13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਅੱਠਵੀਂ ਜਮਾਤ ਦੇ ਨਤੀਜਿਆਂ 'ਚ ਸੰਤ ਮੋਹਨ ਦਾਸ ਸਕੂਲ ਪੰਜਾਬ ਭਰ 'ਚ ਤੀਜੇ ਅਤੇ ਪੰਜਵੇਂ ਰੈਂਕ 'ਤੇ

Ad Position 21
No active advertisement
ਅਜੀਤ ਡੈਸਕ 12-04-2026
ਫ਼ਰੀਦਕੋਟ, 11 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿਚ ਪੰਜਾਬ ਦੀ ਮੋਹਰੀ ਵਿਦਿਅਕ ਸੰਸਥਾ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ (ਫ਼ਰੀਦਕੋਟ) ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਭਰ 'ਚੋਂ ਟਾਪ ਪੁਜ਼ੀਸ਼ਨਾਂ ਹਾਸਿਲ ਕਰਕੇ ਆਪਣੀ ਚੜ੍ਹਤ ਨੂੰ ਬਰਕਰਾਰ ਰੱਖਿਆ | ਸੰਸਥਾ ਦੀਆਂ ਹੋਣਹਾਰ ਵਿਦਿਆਰਥਣਾਂ ਜਸ਼ਨਦੀਪ ਕੌਰ ਸਪੁੱਤਰੀ ਹਰਪ੍ਰੀਤ ਸਿੰਘ ਨਿਵਾਸੀ ਭਲੂਰ ਨੇ 598/600 ਅੰਕ (99.67 ਪ੍ਰਤੀਸ਼ਤ) ਹਾਸਿਲ ਕਰਕੇ ਪੰਜਾਬ ਭਰ ਵਿਚ ਤੀਜਾ ਰੈਂਕ, ਲਛਮੀ ਸਪੁੱਤਰੀ ਮਲਕੀਤ ਸਿੰਘ ਨਿਵਾਸੀ ਸੰਧਵਾਂ ਨੇ 597/600 ਅੰਕ (99.50 ਪ੍ਰਤੀਸ਼ਤ) ਹਾਸਿਲ ਕਰਕੇ ਪੰਜਾਬ ਭਰ ਵਿਚ ਤੀਜਾ ਰੈਂਕ, ਸੁਖਮਨਦੀਪ ਕੌਰ ਸਪੁੱਤਰੀ ਲਖਵੀਰ ਸਿੰਘ ਨਿਵਾਸੀ ਨਾਥੇ ਵਾਲਾ ਨੇ 595/600 ਅੰਕ (99.17 ਪ੍ਰਤੀਸ਼ਤ) ਹਾਸਿਲ ਕਰਕੇ ਪੰਜਾਬ ਭਰ 'ਚੋਂ ਪੰਜਵਾਂ ਰੈਂਕ, ਨੂਰ ਕੌਰ ਸਪੁੱਤਰੀ ਕੁਲਵਿੰਦਰ ਸਿੰਘ ਨਿਵਾਸੀ ਕੋਟਕਪੂਰਾ ਨੇ 592/600 ਅੰਕ (98.67 ਪ੍ਰਤੀਸ਼ਤ) ਹਾਸਲ ਕਰਕੇ ਪੰਜਾਬ ਭਰ 'ਚੋਂ ਅੱਠਵਾਂ ਰੈਂਕ , ਏਕਮ ਸਿੰਘ ਸਪੁੱਤਰ ਗੁਰਭੇਜ ਸਿੰਘ ਨਿਵਾਸੀ ਚੰਦਬਾਜਾ ਨੇ 586/600 ਅੰਕ (97.67 ਪ੍ਰਤੀਸ਼ਤ) ਪੰਜਾਬ ਭਰ 'ਚੋਂ 14ਵਾਂ ਰੈਂਕ ਅਤੇ ਸੁਖਪਰੀਤ ਸਿੰਘ ਸਪੁੱਤਰ ਗੁਰਤੇਜ ਸਿੰਘ ਨਿਵਾਸੀ ਭਲੂਰ 586/600 ਅੰਕ (97.67 ਪ੍ਰਤੀਸ਼ਤ) ਪੰਜਾਬ ਭਰ 'ਚੋਂ 14ਵਾਂ ਰੈਂਕ, ਜੈਸਮੀਨ ਕੌਰ ਸਪੁੱਤਰੀ ਮਨਪ੍ਰੀਤ ਸਿੰਘ ਨਿਵਾਸੀ ਧੂੜਕੋਟ 586/600 ਅੰਕ (97.67 ਪ੍ਰਤੀਸ਼ਤ) ਪੰਜਾਬ ਭਰ 'ਚੋਂ 14ਵਾਂ ਰੈਂਕ ਅਤੇ ਰਮਨਦੀਪ ਕੌਰ ਸਪੁੱਤਰੀ ਜਸਕਰਨ ਸਿੰਘ ਨਿਵਾਸੀ ਬੱਗੇਆਣਾ 585/600 ਅੰਕ (97.50 ਪ੍ਰਤੀਸ਼ਤ) ਹਾਸਿਲ ਕਰਕੇ ਪੰਜਾਬ ਭਰ 'ਚੋਂ 15ਵਾਂ ਰੈਂਕ ਪ੍ਰਾਪਤ ਕਰਕੇ ਸੰਸਥਾ, ਮਾਤਾ/ਪਿਤਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਵਿਦਿਆਰਥਣਾਂ ਨਾਲ ਵੀਡੀਓ ਕਾਨਫ਼ਰੰਸਿਾਗ ਰਾਹੀਂ ਗੱਲਬਾਤ ਕਰਦਿਆਂ ਇਨ੍ਹਾਂ ਵਿਦਿਆਰਥੀਆਂ, ਸਮੂਹ ਸਟਾਫ਼ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਇਨ੍ਹਾਂ ਹੋਣਹਾਰ ਵਿਦਿਆਰਥਣਾਂ ਦੀ ਉਚੇਰੀ ਸਿੱਖਿਆ ਅਤੇ ਉੱਜਵਲ ਭਵਿੱਖ ਲਈ ਅਗਵਾਈ ਕੀਤੀ ਜਾਵੇਗੀ | ਪਿ੍ੰਸੀਪਲ ਰੇਣੂਕਾ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਅੰਜਨਾ ਕੌਸ਼ਲ ਦੀ ਯੋਗ ਅਗਵਾਈ ਹੇਠ ਫ਼ਰੀਦਕੋਟ ਜ਼ਿਲ੍ਹਾ ਸਿੱਖਿਆ ਦੇ ਖੇਤਰ ਵਿਚ ਮਾਣਮੱਤੀਆਂ ਪ੍ਰਾਪਤੀਆਂ ਹਾਸਿਲ ਕਰ ਰਿਹਾ ਹੈ | ਸੰਸਥਾ ਦੇ ਸੰਸਥਾਪਕ ਮੁਕੰਦ ਲਾਲ ਥਾਪਰ ਨੇ ਦੱਸਿਆ ਕਿ ਜਿੱਥੇ ਸੰਸਥਾ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਪੰਜਾਬ ਮੈਰਿਟ ਸੂਚੀ 'ਚ ਤੀਜਾ ਅਤੇ ਪੰਜਵਾਂ ਰੈਂਕ ਹਾਸਿਲ ਕਰਕੇ ਇਕ ਮਾਣਮੱਤੀ ਪ੍ਰਾਪਤੀ ਕੀਤੀ ਹੈ, ਉੱਥੇ ਹੀ ਸਕੂਲ ਦੇ 17 ਵਿਦਿਆਰਥੀਆਂ ਨੇ 95 ਪ੍ਰਤੀਸ਼ਤ ਤੋਂ ਵੱਧ, 11 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ, 11 ਵਿਦਿਆਰਥੀਆਂ ਨੇ 85 ਪ੍ਰਤੀਸ਼ਤ ਤੋਂ ਵੱਧ ਅਤੇ 9 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਿਲ ਕੀਤੇ ਅਤੇ ਸਕੂਲ ਦਾ ਸਮੁੱਚਾ ਨਤੀਜਾ 100 ਪ੍ਰਤੀਸ਼ਤ ਰਿਹਾ | ਸਕੂਲ ਦੇ ਪਿ੍ੰਸੀਪਲ ਰੇਣੂਕਾ ਨੇ ਦੱਸਿਆ ਕਿ ਵੱਖ-ਵੱਖ ਵਿਸ਼ਿਆਂ ਵਿਚ 100 ਪ੍ਰਤੀਸ਼ਤ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀਆਂ 'ਚ ਪੰਜਾਬੀ ਵਿਸ਼ੇ ਵਿਚ 14 ਵਿਦਿਆਰਥੀ, ਸਾਇੰਸ ਵਿਸ਼ੇ ਵਿਚ 9 ਵਿਦਿਆਰਥੀ, ਹਿਸਾਬ ਵਿਸ਼ੇ ਵਿਚ 7 ਵਿਦਿਆਰਥੀ, ਸਮਾਜਿਕ ਸਿੱਖਿਆ ਵਿਸ਼ੇ 'ਚ 3 ਵਿਦਿਆਰਥੀ, ਅੰਗਰੇਜ਼ੀ ਵਿਸ਼ੇ 'ਚ 3 ਵਿਦਿਆਰਥੀ ਅਤੇ ਹਿੰਦੀ ਵਿਸ਼ੇ ਵਿਚ 1 ਵਿਦਿਆਰਥੀ ਸ਼ਾਮਿਲ ਹਨ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ(ਐ.ਸਿੱ.) ਪਵਨ ਕੁਮਾਰ, ਜ਼ਿਲ੍ਹਾ ਗਾਈਡੈਂਸ ਕੌਸਲਰ ਜਸਬੀਰ ਜੱਸੀ, ਜ਼ਿਲ੍ਹਾ ਖੇਤਰੀ ਬੁੱਕ ਡਿੱਪੂ ਫ਼ਰੀਦਕੋਟ ਦੇ ਮੈਨੇਜਰ ਮਨਦੀਪ ਕੌਰ ਤੇ ਡਿਪਟੀ ਮੈਨੇਜਰ ਬਲਰਾਜ ਸਿੰਘ ਨੇ ਸਮੂਹ ਸਟਾਫ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ | ਸਕੂਲ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਤੇ ਪਿ੍ੰ: ਐਚ ਐਸ ਸਾਹਨੀ ਨੇ ਸੰਸਥਾ ਦਾ ਇਹ ਨਤੀਜਾ ਮਰਹੂਮ ਪਿ੍ੰਸੀਪਲ ਸਵਰਨਜੀਤ ਕੌਰ 'ਸਿੰਮੀ ਥਾਪਰ' ਨੂੰ ਸਮਰਪਿਤ ਕੀਤਾ | ਇਸ ਮੌਕੇ ਟਰੱਸਟੀ ਸੰਤੋਖ ਸਿੰਘ ਸੋਢੀ ਤੇ ਪ੍ਰਬੰਧਕ ਮੇਘਾ ਥਾਪਰ, ਪਿ੍ੰ: ਨਰਿੰਦਰ ਮੱਕੜ, ਕੈਂਪਸ ਕੋਆਰਡੀਨਟਰ ਮਨਜੀਤ ਕੌਰ, ਕੋਆਰਡੀਨੇਟਰ ਦਰਸ਼ਨਾ ਦੇਵੀ, ਕੋਆਰਡੀਨੇਟਰ ਖੁਸ਼ਵਿੰਦਰ ਸਿੰਘ, ਮੋਹਨ ਸਿੰਘ, ਸੁਪਰਡੈਂਟ ਲਖਵੀਰ ਸ਼ਰਮਾ, ਜਸਪਾਲ ਸਿੰਘ, ਗੁਰਮੇਜ ਸਿੰਘ, ਰਾਜ ਕੁਮਾਰ ਕੋਚਰ ਤੇ ਸਮੂਹ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਅਰਸ਼ਪ੍ਰੀਤ ਕੌਰ ਨੇ ਬੋਰਡ ਨਤੀਜੇ ਦੀ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਇਆ ਅਗਲੀ ਖ਼ਬਰ ਹੈਪੀ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਪੰਜਾਬ ਮੈਰਿਟ ਸੂਚੀ 'ਚ
Ad Position 24