10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਗ੍ਰਾਮ ਪੰਚਾਇਤ ਬਰਗਾੜੀ ਨੇ ਪੁਰਾਣੀ ਦਾਣਾ ਮੰਡੀ ਵਾਲੀ ਥਾਂ 'ਤੇ ਆਰਜ਼ੀ ਖ਼ਰੀਦ ਕੇਂਦਰ ਸ਼ੁਰੂ ਕਰਵਾਇਆ

Ad Position 21
No active advertisement
ਅਜੀਤ ਡੈਸਕ 16-04-2026
ਬਰਗਾੜੀ, 15 ਅਪ੍ਰੈਲ (ਲਖਵਿੰਦਰ ਸ਼ਰਮਾ)-ਗ੍ਰਾਮ ਪੰਚਾਇਤ ਬਰਗਾੜੀ ਵਲੋਂ ਸਬੰਧਿਤ ਵਿਭਾਗ ਦੀ ਮਨਜ਼ੂਰੀ ਨਾਲ ਕਸਬਾ ਬਰਗਾੜੀ ਦੀ ਪੁਰਾਣੀ ਦਾਣਾ ਮੰਡੀ ਵਾਲੀ ਥਾਂ 'ਤੇ ਇਸ ਵਾਰ ਆਰਜ਼ੀ ਖ਼ਰੀਦ ਕੇਂਦਰ ਸ਼ੁਰੂ ਕਰਵਾਇਆ ਗਿਆ ਹੈ | ਵਰਨਣਯੋਗ ਹੈ ਕਿ ਕਰੀਬ ਸੱਤ ਅੱਠ ਸਾਲ ਪਹਿਲਾਂ ਇਹ ਦਾਣਾ ਮੰਡੀ ਬਰਗਾੜੀ ਇਨਸਾਫ਼ ਮੋਰਚਾ ਲੱਗਣ ਤੋਂ ਬਾਅਦ ਖ਼ਤਮ ਹੋ ਗਈ ਸੀ ਤੇ ਕਾਂਗਰਸ ਸਰਕਾਰ ਵਲੋਂ ਬੱਸ ਸਟੈਂਡ, ਪਾਰਕ, ਕਮਿਊਨਿਟੀ ਹਾਲ ਆਦਿ ਬਣਾ ਦਿੱਤੇ ਗਏ ਸਨ ਤੇ ਦਾਣਾ ਮੰਡੀ ਖਤਮ ਹੋਣ ਕਾਰਨ ਕਿਸਾਨ ਆਪਣੀ ਫ਼ਸਲ ਵੇਚਣ ਲਈ ਦੂਰ ਦੁਰਾਡਿਆਂ ਦੀਆਂ ਮੰਡੀਆਂ ਵਿਚ ਖੱਜਲ ਖੁਆਰ ਹੋ ਰਹੇ ਸਨ | ਪਹਿਲਾਂ ਇਹ ਆਰਜ਼ੀ ਖ਼ਰੀਦ ਕੇਂਦਰ ਬਰਗਾੜੀ ਤੋਂ ਕਰੀਬ ਚਾਰ ਪੰਜ ਕਿਲੋਮੀਟਰ ਦੂਰ ਨੈਸ਼ਨਲ ਹਾਈਵੇ ਦੇ ਬਹਿਬਲ ਕੱਟ 'ਤੇ ਬਣਦਾ ਆ ਰਿਹਾ ਸੀ ਪਰ ਇਸ ਵਾਰ ਇਹ ਖਰੀਦ ਕੇਂਦਰ ਉਥੇ ਨਹੀਂ ਬਣ ਸਕਿਆ ਜਿਸ ਕਾਰਨ ਕਿਸਾਨਾਂ ਦੀ ਮੁਸ਼ਕਲ ਨੂੰ ਧਿਆਨ ਵਿਚ ਰੱਖਦਿਆਂ ਗ੍ਰਾਮ ਪੰਚਾਇਤ ਬਰਗਾੜੀ ਨੇ ਸਬੰਧਿਤ ਮਹਿਕਮੇ ਦੀ ਮਨਜ਼ੂਰੀ ਨਾਲ ਪੁਰਾਣੀ ਦਾਣਾ ਮੰਡੀ ਵਾਲੀ ਥਾਂ 'ਤੇ ਬਣੇ ਵਿਹਲੇ ਪਏ ਖੰਡਰ ਬਣ ਰਹੇ ਬੱਸ ਸਟੈਂਡ 'ਤੇ ਆਰਜ਼ੀ ਖ਼ਰੀਦ ਕੇਂਦਰ ਸ਼ੁਰੂ ਕਰਵਾ ਦਿੱਤਾ | ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ ਤੇ ਸਰਪੰਚ ਪ੍ਰਤਾਪ ਸਿੰਘ ਨੇ ਦੱਸਿਆ ਕਿ ਬਰਗਾੜੀ ਦੇ ਕਿਸਾਨ, ਮਜਦੂਰ ਪੱਕੀ ਖਰੀਦ ਮੰਡੀ ਨਾ ਹੋਣ ਕਾਰਨ ਬਹੁਤ ਖੱਜਲ ਖੁਆਰ ਹੁੰਦੇ ਹਨ ਤੇ ਆਉਣ ਵਾਲੇ ਸਮੇਂ 'ਚ ਕਸਬਾ ਬਰਗਾੜੀ ਦੇ ਸਮੂਹ ਮੁਹਤਬਰ ਵਿਅਕਤੀਆਂ, ਪਿੰਡ ਵਾਸੀਆਂ ਨਾਲ ਸਲਾਹ ਮਸ਼ਵਰਾ ਕਰਕੇ ਪੱਕੀ ਦਾਣਾ ਮੰਡੀ ਬਣਾਉਣ ਲਈ ਵਿਚਾਰ ਕਰਕੇ ਪੱਕੀ ਦਾਣਾ ਮੰਡੀ ਦਾ ਪ੍ਰਬੰਧ ਕੀਤਾ ਜਾਵੇਗਾ ਜਿੰਨ੍ਹਾਂ ਸਮਾਂ ਪੱਕੀ ਦਾਣਾ ਮੰਡੀ ਦਾ ਪ੍ਰਬੰਧ ਨਹੀਂ ਹੁੰਦਾ ਉਨ੍ਹਾ ਸਮਾਂ ਆਰਜ਼ੀ ਖ਼ਰੀਦ ਕੇਂਦਰ ਇਸ ਪੁਰਾਣੀ ਦਾਣਾ ਮੰਡੀ ਵਾਲੀ ਥਾਂ 'ਤੇ ਚਲਾਇਆ ਜਾਵੇਗਾ |
ਇਸ ਸਮੇਂ ਸਾਬਕਾ ਬਲਾਕ ਸੰਮਤੀ ਚੇਅਰਮੈਨ ਅਮਰਪ੍ਰੀਤ ਸਿੰਘ ਪਾਲੀ ਢਿੱਲੋਂ, ਪੰਚ ਮੱਖਣ ਸਿੰਘ, ਪੰਚ ਗੁਰਦਿੱਤ ਸਿੰਘ, ਪੰਚ ਮਲਕੀਤ ਸਿੰਘ, ਪੰਚ ਚਮਕੌਰ ਸਿੰਘ, ਪੰਚ ਡਾ. ਵੀਰ ਸਿੰਘ, ਪੰਚ ਰੇਸ਼ਮ ਸਿੰਘ, ਜਗਜਿੰਦਰ ਸਿੰਘ ਢਿੱਲੋਂ, ਜਗਵਿੰਦਰ ਸਿੰਘ ਢਿੱਲੋਂ, ਹਰਬੰਸ ਸਿੰਘ ਢਿੱਲੋਂ, ਜਲੌਰ ਸਿੰਘ ਬਰਾੜ, ਨਾਇਬ ਸਿੰਘ ਢਿੱਲੋਂ, ਮਨੀ ਸੀਵੀਆ, ਜਗਸੀਰ ਸਿੰਘ ਜੱਗਾ ਗੋਂਦਾਰਾ, ਸੇਵਕ ਢਿੱਲੋਂ, ਤੋਤਾ ਸਿੰਘ ਢਿੱਲੋਂ, ਕਾਕੂ ਢਿੱਲੋਂ, ਮੱਸਾ ਸਿੰਘ, ਚੌਕੀਦਾਰ ਨੀਲਾ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾ. ਅੰਬੇਡਕਰ ਅਪਾਹਜ ਵੈਲਫੇਅਰ ਸੁਸਾਇਟੀ ਸਭਾ ਦੀ ਮੀਟਿੰਗ ਅਗਲੀ ਖ਼ਬਰ ਦਸਵੀਂ ਜਮਾਤ ਦੇ ਨਤੀਜਿਆਂ 'ਚ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਦੀ ਸ਼ਾਨਦਾਰ ਉਪਲਬਧੀ
Ad Position 24