27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਨਾਟਕ 'ਤੂੰ ਅਗਲਾ ਵਰਕਾ ਫੋਲ' ਦੀ ਸ਼ਾਨਦਾਰ ਪੇਸ਼ਕਾਰੀ

Ad Position 21
No active advertisement
ਨਾਟਕ ਦਾ ਆਨੰਦ ਮਾਣਦੇ ਹੋਏ ਦਰਸ਼ਕ | (ਸੱਜੇ) ਅਦਾਕਾਰ ਡਾ. ਸਾਹਿਬ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਬਾਬਾ ਫ਼ਰੀਦ ਵਿੱਦਿਅਕ ਤੇ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰ ਤੇ ਹੋਰ | ਅਜੀਤ ਤਸਵੀਰਾਂ <br/> 07-04-2026
ਫ਼ਰੀਦਕੋਟ, 6 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਲੋਕ ਰੰਗ ਮੰਚ ਫ਼ਰੀਦਕੋਟ ਵਲੋਂ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਦੇ ਸੰਸਥਾਪਕ ਸਵ. ਇੰਦਰਜੀਤ ਸਿੰਘ ਖਾਲਸਾ ਨੂੰ ਸਮਰਪਿਤ ਪੰਜਾਬੀ ਨਾਟਕ 'ਤੂੰ ਅਗਲਾ ਵਰਕਾ ਫੋਲ' ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਗਿਆ | ਇਸ ਨਾਟਕ ਦੇ ਲੇਖਕ, ਨਿਰਦੇਸ਼ਕ ਤੇ ਅਦਾਕਾਰ ਡਾ. ਸਾਹਿਬ ਸਿੰਘ ਹਨ, ਜਿਨ੍ਹਾਂ ਨੇ ਆਪਣੀ ਕਲਾ ਰਾਹੀਂ ਦਰਸ਼ਕਾਂ ਨੂੰ ਗਹਿਰਾਈ ਨਾਲ ਜੋੜਿਆ | ਨਾਟਕ ਦੀ ਕਹਾਣੀ 1947 ਤੋਂ ਲੈ ਕੇ 2026 ਤੱਕ ਦੇ ਸਮੇਂ ਦੌਰਾਨ ਚੱਲਦੀਆਂ ਧਾਰਮਿਕ ਟਕਰਾਵਾਂ, ਫਿਰਕੂ ਵੈਰ-ਵਿਰੋਧ ਤੇ ਮਨੁੱਖਤਾ ਦੀ ਤਬਾਹੀ ਨੂੰ ਦਰਸਾਉਂਦੀ ਹੈ | ਇਸ 'ਚ ਇਕ ਅÏਰਤ ਦੀ ਜ਼ਿੰਦਗੀ ਦਾ ਦਰਦਨਾਕ ਸਫ਼ਰ ਦਰਸਾਇਆ ਗਿਆ ਹੈ, ਜੋ 1947 'ਚ 15 ਸਾਲ ਦੀ ਨੌਜਵਾਨ ਕੁੜੀ ਹੁੰਦੀ ਹੈ ਤੇ 2026 ਵਿਚ 94 ਸਾਲ ਦੀ ਬਜ਼ੁਰਗ ਅÏਰਤ ਬਣ ਜਾਂਦੀ ਹੈ | ਉਸ ਦੀ ਜ਼ਿੰਦਗੀ ਵਿਚ ਆਏ ਮਰਦਾਂ, ਦਾਦਾ, ਪਤੀ, ਪੁੱਤਰ ਤੇ ਪੋਤਰੇ ਰਾਹੀਂ ਉਸ ਦੇ ਦੁੱਖਾਂ ਤੇ ਸੰਘਰਸ਼ਾਂ ਦੀ ਕਹਾਣੀ ਦਰਸ਼ਕਾਂ ਦੇ ਸਾਹਮਣੇ ਰੱਖੀ ਗਈ ਹੈ | ਨਾਟਕ ਦੀ ਪੇਸ਼ਕਸ਼ ਬਹੁਤ ਹੀ ਪ੍ਰਭਾਵਸ਼ਾਲੀ ਤੇ ਮਨਮੋਹਕ ਰਹੀ, ਜਿਸ ਦਾ ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਖੂਬ ਆਨੰਦ ਮਾਣਿਆ | ਇਸ ਮੌਕੇ ਪ੍ਰਸਿੱਧ ਸ਼ਾਇਰ, ਚਿੰਤਕ ਤੇ ਆਲੋਚਕ ਡਾ. ਦਵਿੰਦਰ ਸ਼ੈਫੀ ਨੇ ਸਵ: ਇੰਦਰਜੀਤ ਸਿੰਘ ਖਾਲਸਾ ਦੀਆਂ ਕਲਾਤਮਕ ਰੁਚੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਇਹ ਨਾਟਕ ਸਮਾਜ ਨੂੰ ਇਕੱਠ, ਪਿਆਰ ਤੇ ਮਨੁੱਖਤਾ ਦੇ ਰਾਹ 'ਤੇ ਤੁਰਨ ਦਾ ਸੰਦੇਸ਼ ਦਿੰਦਿਆਂ ਤੇ ਪੰਜਾਬੀ ਰੰਗਮੰਚ ਲਈ ਇਕ ਮਹੱਤਵਪੂਰਨ ਯੋਗਦਾਨ ਸਾਬਤ ਹੋਇਆ ਹੈ | ਸਮਾਗਮ ਨੂੰ ਸਫ਼ਲ ਬਣਾਉਣ ਲਈ ਸਿਮਰਜੀਤ ਸਿੰਘ ਸੇਖੋਂ ਪ੍ਰਧਾਨ ਬਾਬਾ ਫ਼ਰੀਦ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਅਤੇ ਸਮੂਹ ਮੈਂਬਰਾਂ ਗੁਰਜਾਪ ਸਿੰਘ ਸੇਖੋਂ, ਸੁਰਿੰਦਰ ਸਿੰਘ ਰੋਮਾਣਾ, ਡਾ. ਗੁਰਇੰਦਰ ਮੋਹਨ ਸਿੰਘ, ਨਰਿੰਦਰਪਾਲ ਸਿੰਘ ਬਰਾੜ, ਬਾਬਾ ਫ਼ਰੀਦ ਪਬਲਿਕ ਸਕੂਲ ਦੇ ਕਾ. ਪਿ੍ੰਸੀਪਲ ਸੁਖਦੀਪ ਕੌਰ ਅਤੇ ਬਾਬਾ ਫ਼ਰੀਦ ਲਾਅ ਕਾਲਜ ਦੇ ਪਿ੍ੰਸੀਪਲ ਪੰਕਜ ਗਰਗ, ਲੋਕ ਰੰਗ ਮੰਚ ਫ਼ਰੀਦਕੋਟ ਦੇ ਸਮੂਹ ਮੈਂਬਰ ਸੁਖਵੀਰ ਸਿੰਘ ਕੁੰਡਲ, ਅਨੰਤਦੀਪ ਸਿੰਘ ਬਰਾੜ, ਵਰਿੰਦਰ ਸਿੰਘ ਗਿੱਲ, ਅਮਨਦੀਪ ਸਿੰਘ ਲੱਕੀ ਤੇ ਜਸਵੀਰ ਸਿੰਘ ਜੱਸੀ ਦਾ ਵਿਸ਼ੇਸ਼ ਸਹਿਯੋਗ ਰਿਹਾ | ਪ੍ਰੋਗਰਾਮ ਦੇ ਅੰਤ 'ਚ ਡਾ. ਸਾਹਿਬ ਸਿੰਘ, ਡਾ. ਦਵਿੰਦਰ ਸ਼ੈਫੀ ਅਤੇ ਸੁਖਵੀਰ ਸਿੰਘ ਕੁੰਡਲ ਨੂੰ ਬਾਬਾ ਫ਼ਰੀਦ ਪਬਲਿਕ ਸਕੂਲ ਦੀ ਸਮੂਹ ਕਮੇਟੀ ਵਲੋਂ ਦੁਸ਼ਾਲਾ, ਟਰਾਫੀ ਤੇ ਬਾਬਾ ਫ਼ਰੀਦ ਸੰਸਥਾਵਾਂ ਦੇ ਸੰਸਥਾਪਕ ਇੰਦਰਜੀਤ ਸਿੰਘ ਖਾਲਸਾ ਵਲੋਂ ਲਿਖੀ ਹੋਈ ਪੁਸਤਕ ਨਾਲ ਸਨਮਾਨਿਤ ਕੀਤਾ ਗਿਆ | ਲੋਕ ਰੰਗ ਮੰਚ ਵਲੋਂ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਕਾ. ਪਿ੍ੰਸੀਪਲ ਸੁਖਦੀਪ ਕੌਰ, ਵਾਈਸ ਪਿ੍ੰਸੀਪਲ ਹਰਸਿਮਰਨਜੀਤ ਕੌਰ ਤੇ ਬਾਬਾ ਫ਼ਰੀਦ ਲਾਅ ਕਾਲਜ ਦੇ ਪਿ੍ੰਸੀਪਲ ਪੰਕਜ ਗਰਗ ਨੂੰ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕਈ ਪਰਿਵਾਰ ਅਕਾਲੀ ਦਲ ਨੂੰ ਛੱਡ ਕਾਂਗਰਸ 'ਚ ਸ਼ਾਮਿਲ ਅਗਲੀ ਖ਼ਬਰ ਪੁਲਿਸ ਨੇ ਵੱਖ-ਵੱਖ ਮੁਕੱਦਮਿਆਂ 'ਚ ਬਰਾਮਦ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਨਸ਼ਟ ਕੀਤੇ
Ad Position 24