ਪੰਜਗਰਾੲੀਂ ਕਲਾਂ, 11 ਅਪ੍ਰੈਲ (ਸੁਖਮੰਦਰ ਸਿੰਘ ਬਰਾੜ)-ਸਥਾਨਕ ਗੁਰਦੁਆਰਾ ਗੁਰੂ ਨਾਨਕ ਦੇਵ ਸਦਨ (ਅੱਡੇ ਵਾਲਾ) ਵਲੋਂ ਬੱਚਿਆਂ ਅੰਦਰ ਕੇਸ ਪਿਆਰ ਮੁਹਿੰਮ ਤਹਿਤ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 30 ਬੱਚਿਆਂ ਨੂੰ ਦਸਤਾਰਾਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਜਗਸੀਰ ਸਿੰਘ ਔਲਖ ਨੇ ਬੱਚਿਆਂ ਨੂੰ ਕੇਸਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਸਿੱਖ ਕੌਮ ਵਲੋਂ ਕੀਤੀਆਂ ਲਾਸਾਨੀ ਕੁਰਬਾਨੀਆਂ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਬੱਚਿਆਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਦੀ ਅਪੀਲ ਕੀਤੀ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੇਵਕ ਸਿੰਘ ਬਰਾੜ, ਗੁਰੂ ਨਾਨਕ ਦੇਵ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਕਲੱਬ ਦੇ ਪ੍ਰਧਾਨ ਡਾ. ਬਲਦੇਵ ਸਿੰਘ ਭੋਲਾ, ਚੰਦ ਸਿੰਘ ਬਰਾੜ, ਸਰਪੰਚ ਕੇਵਲ ਸਿੰਘ, ਸਰਪੰਚ ਜਸਵਿੰਦਰ ਸਿੰਘ, ਐਸ.ਡੀ.ਓ. ਭੁਪਿੰਦਰ ਸਿੰਘ ਬਰਾੜ, ਬਲਜੀਤ ਸਿੰਘ ਖਾਲਸਾ, ਬਲਵਿੰਦਰ ਸਿੰਘ ਬੱਬਲੀ ਗਿੱਲ, ਸਾਬਕਾ ਪੰਚ ਦੁੱਲਾ ਸਿੰਘ, ਸੁਖਦਰਸ਼ਨ ਸਿੰਘ ਗਿੱਲ, ਬੂਟਾ ਸਿੰਘ ਗਿੱਲ, ਕੋਮਲ ਸਿੰਘ, ਰਾਜਵਿੰਦਰ ਸਿੰਘ ਰਾਜੂ, ਅੰਗਰੇਜ਼ ਸਿੰਘ ਬਰਾੜ, ਸਰਪੰਚ ਮੰਦਰ ਸਿੰਘ, ਮੁੱਖ ਅਧਿਆਪਕ ਧਰਮਹਿੰਦਰ ਸਿੰਘ ਡੋਡ, ਸ਼ਿੰਦਰਪਾਲ ਕੱਕੜ ਆਦਿ ਹਾਜ਼ਰ ਸਨ |