27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਜੈਤੋ ਖੇਡ ਸਟੇਡੀਅਮ ਦੀ ਨੁਹਾਰ ਬਦਲਣਾ ਮੇਰਾ ਨਿੱਜੀ ਫ਼ਰਜ਼- ਵਿਧਾਇਕ ਅਮੋਲਕ ਸਿੰਘ

Ad Position 21
No active advertisement
ਅਜੀਤ ਡੈਸਕ 07-04-2026
ਜੈਤੋ, 6 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਖੇਡ ਸਟੇਡੀਅਮ ਦੀ ਨੁਹਾਰ ਬਦਲਣਾ ਮੇਰਾ ਨਿੱਜੀ ਫ਼ਰਜ ਹੈ, ਕਿਉਂਕਿ 'ਆਪ' ਸਰਕਾਰ ਲਾਅਰਿਆਂ ਦੀ ਬਜਾਏ ਕੰਮ ਕਰਨ 'ਚ ਵਿਸ਼ਵਾਸ ਰੱਖਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਅਮੋਲਕ ਸਿੰਘ ਨੇ ਖੇਡ ਪ੍ਰੇਮੀਆਂ ਦੇ ਸੱਦੇ 'ਤੇ ਖੇਡ ਸਟੇਡੀਅਮ 'ਚ ਪਹੁੰਚਣ ਸਮੇਂ ਕੀਤਾ | ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਡ ਸਟੇਡੀਅਮ 'ਤੇ 2 ਕਰੋੜ ਖ਼ਰਚ ਕੀਤੇ ਜਾਣਗੇ ਜਿਸ ਨਾਲ ਵਿਸ਼ਾਲ ਤੇ ਆਧੁਨਿਕ ਗਰਾਊਾਡ ਤਿਆਰ ਕੀਤਾ ਜਾਵੇਗਾ, ਜਿਸ 'ਚ ਆਧੁਨਿਕ ਤਕਨੀਕ ਦਾ ਲਾਈਟਾਂ ਲਗਾਈਆਂ ਜਾਣਗੀਆਂ ਤੇ ਗਰਾਊਾਡ ਹੋਰ ਵੱਡਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇੰਨਡੋਰ ਸਟੇਡੀਅਮ ਲਈ ਜਲਦ ਹੀ ਨਿੱਜੀ ਫ਼ੰਡ ਜਾਰੀ ਕਰਾਗਾਂ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ੍ਹਣ ਲਈ ਵੱਡੇ ਉਪਰਾਲੇ ਕਰ ਰਹੀ ਹੈ, ਜਲਦ ਹੀ ਜੈਤੋ ਸਟੇਡੀਅਮ ਦੀ ਨੁਹਾਰ ਬਦਲ ਦਿੱਤੀ ਜਾਵੇਗੀ | ਇਲਾਕਾ ਵਾਸੀਆਂ ਨੇ ਉਮੀਦ ਜਤਾਈ ਕਿ ਸਟੇਡੀਅਮ ਦੇ ਵਿਕਾਸ ਨਾਲ ਜੈਤੋ ਦੇ ਨੌਜਵਾਨ ਆਪਣੀ ਖੇਡਾਂ 'ਚ ਹੋਰ ਸੁਧਾਰ ਕਰਕੇ ਰਾਜ ਅਤੇ ਦੇਸ਼ ਪੱਧਰ 'ਤੇ ਆਪਣਾ ਨਾਮ ਰੌਸ਼ਨ ਕਰਨਗੇ | ਇਸ ਮੌਕੇ ਡਾ. ਲਛਮਣ ਭਗਤੂਆਣਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਗੋਬਿੰਦਰ ਵਾਲੀਆ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਜੈਤੋ, ਧਰਮਜੀਤ ਸਿੰਘ ਰਾਮੇਆਣਾ ਵਾਈਸ ਪ੍ਰਧਾਨ ਸੀਵਰੇਜ ਤੇ ਵਾਟਰ ਸਪਲਾਈ ਪੰਜਾਬ, ਡਾ. ਹਰੀਸ਼ ਚੰਦਰ ਪ੍ਰਧਾਨ ਨਗਰ ਕੌਂਸਲ ਜੈਤੋ, ਪ੍ਰਦੀਪ ਭੂਸ਼ਨ ਸਦਾਵਤੀਆ, ਕੁਲਭੂਸ਼ਨ ਮਹੇਸ਼ਵਰੀ, ਸੁਰਿੰਦਰ ਗਰਗ, ਗੁਰਪਿਆਰ ਸਿੰਘ, ਸੁਖਰੀਤ ਰੋਮਾਣਾ, ਲਵਿਸ਼ ਜਿੰਦਲ, ਅਮਨ ਬਰਾੜ, ਮਾਸਟਰ ਗੁਰਲਾਲ ਸਿੰਘ, ਮੱਖਣ ਸਿੰਘ, ਸਤਪਾਲ ਸਿੰਘ ਸਿਦਓੜਾ, ਮੋਨੂੰ ਸ਼ਰਮਾ, ਮਾਸਟਰ ਜਸਵਿੰਦਰ ਸਿੰਘ, ਮਾਸਟਰ ਪ੍ਰਗਟ ਸਿੰਘ, ਸੀਨੀਅਰ ਕਿ੍ਕਟ ਖਿਡਾਰੀ ਅਜੂ ਕੁਮਾਰ, ਕੋਚ ਰਾਜਵਿੰਦਰ ਸਿੰਘ ਮਾਨ, ਬਲਜੀਤ ਕੁਮਾਰ, ਸਾਹਿਲ ਗਰਗ, ਹੈਪੀ ਸੀ.ਏ., ਸੋਨੂੰ ਸ਼ਰਮਾ, ਪਿ੍ੰਸ ਸੈਨ, ਸ਼ੇਖਰ ਸ਼ਰਮਾ ਪ੍ਰਧਾਨ, ਸੁਰਿੰਦਰ ਅਰੋੜਾ, ਗਗਨਦੀਪ ਸਿੰਘ, ਰਵੀ ਕੁਮਾਰ, ਦਵਿੰਦਰਪਾਲ ਸਿੰਘ ਅਤੇ ਗੌਰਵ ਅਬਰੋਲ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਰੰਗ ਕਰਨ ਦੀ ਕਾਰ ਸੇਵਾ ਦਾ ਕੰਮ ਸ਼ੁਰੂ ਅਗਲੀ ਖ਼ਬਰ ਆੜ੍ਹਤੀਆ ਐਸੋਸੀਏਸ਼ਨ ਦੀਆਂ ਜਾਇਜ਼ ਮੰਗਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ-ਡਿਪਟੀ ਕਮਿਸ਼ਨਰ
Ad Position 24