27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਹਰਿਗੁਨ ਹੋਮੀਓ ਕਲੀਨਿਕ ਬਠਿੰਡਾ ਦੇ ਸਹਿਯੋਗ ਨਾਲ ਮੁਫ਼ਤ ਹੋਮੀਓਪੈਥੀ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 07-04-2026
ਜੈਤੋ, 6 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਬਾਬਾ ਨਾਮਦੇਵ ਸਭਾ ਜੈਤੋ ਦੇ ਜਰਨਲ ਸਕੱਤਰ ਤੇ ਨਗਰ ਕੌਂਸਲ ਜੈਤੋ ਦੇ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਪਾਲ ਸਿੰਘ ਰਾਮੇਆਣਾ ਨੇ ਦੱਸਿਆ ਕਿ ਬਾਬਾ ਨਾਮਦੇਵ ਸਭਾ ਜੈਤੋ ਵਲੋਂ ਹਰਿਗੁਨ ਹੋਮੀਓ ਕਲੀਨਿਕ (102 ਬੀ, ਕਮਲਾ ਨਹਿਰੂ ਕਾਲੋਨੀ, ਨੇੜੇ ਬੀਬੀ ਵਾਲਾ ਚੌਂਕ) ਬਠਿੰਡਾ ਦੇ ਸਹਿਯੋਗ ਨਾਲ 35ਵਾਂ ਮੁਫ਼ਤ ਹੋਮੀਓਪੈਥੀ ਕੈਂਪ ਸਥਾਨਕ ਬਾਬਾ ਨਾਮ ਦੇਵ ਭਵਨ ਬਠਿੰਡਾ ਰੋਡ ਵਿਖੇ ਬਾਬਾ ਨਾਮਦੇਵ ਸਭਾ ਜੈਤੋ ਦੇ ਪ੍ਰਧਾਨ ਮਾਸਟਰ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ | ਕੈਂਪ 'ਚ ਹਰਿਗੁਨ ਹੋਮੀਓ ਕਲੀਨਿਕ (102 ਬੀ, ਕਮਲਾ ਨਹਿਰੂ ਕਾਲੋਨੀ, ਨੇੜੇ ਬੀਬੀ ਵਾਲਾ ਚੌਂਕ) ਬਠਿੰਡਾ ਦੇ ਡਾ. ਸਿਮਰਨਜੀਤ ਸਿੰਘ, ਡਾ. ਪਰਮਿੰਦਰ ਕੌਰ ਬੇਦੀ ਤੇ ਸਹਾਇਕ ਮੁਕਸਾਨ ਦੀ ਟੀਮ ਨੇ 101 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਤੇ ਸਾਰੇ ਹੀ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਕੈਂਪ 'ਚ ਡਾ. ਸਿਮਰਨਜੀਤ ਸਿੰਘ ਨੇ ਦੱਸਿਆ ਕਿ ਹਰਿਗੁਨ ਹੋਮੀਓ ਕਲੀਨਿਕ ਬਠਿੰਡਾ ਵਲੋਂ ਲੋੜਵੰਦਾਂ ਦੀ ਮੱਦਦ ਲਈ ਸਮੇਂ-ਸਮੇਂ 'ਤੇ ਮੁਫ਼ਤ ਕੈਂਪ ਲਗਾਏ ਜਾਂਦੇ ਹਨ | ਇਸ ਮੌਕੇ ਬਾਬਾ ਨਾਮਦੇਵ ਸਭਾ ਜੈਤੋ ਹਰਿਗੁਨ ਹੋਮੀਓ ਕਲੀਨਿਕ ਬਠਿੰਡਾ ਦੇ ਡਾਕਟਰਾਂ ਦੀ ਟੀਮ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸੰਸਥਾ ਦੇ ਪ੍ਰਧਾਨ ਮਾ. ਜੋਗਿੰਦਰ ਸਿੰਘ ਨੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਸੰਸਥਾ ਦੇ ਮੀਤ ਪ੍ਰਧਾਨ ਹਰਚਰਨ ਸਿੰਘ, ਜਸਵੀਰ ਸਿੰਘ ਅੰਗਰੋਈਆ, ਪਿ੍ਤਪਾਲ ਸਿੰਘ ਰੈਡ ਰੋਜ਼ ਜੈਤੋ, ਜੁਆਇੰਟ ਸਕੱਤਰ ਡਾ. ਰਾਜਿੰਦਰ ਸਿੰਘ ਸਾਗੂ, ਮਾ. ਦਵਿੰਦਰ ਪਾਲ ਸਿੰਘ, ਜਸਵਿੰਦਰ ਸਿੰਘ ਜੋਨੀ, ਪ੍ਰਦੀਪ ਸਿੰਘ, ਦਵਿੰਦਰ ਸਿੰਘ ਪਿੰਕੀ ਅਤੇ ਰਿੰਪਲ ਸਿੰਘ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਵੱਖ-ਵੱਖ ਮੁਕੱਦਮਿਆਂ 'ਚ ਬਰਾਮਦ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਨਸ਼ਟ ਕੀਤੇ ਅਗਲੀ ਖ਼ਬਰ ਬਾਬਾ ਫ਼ਰੀਦ ਲਾਅ ਕਾਲਜ 'ਚ ਇੰਟਰ ਕਾਲਜ ਮੂਟ ਕੋਰਟ ਮੁਕਾਬਲਾ ਕਰਵਾਇਆ
Ad Position 24