ਜੈਤੋ, 2 ਮਾਰਚ (ਗੁਰਚਰਨ ਸਿੰਘ ਗਾਬੜੀਆ)-ਭਾਰਤੀ ਜਨਤਾ ਪਾਰਟੀ ਐਸ.ਸੀ ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਵਿਧਾਨ ਸਭਾ ਹਲਕਾ ਜੈਤੋ ਦੇ ਸਮਾਜ ਸੇਵੀ ਜਸਪਾਲ ਸਿੰਘ ਪੰਜਗਰਾਈਾ ਚੇਅਰਮੈਨ ਸੂਰਵੀਰ ਮਹਾਰਾਣਾ ਪ੍ਰਤਾਪ ਚੈਰੀਟੇਬਲ ਟਰੱਸਟ ਵਲੋਂ ਵੱਖ-ਵੱਖ ਪਿੰਡਾਂ ਰੋੜੀਕਪੂਰਾ, ਧੂੜਕੋਟ, ਮਾਨ ਸਿੰਘ ਵਾਲਾ, ਦੇਵੀ ਵਾਲਾ ਤੇ ਸਰਾਵਾਂ 'ਚ ਬਜ਼ੁਰਗ ਤੇ ਅੰਗਹੀਣ ਵਿਅਕਤੀਆਂ ਲਈ ਮੁਫ਼ਤ ਸਹਾਇਤਾ ਕੈਂਪ ਲਗਾਏ ਗਏ | ਇਨ੍ਹਾਂ ਕੈਂਪ 'ਚ ਬਜ਼ੁਰਗ ਵਿਅਕਤੀਆਂ ਨੂੰ ਵੀਲ੍ਹ ਚੇਅਰ, ਕੰਨਾਂ ਮਸ਼ੀਨਾਂ, ਖੂੰਡੀਆਂ, ਬੈਲਟਾਂ, ਵਾਕਰ, ਡੈਸਕ ਤੇ ਅੰਗਹੀਣ ਵਿਅਕਤੀਆਂ ਲਈ ਟਰਾਈ ਸਾਈਕਲ ਤੇ ਬੈਟਰੀ ਵਾਲੀਆਂ ਸਕੂਟਰੀਆਂ ਵੰਡੀਆਂ ਗਈਆਂ | ਕੈਂਪ 'ਚ ਰੂਦਰਾ ਆਸਰਾ ਸੈਂਟਰ ਦੇ ਡਾ. ਰਵੀ ਕੁਮਾਰ ਤੇ ਉਨ੍ਹਾਂ ਦੀ ਟੀਮ ਵਲੋਂ 350 ਲੋੜਵੰਦਾਂ ਜਾਂਚ ਕੀਤੀ ਗਈ | ਜਸਪਾਲ ਸਿੰਘ ਪੰਜਗਰਾਈਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜੈਤੋ ਦੇ ਕਿਸੇ ਵੀ ਪਿੰਡ ਦੇ ਬਜ਼ੁਰਗ ਜਾਂ ਅੰਗਹੀਣ ਵਿਅਕਤੀਆਂ ਨੂੰ ਲੋੜਵੰਦ ਸਮਾਨ ਦੇਣ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ | ਇਸ ਮੌਕੇ ਹਰਦੀਪ ਸ਼ਰਮਾ ਬਾਹਮਣ ਵਾਲਾ, ਡਾ. ਬਲਵਿੰਦਰ ਸਿੰਘ ਬਰਗਾੜੀ, ਨਸੀਬ ਸਿੰਘ ਅÏਲਖ, ਗਿੰਦਰ ਸਿੰਘ ਰੋਮਾਣਾ, ਰਮਨਦੀਪ ਕੌਰ ਰੋਮਾਣਾ, ਲਖਵੀਰ ਸਿੰਘ ਢਿਲਵਾਂ, ਸਰਵਣ ਸਿੰਘ ਪੰਜਗਰਾਈਾ, ਮਨਪ੍ਰੀਤ ਸਿੰਘ ਧੂੜਕੋਟ, ਕਿ੍ਸ਼ਨ ਨਾਰੰਗ, ਸੰਦੀਪ ਸ਼ਰਮਾ ਜੈਤੋ, ਰਾਮ ਰਤਨ ਜੈਤੋ, ਪ੍ਰਦੀਪ ਸਿੰਗਲਾ, ਸ਼ਾਮ ਲਾਲ ਜੈਤੋ, ਰਾਜ ਬਾਲਾ, ਗੁਰਮੀਤ ਸਿੰਘ ਰਾਮੇਆਣਾ, ਡਾ. ਰੂਬੀ ਚੈਨਾ, ਜਸਵਿੰਦਰ ਸਿੰਘ ਸਰਾਵਾਂ ਆਦਿ ਹਾਜ਼ਰ ਸਨ |