ਕੋਟਕਪੂਰਾ, 5 ਮਾਰਚ (ਮੇਘਰਾਜ)-ਸਥਾਨਕ ਡੀ.ਏ.ਵੀ ਪਬਲਿਕ ਸਕੂਲ ਵਿਖੇ ਹੋਲੀ ਦਾ ਤਿਉਹਾਰ ਨਰਸਰੀ ਤੋਂ 8ਵੀਂ ਜਮਾਤ ਤੱਕ ਦੇ ਬੱਚਿਆਂ ਨੇ ਬੜੀ ਧੂਮਧਾਮ ਨਾਲ ਮਨਾਇਆ ਗਿਆ¢ ਸਮਾਗਮ ਦੀ ਸ਼ੁਰੂਆਤ ਸਕੂਲ ਕੋਆਰਡੀਨੇਟਰ ਅਤੇ ਸਮੂਹ ਅਧਿਆਪਕਾਂ ਫੁੱਲਾਂ ਦੀ ਹੋਲੀ ਖੇਡਣ ਨਾਲ ਹੋਈ | ਕਿੰਡਰਗਾਰਟਨ ਦੇ ਬੱਚਿਆਂ ਵਿਚਕਾਰ ਹੋਲੀ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ¢ ਬੱਚਿਆਂ ਨੇ ਵੱਖ-ਵੱਖ ਕਲਾਕ੍ਰਿਤੀਆਂ ਅਤੇ ਚਿੱਤਰਕਾਰੀ ਰਾਹੀਂ ਆਪਣੀਆਂ ਭਾਵਨਾਵਾਂ ਪ੍ਰਗਟ ਕੀਤਾ | ਬੱਚਿਆਂ ਨੇ ਆਰਟ 'ਚ ਪਿਚਕਾਰੀ, ਗੁਬਾਰੇ ਅਤੇ ਹੈਪੀ ਹੋਲੀ ਦੀਆਂ ਤਸਵੀਰਾਂ ਬਣਾਈਆਂ¢ ਬੱਚਿਆਂ ਦੁਆਰਾ ਫੁੱਲਾਂ ਨਾਲ ਖੇਡੀ ਜਾ ਰਹੀ ਹੋਲੀ ਪ੍ਰਤੀ ਕਾਫ਼ੀ ਉਤਸ਼ਾਹ ਸੀ¢ ਸੀਨੀਅਰ ਅਧਿਆਪਕਾ ਸਰੀਤਾ ਗੋਇਲ ਨੇ ਹੋਲੀ ਦੇ ਤਿਉਹਾਰ ਦੇ ਸਬੰਧ 'ਚ ਗੀਤ ਗਾਇਆ | 6ਵੀਂ ਅਤੇ 7ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਵੀ ਹੋਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਗੀਤ ਪੇਸ਼ ਕੀਤੇ | ਇਸ ਮੌਕੇ ਪਿ੍ੰਸੀਪਲ ਰਾਜਬੀਰ ਸਿੰਘ ਕੰਗ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੋਲੀ ਦਾ ਤਿਉਹਾਰ ਭਾਰਤ ਦੇ ਪਵਿੱਤਰ ਤੇ ਮੁੱਖ ਤਿਉਹਾਰਾਂ 'ਚੋਂ ਇਕ ਹੈ¢