21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਫ਼ਰੀਡਮ ਫ਼ਾਈਟਰ ਉਤਰਾਧਿਕਾਰੀ ਸੰਸਥਾ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 06-03-2026
ਫ਼ਰੀਦਕੋਟ, 5 ਮਾਰਚ (ਹਰਮਿੰਦਰ ਸਿੰਘ ਮਿੰਦਾ)-ਫ਼ਰੀਡਮ ਫ਼ਾਈਟਰ ਉਤਰਾਧਿਕਾਰ ਸੰਸਥਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਲ ਬਲਦੇਵ ਸਿੰਘ ਅਹਿਲ ਦੀ ਪ੍ਰਧਾਨਗੀ ਹੇਠ ਹੋਈ | ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਅਹਿਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗਾਂ ਕਰਨ ਦੇ ਬਹਾਨੇ ਕਰਨ ਤੋਂ ਬਾਅਦ ਪਿਛਲੇ ਸਮੇਂ ਫ਼ਰੀਡਮ ਫ਼ਾਈਟਰ ਮੰਤਰੀ ਮਹਿੰਦਰ ਭਗਤ ਨਾਲ ਮੁਲਾਕਾਤ ਕਰਵਾਈ ਗਈ ਤੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਵਲੋਂ ਫ਼ਰੀਡਮ ਫ਼ਾਈਟਰ ਮੰਤਰੀ ਨੂੰ ਫ਼ਰੀਡਮ ਫ਼ਾਈਟਰਾਂ ਦੀਆਂ ਮੰਗਾਂ ਪੂਰਨ ਤੌਰ 'ਤੇ ਮੰਨਣ ਅਤੇ ਲਾਗੂ ਕਰਨ ਦੇ ਅਧਿਕਾਰ ਦਿੱਤੇ ਗਏ ਹਨ, ਪਰ ਕੋਈ ਗੌਰ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਫ਼ਰੀਡਮ ਫ਼ਾਈਟਰ ਦੀਆਂ ਮੰਗਾਂ ਨਾ ਮੰਨਣਾ ਇਹ ਕੋਈ ਗੱਲ ਹੀ ਨਹੀਂ ਸਗੋਂ ਸ਼ਹੀਦਾਂ ਦਾ ਅਪਮਾਨ ਹੈ | ਜਿਸ ਦੀ ਜਥੇਬੰਦੀ ਪੁਰਜ਼ੋਰ ਨਿੰਦਾ ਕਰਦੀ ਹੈ ਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਸ ਵੱਲ ਧਿਆਨ ਦੇ ਕੇ ਲੋੜੀਂਦੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਸੱਤਪਾਲ ਸਿੰਘ ਫ਼ੌਜੀ ਜਨਰਲ ਸਕੱਤਰ, ਮਾਸਟਰ ਗੁਰਚਰਨ ਸਿੰਘ ਢਿੱਲੋਂ ਬਰਗਾੜੀ ਸੀਨੀਅਰ ਮੀਤ ਪ੍ਰਧਾਨ, ਗੁਰਦੇਵ ਸਿੰਘ ਖਜ਼ਾਨਚੀ, ਹਰਨੇਕ ਸਿੰਘ ਦੇਸ਼ ਪ੍ਰੇਮੀ, ਗੁਰਦਸ਼ਨ ਸਿੰਘ, ਪ੍ਰੇਮ ਸਿੰਘ, ਸਿਮਰਜੀਤ ਸਿੰਘ, ਡਾ. ਕਿ੍ਸ਼ਨ ਕੁਮਾਰ, ਮੱਖਣ ਸਿੰਘ, ਦਰਸ਼ਨ ਸਿੰਘ, ਜਗਰੂਪ ਸਿੰਘ, ਮਨਪ੍ਰੀਤ ਸਿੰਘ, ਪਰਮਜੀਤ ਕੌਰ, ਸ਼ਮਿੰਦਰ ਸਿੰਘ ਅਰਾਈਆਂ ਵਾਲਾ ਕਲਾਂ, ਪੂਰਨ ਸਿੰਘ ਅÏਲਖ, ਰਣਜੀਤ ਸਿੰਘ, ਪਰਮਜੀਤ ਸਿੰਘ, ਨੱਥੂ ਸਿੰਘ, ਰੇਸ਼ਮ ਸਿੰਘ, ਗੁਰਮੀਤ ਸਿੰਘ ਮਾਨ ਸਿੰਘ ਵਾਲਾ ਅਤੇ ਸੁਖਚੈਨ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਦੀ ਰੈਲੀ ਲਈ ਤਿਆਰੀਆਂ ਸ਼ੁਰੂ-ਬਾਦਲ, ਢਿੱਲੋਂ ਅਗਲੀ ਖ਼ਬਰ ਪੰਜਗਰਾੲੀਂ ਕਲਾਂ 'ਚ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ
Ad Position 24