28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਪਸ਼ੂਆਂ ਦੇ ਡਾਕਟਰ ਨੇ ਬੱਚਿਆਂ ਨੂੰ ਜਾਗਰੂਕ ਕੀਤਾ

Ad Position 21
No active advertisement
ਅਜੀਤ ਡੈਸਕ 03-03-2026
ਬਰਗਾੜੀ, 2 ਮਾਰਚ (ਲਖਵਿੰਦਰ ਸ਼ਰਮਾ)-ਸਰਕਾਰੀ ਪਸ਼ੂਆਂ ਦੇ ਹਸਪਤਾਲ ਬਰਗਾੜੀ ਦੇ ਡਾ. ਰੌਸ਼ਨ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਗੋਂਦਾਰਾ ਵਿਖੇ ਬੱਚਿਆਂ ਨੂੰ ਚੂਹਿਆਂ ਵਲੋਂ ਫ਼ੈਲਾਈ ਜਾ ਰਹੀ ਬਿਮਾਰੀ ਲਿਪਟੋਸਪਾਈਰੋਸਿਸ ਪ੍ਰਤੀ ਜਾਗੂਰਕ ਕੀਤਾ ਤਾਂ ਕਿ ਬੱਚੇ ਆਪਣੇ ਮਾਪਿਆਂ ਨੂੰ ਸਹਿਯੋਗ ਦੇ ਕੇ ਚੂਹਿਆਂ ਰਾਹੀਂ ਫ਼ੈਲਾਈਆਂ ਜਾ ਰਹੀਆਂ ਬਿਮਾਰੀਆਂ ਤੋਂ ਬਚ ਸਕਣ | ਬਿਮਾਰੀ ਲਿਪਟੋਸਪਾਈਰੋਸਿਸ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਬਿਮਾਰੀ ਸਮੇਂ ਸਾਨੂੰ ਵਾਰ ਵਾਰ ਬੁਖਾਰ, ਸਿਰ ਦਰਦ ਆਦਿ ਹੁੰਦਾ ਹੈ ਤੇ ਇਸ ਬਿਮਾਰੀ ਦਾ ਸ਼ੱਕ ਹੋਣ 'ਤੇ ਤੁਰੰਤ ਸਾਨੂੰ ਟੈਸਟ ਕਰਵਾਉਣੇ ਚਾਹੀਦੇ ਹਨ | ਡਾ. ਰੌਸ਼ਨ ਸਿੰਘ ਨੇ ਦੱਸਿਆ ਕਿ ਚੂਹੇ ਕਿਸੇ ਵੀ ਬੈਕਟੀਰੀਆ ਨੂੰ ਆਸਾਨੀ ਨਾਲ ਇਕ ਤੋਂ ਦੂਸਰੇ ਥਾਂ ਲੈ ਜਾਂਦੇ ਹਨ ਤੇ ਬਿਮਾਰੀ ਫ਼ੈਲ ਜਾਂਦੀ ਹੈ | ਸਕੂਲ ਮੁਖੀ ਹਰਵਿੰਦਰ ਸਿੰਘ ਨੇ ਪਸ਼ੂ ਪਾਲਣ ਵਿਭਾਗ ਤੇ ਡਾ. ਰੌਸ਼ਨ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਦੋ ਰੋਜ਼ਾ ਅੱਖਾਂ ਦਾ ਮੁਫ਼ਤ ਲੈਂਜ਼ ਕੈਂਪ 5, 6 ਨੂੰ -ਸੰਤ ਰਿਸ਼ੀ ਰਾਮ ਅਗਲੀ ਖ਼ਬਰ ਨਾਨਕਸਰ ਠਾਠ ਦੇਵੀ ਵਾਲਾ ਵਿਖੇ 25 ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ
Ad Position 24