21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਯੂਨੀਵਰਸਿਟੀ ਕਾਲਜ ਦੇ ਐਮ.ਏ. ਪੰਜਾਬੀ ਫ਼ਾਈਨਲ ਤੇ ਦੂਜੇ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ

Ad Position 21
No active advertisement
ਅਜੀਤ ਡੈਸਕ 06-03-2026
ਜੈਤੋ, 5 ਮਾਰਚ (ਗੁਰਚਰਨ ਸਿੰਘ ਗਾਬੜੀਆ, ਗੁਰਮੀਤਪਾਲ ਰੋੜੀਕਪੂਰਾ)-ਯੂਨੀਵਰਸਿਟੀ ਕਾਲਜ ਜੈਤੋ ਦੇ ਮਈ 2025 'ਚ ਹੋਏ ਪੰਜਾਬੀ ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਐਮ.ਏ. ਫ਼ਾਈਨਲ ਤੇ ਦੂਜੇ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ | ਐਮ.ਏ. ਫ਼ਾਈਨਲ ਵਿਚ ਵੀਰਪਾਲ ਕÏਰ ਨੇ 8.80 ਸੀ.ਜੀ.ਪੀ.ਏ. ਗ੍ਰੇਡ ਨਾਲ ਪਹਿਲਾ, ਅੰਜਲੀ ਤੇ ਪਿ੍ਯੰਕਾ ਨੇ 8.60 ਸੀ.ਜੀ.ਪੀ.ਏ. ਗ੍ਰੇਡ ਨਾਲ ਦੂਜਾ ਅਤੇ ਮੀਨਾ ਕÏਰ ਨੇ 8.50 ਸੀ.ਜੀ.ਪੀ.ਏ. ਗ੍ਰੇਡ ਨਾਲ ਤੀਜਾ ਸਥਾਨ ਹਾਸਿਲ ਕੀਤਾ¢ ਐਮ.ਏ. ਪੰਜਾਬੀ ਦੇ ਚÏਥੇ ਸਮੈਸਟਰ ਦੇ ਨਤੀਜੇ ਵਿਚ ਸੰਦੀਪ ਕÏਰ ਨੇ 8.60 ਐਸ.ਜੀ.ਪੀ.ਏ. ਗ੍ਰੇਡ ਨਾਲ ਪਹਿਲਾ, ਰਮਨਪ੍ਰੀਤ ਕÏਰ ਨੇ 8.20 ਐਸ.ਜੀ.ਪੀ.ਏ ਗ੍ਰੇਡ ਨਾਲ ਦੂਜਾ ਅਤੇ ਮਨਜੀਤ ਕÏਰ ਨੇ 7.60 ਐਸ.ਜੀ.ਪੀ.ਏ. ਗ੍ਰੇਡ ਨਾਲ ਤੀਜਾ ਸਥਾਨ ਹਾਸਿਲ ਕੀਤਾ | ਕਾਲਜ ਇੰਚਾਰਜ ਡਾ. ਸਮਰਾਟ ਖੰਨਾ ਅਤੇ ਸਟਾਫ਼ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਤੱਗੜ ਸਮੇਤ ਵਿਭਾਗ ਦੇ ਪ੍ਰਾਧਿਆਪਕਾਂ ਪ੍ਰੋ. ਰੁਪਿੰਦਰਪਾਲ ਸਿੰਘ ਧਰਮਸੋਤ, ਪ੍ਰੋ. ਜਗਸੀਰ ਸਿੰਘ ਗਿੱਲ, ਡਾ. ਗੁਰਬਿੰਦਰ ਕੌਰ ਬਰਾੜ, ਡਾ. ਲਖਵਿੰਦਰ ਸਿੰਘ ਬਰਾੜ, ਡਾ. ਜਸਵਿੰਦਰ ਕÏਰ, ਡਾ. ਹਲਵਿੰਦਰ ਸਿੰਘ ਤੇ ਪ੍ਰੋ. ਗੁਰਜੀਤ ਕÏਰ ਨੂੰ ਮੁਬਾਰਕਬਾਦ ਦਿੱਤੀ | ਡਾ. ਤੱਗੜ ਨੇ ਵਿਭਾਗ ਦੇ ਸਮੂਹ ਪ੍ਰਾਧਿਆਪਕਾਂ ਦੇ ਨਾਲ-ਨਾਲ ਕਾਲਜ ਦਫ਼ਤਰ ਵਿਚ ਐਮ.ਏ. ਪੰਜਾਬੀ ਦੇ ਡੀਲਿੰਗ ਹੈਂਡ ਗੁਰਦੀਪ ਚੰਦ ਅਤੇ ਗੁਰਦੀਪ ਸਿੰਘ ਕÏਣੀ ਦਾ ਸਹਿਯੋਗ ਲਈ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਬੰਬੀਹਾ ਗੈਂਗ ਦਾ ਗੁਰਗਾ ਤਿੰਨ ਨਾਜਾਇਜ਼ ਅਸਲਿ੍ਹਆਂ ਸਮੇਤ ਕਾਬੂ ਅਗਲੀ ਖ਼ਬਰ ਅਕਾਲੀ ਦਲ ਦੀ ਰੈਲੀ ਲਈ ਤਿਆਰੀਆਂ ਸ਼ੁਰੂ-ਬਾਦਲ, ਢਿੱਲੋਂ
Ad Position 24