10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਪੰਚਵਟੀ ਗਊਸ਼ਾਲਾ ਵਿਖੇ ਹਰੇ ਪੱਠਿਆਂ ਤੇ ਚੋਕਰ ਦੀ ਸੇਵਾ ਕੀਤੀ

Ad Position 21
No active advertisement
ਅਜੀਤ ਡੈਸਕ 09-04-2026
ਫ਼ਰੀਦਕੋਟ, 8 ਅਪ੍ਰੈਲ (ਹਰਮਿੰਦਰ ਸਿੰਘ ਮਿੰਦਾ)-ਰੋਟਰੀ ਕਲੱਬ ਫ਼ਰੀਦਕੋਟ ਵਲੋਂ ਪੰਚਵਟੀ ਗਊਸ਼ਾਲਾ ਵਿਖੇ ਹਰੇ ਪੱਠਿਆਂ ਤੇ ਚੋਕਰ ਸੇਵਾ ਕੀਤੀ ਗਈ | ਕਲੱਬ ਦੇ ਸੀਨੀਅਰ ਮੈਂਬਰ ਅਸ਼ੋਕ ਸੱਚਰ ਨੇ ਦੱਸਿਆ ਕਿ ਗਊ ਦੀ ਸੇਵਾ ਅਤੇ ਸੰਭਾਲ ਹਰ ਕਿਸੇ ਦੇ ਕਰਮਾਂ 'ਚ ਨਹੀਂ ਆਉਂਦੀ | ਸਕੱਤਰ ਦਵਿੰਦਰ ਸਿੰਘ ਨੇ ਦੱਸਿਆ ਕਿ ਕਲੱਬ ਵਲੋਂ ਮਾਨਵਤਾ ਭਲਾਈ ਕਾਰਜਾਂ ਦੇ ਨਾਲ ਪਸ਼ੂ ਅਤੇ ਪੰਛੀਆਂ ਦੀ ਸੇਵਾ ਵੀ ਕੀਤੀ ਜਾਂਦੀ ਹੈ | ਪੰਚਵਟੀ ਗਊਸ਼ਾਲਾ ਦੇ ਮੁੱਖ ਸੇਵਾਦਾਰ ਪ੍ਰਦੀਪ ਸੂਰੀ ਨੇ ਕਲੱਬ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਪ੍ਰਧਾਨ ਅਸ਼ਵਨੀ ਬਾਂਸਲ, ਖਜ਼ਾਨਚੀ ਪਵਨ ਵਰਮਾ, ਅਰਵਿੰਦ ਛਾਬੜਾ, ਸੁਖਬੀਰ ਸਿੰਘ ਸੱਚਦੇਵਾ, ਨਵਦੀਪ ਗਰਗ, ਰਮੇਸ਼ ਰੀਹਾਨ, ਰਾਹੁਲ ਚੌਧਰੀ, ਕੇ.ਪੀ.ਸਿੰਘ ਸਰਾਂ, ਚਿਰਾਗ ਅਗਰਵਾਲ ਅਤੇ ਡਾ. ਪਰਮਿੰਦਰ ਸਿੰਘ ਬੁੱਟਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ 'ਚ ਦੋ ਰੋਜ਼ਾ ਅਧਿਆਪਕ ਸਿਖਲਾਈ ਸੈਸ਼ਨ ਕਰਵਾਇਆ ਅਗਲੀ ਖ਼ਬਰ ਡੇਰਾ ਠਾਕੁਰ ਦਵਾਰਾ ਮੰਦਰ ਵਿਖੇ ਧਾਰਮਿਕ ਸਮਾਗਮ ਕਰਵਾਇਆ
Ad Position 24