29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸ਼ਹਿਰ 'ਚ ਫ਼ਿਰਦੇ ਬੇਸਹਾਰਾ ਪਸ਼ੂਆਂ ਕਾਰਨ ਸਫ਼ਾਈ ਦਾ ਬੁਰਾ ਹਾਲ

Ad Position 21
No active advertisement
ਅਜੀਤ ਡੈਸਕ 03-03-2026
ਕੋਟਕਪੂਰਾ, 2 ਮਾਰਚ (ਮੇਘਰਾਜ)-ਸਥਾਨਕ ਨਵੇਂ ਬੱਸ ਅੱਡੇ 'ਤੇ ਸਫ਼ਾਈ ਦਾ ਬੁਰਾ ਹਾਲ ਹੈ | ਕੂੜੇ ਦੇ ਢੇਰਾਂ 'ਤੇ ਬੇਸਹਾਰਾ ਪਸ਼ੂ ਮੂੰਹ ਮਾਰਦੇ ਵੇਖੇ ਜਾ ਸਕਦੇ ਹਨ | ਕਈ ਪਸ਼ੂ ਇਕੱਠੇ ਹੋ ਕੇ ਆਪਸ 'ਚ ਭਿੜਦੇ ਹਨ ਜਿਸ ਕਾਰਨ ਸਵਾਰੀਆਂ ਨੂੰ ਸੱਟ ਫੇਟ ਵੱਜਣ ਦਾ ਖਦਸ਼ਾ ਬਣਿਆ ਰਹਿੰਦਾ ਹੈ | ਹਰ ਰੋਜ਼ ਸੈਂਕੜੇ ਲੋਕ ਵੱਖ-ਵੱਖ ਥਾਵਾਂ 'ਤੇ ਪੁੱਜਣ ਲਈ ਜਦ ਅੱਡੇ 'ਚ ਆਉਂਦੇ ਹਨ ਤਾਂ ਬਦਬੂ ਮਾਰਦੇ ਕੂੜੇ ਦੇ ਢੇਰਾਂ 'ਚੋਂ ਲੰਘਣਾ ਪੈਂਦਾ ਹੈ ਤੇ ਬੇਸਹਾਰਾ ਪਸ਼ੂਆਂ ਬਚਾ ਕੇ ਚੱਲਣਾ ਪੈਂਦਾ ਹੈ | ਇਸ ਸਬੰਧੀ ਨਗਰ ਕੌਂਸਲ ਵਲੋਂ ਪਸ਼ੂਆਂ ਦੀ ਸਾਂਭ ਸੰਭਾਲ ਲਈ ਜੋ ਯਤਨ ਕੀਤੇ ਗਏ ਹਨ ਉਹ ਨਾਕਾਫ਼ੀ ਹਨ | ਕਈ ਬੇਸਹਾਰਾ ਪਸ਼ੂ ਵੱਖ-ਵੱਖ ਗਲੀਆਂ ਮੁਹੱਲਿਆਂ 'ਚੋਂ ਆਉਂਦੇ ਹਨ ਤੇ ਪਾਣੀ ਤੇ ਪੱਠਿਆਂ ਦੀ ਘਾਟ ਕਾਰਨ ਮਰ ਜਾਂਦੇ ਹਨ | ਲੋਕਾਂ ਨੂੰ ਮਰੇ ਪਸ਼ੂ ਚੁਕਵਾਉਣ ਲਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸ਼ਹਿਰ ਦੇ ਬਾਜ਼ਾਰਾਂ, ਗਲੀਆਂ ਤੇ ਮੁਹੱਲਿਆਂ 'ਚ ਵੀ ਬੇਸਹਾਰਾ ਪਸ਼ੂ ਆਮ ਤੁਰੇ ਫਿਰਦੇ ਵਿਖਾਈ ਦਿੰਦੇ ਹਨ | ਹੋਰ ਪਿੰਡਾਂ ਤੇ ਸ਼ਹਿਰਾਂ ਤੋਂ ਵੀ ਰਾਤ ਬਰਾਤੇ ਲੋਕ ਟਰੈਕਟਰ, ਟਰਾਲੀਆਂ, ਕੈਂਟਰਾਂ 'ਤੇ ਪਸ਼ੂਆਂ ਦੇ ਝੁੰਡ ਛੱਡ ਜਾਂਦੇ ਹਨ ਜਿਸ ਕਾਰਨ ਸ਼ਹਿਰ 'ਚ ਬੇਸਹਾਰਾ ਪਸ਼ੂਆਂ ਦੀ ਗਿਣਤੀ 'ਚ ਵਾਧਾ ਹੋ ਜਾਂਦਾ ਹੈ | ਅਨੇਕਾਂ ਪਸ਼ੂ ਭੁੱਖੇ, ਤਿਹਾਏ, ਗਲੀਆਂ ਬਾਜ਼ਾਰਾਂ 'ਚ ਡਿਕਡੋਲੇ ਖਾਂਦੇ ਫਿਰਦੇ ਹਨ | ਲੋਕਾਂ ਦੀ ਮੰਗ ਹੈ ਕਿ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ 'ਚ ਛੱਡਿਆ ਜਾਵੇ ਤਾਂ ਜੋ ਉਨ੍ਹਾਂ ਦੀ ਦੇਖਭਾਲ ਸੁਚੱਜੇ ਢੰਗ ਨਾਲ ਹੋ ਸਕੇ | ਬਿਮਾਰ ਪਸ਼ੂਆਂ ਦਾ ਸਮੇਂ ਸਿਰ ਇਲਾਜ ਕਰਵਾਇਆ ਜਾਵੇ ਤੇ ਖਾਣ ਲਈ ਹਰਾ ਚਾਰਾ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਬੇਸਹਾਰਾ ਪਸ਼ੂਆਂ ਕਾਰਨ ਕਿਸੇ ਅਣਹੋਣੀ ਤੋਂ ਵੀ ਬਚਾਅ ਹੋ ਸਕੇ | ਇਸ ਤੋਂ ਇਲਾਵਾ ਸ਼ਹਿਰ 'ਚ ਲਾਵਾਰਿਸ ਕੁੱਤਿਆਂ ਦੀ ਗਿਣਤੀ ਵੀ ਦਿਨੋਂ ਦਿਨ ਵਧ ਰਹੀ ਹੈ | ਲਾਵਾਰਿਸ ਕੁੱਤੇ ਇਕੱਲੇ ਜਾਂਦੇ ਰਾਹਗੀਰ ਜਾਂ ਛੋਟੇ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ | ਲਾਵਾਰਿਸ ਕੁੱਤਿਆਂ ਦੀ ਰੋਕਥਾਮ ਲਈ ਢੁੱਕਵੇਂ ਕਦਮ ਚੁੱਕੇ ਜਾਣ |
Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਵਲੋਂ ਵਿਧਾਇਕ ਦੇ ਘਰ ਅੱਗੇ ਪ੍ਰਦਰਸ਼ਨ ਅਗਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੂਦਾ ਗੋਲੀਆਂ ਸਮੇਤ 2 ਕਾਬੂ
Ad Position 24