22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸੀ. ਆਈ. ਆਈ. ਸੀ. ਕੋਟਕਪੂਰਾ ਵਿਖੇ ਹੋਲੀ ਮਨਾਈ

Ad Position 21
No active advertisement
ਅਜੀਤ ਡੈਸਕ 06-03-2026
ਫ਼ਰੀਦਕੋਟ, 5 ਮਾਰਚ (ਜਸਵੰਤ ਸਿੰਘ ਪੁਰਬਾ)-ਚੰਡੀਗੜ੍ਹ ਆਈਲੈਟਸ ਐਂਡ ਇਮੀਗ੍ਰੇਸ਼ਨ ਕੰਸਲਟੈਂਟਸ (ਸੀ.ਆਈ. ਆਈ.ਸੀ) ਕੋਟਕਪੂਰਾ ਵਿਖੇ ਹੋਲੀ ਮਨਾਈ ਗਈ | ਸੈਂਟਰ ਦੇ ਚੇਅਰਮੈਨ ਵਾਸੂ ਸ਼ਰਮਾ, ਡਾਇਰੈਕਟਰ ਰਕਸ਼ੰਦਾ ਸ਼ਰਮਾ ਅਤੇ ਸਟਾਫ਼ ਮੈਂਬਰਾਂ ਨੇ ਹੋਲੀ ਮਨਾਈ ਤੇ ਭਾਈਚਾਰੇ ਦਾ ਸੰਦੇਸ਼ ਸਾਂਝਾ ਕੀਤਾ | ਸਟਾਫ ਮੈਂਬਰਾਂ ਨੇ ਇਕ ਦੂਜੇ ਦੇ ਗੁਲਾਲ ਲਗਾ ਕੇ ਖੁਸ਼ੀ ਦੇ ਪਲ ਸਾਂਝੇ ਕੀਤੇ | ਸਾਰਿਆਂ ਨੂੰ ਸਕਾਰਾਤਮਕਤਾ ਤੇ ਏਕਤਾ ਦਾ ਸੰਦੇਸ਼ ਦੇਣ ਲਈ 'ਹੈਪੀ ਹੋਲੀ' ਅਤੇ 'ਖੁਸ਼ੀ ਦੇ ਰੰਗ ਮਨਾਓ' ਦਾ ਸੰਦੇਸ਼ ਦਿੱਤਾ | ਚੇਅਰਮੈਨ ਵਾਸੂ ਸ਼ਰਮਾ ਤੇ ਡਾਇਰੈਕਟਰ ਰਕਸ਼ੰਦਾ ਸ਼ਰਮਾ ਨੇ ਕਿਹਾ ਕਿ ਹੋਲੀ ਸਿਰਫ਼ ਰੰਗਾਂ ਦਾ ਤਿਉਹਾਰ ਨਹੀਂ ਹੈ, ਸਗੋਂ ਨਵੀਂ ਸ਼ੁਰੂਆਤ ਤੇ ਰੰਗੀਨ ਭਵਿੱਖ ਦਾ ਪ੍ਰਤੀਕ ਵੀ ਹੈ | ਅੰਤ 'ਚ ਸਾਰਿਆਂ ਨੇ ਖੁਸ਼ੀ ਸਾਂਝੀ ਕੀਤੀ ਤੇ ਸੁਰੱਖਿਅਤ ਤੇ ਵਾਤਾਵਰਨ ਅਨੁਕੂਲ ਹੋਲੀ ਮਨਾਉਣ ਦਾ ਸੰਦੇਸ਼ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਵਿਖੇ ਹੋਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਰਾਧਾ ਕਿ੍ਸ਼ਨ ਧਾਮ 'ਚ ਹੋਲੀ ਧੂਮਧਾਮ ਨਾਲ ਮਨਾਈ
Ad Position 24