ੈਮਲੀ ਐਡਾਪਟੇਸ਼ਨ ਪ੍ਰੋਗਰਾਮ ਤਹਿਤ ਬਾਜਾਖਾਨਾ ਵਿਖੇ ਸਿਹਤ ਜਾਂਚ ਕੈਂਪ ਲਗਾਇਆ ਗਿਆ | ਮੈਡੀਸ਼ਨ ਵਿਭਾਗ ਦੇ ਮੁਖੀ ਡਾ. ਸਾਲਿਨੀ ਦੇਵਗਾਨ ਅਤੇ ਸੀ.ਐਚ.ਸੀ. ਬਾਜਾਖਾਨਾ ਦੇ ਸੀਨੀਅਰ ਮੈਡੀਕਲ ਅਫ਼ਸਰ ਬਾਜਾਖਾਨਾ ਡਾ. ਪਲਕ ਨੇ 103 ਦੇ ਕਰੀਬ ਮਰੀਜ਼ਾਂ ਦੀ ਜਾਂਚ ਕਰਨ ਉਪਰੰਤ ਮੁਫ਼ਤ ਦਵਾਈਆਂ ਦਿੱਤੀਆਂ | ਇਸ ਮੌਕੇ ਜਨਰਲ ਓ.ਪੀ.ਡੀ. ਡਾ. ਰੂਪਾਲੀ, ਅੱਖਾਂ ਦੇ ਵਿਭਾਗ ਦੇ ਡਾ. ਅਨੂਪ੍ਰੀਆ ਅਤੇ ਦੰਦ ਵਿਭਾਗ ਦੇ ਡਾਕਟਰ ਦਮਨ ਨੇ ਵੱਖ ਵੱਖ ਮਰੀਜ਼ਾਂ ਦੀ ਜਾਂਚ ਪੜਤਾਲ ਕੀਤੀ ਅਤੇ ਮੁਫ਼ਤ ਦਵਾਈਆਂ ਦਿੱਤੀਆਂ | ਇਸ ਮੌਕੇ ਮਨਪ੍ਰੀਤ ਸਿੰਘ, ਸੀ.ਐਚ.ਓ. ਬਲਜੀਤ ਕੌਰ ਅਤੇ ਸਟਾਫ਼ ਨਰਸ ਪਰਮਿੰਦਰ ਕੌਰ ਤੇ ਆਸ਼ਾ ਵਰਕਰ ਨਿਰਮਲਜੀਤ ਕੌਰ ਅਤੇ ਕਮਲਜੀਤ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |