ਸਾਦਿਕ, 16 ਅਪ੍ਰੈਲ (ਗੁਰਭੇਜ ਸਿੰਘ ਚੌਹਾਨ)-ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ ਡਾ. ਭੀਮ ਰਾਓ ਅੰਬੇਡਕਰ ਦੀ 135ਵੀਂ ਜਨਮ ਵਰੇ੍ਹਗੰਢ ਮਨਾਈ ਗਈ | ਕਾਲਜ ਦੇ ਵਾਈਸ ਪਿ੍ੰਸੀਪਲ ਪ੍ਰੀਤਇੰਦਰ ਕੌਰ ਗੋਂਦਾਰਾ ਨੇ ਦੱਸਿਆ ਕਿ ਮੋਹਿਤ ਕੁਮਾਰ ਸੈਣੀ ਡਿਪਟੀ ਡਾਇਰੈਕਟਰ, ਮਨਜੀਤ ਸਿੰਘ ਭੁੱਲਰ ਸੀਨੀਅਰ ਲੇਖਾ ਤੇ ਪ੍ਰੋਗਰਾਮ ਸੁਪਰਵਾਈਜ਼ਰ ਅਫ਼ਸਰ ਦੀ ਦੇਖ ਰੇਖ ਹੇਠ ਮੇਰਾ ਯੁਵਾ ਭਾਰਤ ਫ਼ਰੀਦਕੋਟ, ਯੁਵਾ ਮਾਮਲੇ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੀ ਅਗਵਾਈ ਵਿਚ ਡਾ. ਭੀਮ ਰਾਓ ਅੰਬੇਦਕਰ ਦੀ ਜਯੰਤੀ ਮਨਾਈ ਗਈ | ਮਨਜੀਤ ਸਿੰਘ ਭੁੱਲਰ ਅਤੇ ਪੰਜਾਬ ਡਿਗਰੀ ਕਾਲਜ ਮਹਿਮੂਆਣਾ ਦੇ ਸਟਾਫ ਤੇ ਵਿਦਿਆਰਥੀਆਂ ਵਲੋਂ ਡਾ. ਬੀ ਆਰ ਅੰਬੇਡਕਰ ਦੀ ਫੋਟੋ 'ਤੇ ਫੁੱਲ ਮਾਲਾਵਾਂ ਪਹਿਨਾ ਕੇ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ | ਇਤਿਹਾਸ ਵਿਭਾਗ ਦੇ ਪ੍ਰੋ: ਅਬਜੀਤ ਸਿੰਘ ਡੋਡ ਨੇ ਬਾਬਾ ਸਾਹਿਬ ਦੇ ਜੀਵਨ ਤੇ ਉਨ੍ਹਾਂ ਨਾਲ ਹੁੰਦੇ ਵਿਤਕਰੇ ਤੇ ਉਨ੍ਹਾਂ ਦੀ ਪੜ੍ਹਾਈ ਲਿਖਾਈ ਅਤੇ ਸੰਵਿਧਾਨ ਬਣਾਉਣ ਵਿਚ ਦਿੱਤੇ ਗਏ ਯੋਗਦਾਨ ਬਾਰੇ ਦੱਸਿਆ | ਕਾਲਜ ਦੇ ਵਿਦਿਆਰਥੀਆਂ ਤੇ ਸਮੂਹ ਸਟਾਫ ਵਲੋਂ ਡਾ: ਬੀ ਆਰ ਅੰਬੇਡਕਰ ਅਤੇ ਸੰਵਿਧਾਨ ਨੂੰ ਸਮਰਪਿਤ ਸਹੁੰ ਚੁੱਕ ਸਮਾਗਮ ਕੀਤਾ ਗਿਆ | ਇਸ ਮੌਕੇ ਕਾਲਜ ਵਲੋਂ ਡਾ ਬੀ ਆਰ ਅੰਬੇਡਕਰ ਜੀ ਉੱਪਰ ਲੇਖ ਮੁਕਾਬਲੇ ਕਰਵਾਏ ਗਏ | ਜਿਸ ਵਿਚ ਸੁਰਖਾਬ ਪ੍ਰੀਤ ਸਿੰਘ ਬੀ.ਏ ਭਾਗ ਦੂਜਾ ਨੇ ਪਹਿਲਾ ਅਤੇ ਦਿਵਿਆ ਬੀ ਕਾਮ ਭਾਗ ਪਹਿਲਾ ਨੇ ਦੂਸਰਾ ਤੇ ਮਹਿਕਦੀਪ ਕੌਰ ਬੀ.ਏ ਭਾਗ ਪਹਿਲਾ ਨੇ ਤੀਸਰਾ ਸਥਾਨ ਹਾਸਿਲ ਕੀਤਾ | ਪੁਜ਼ੀਸ਼ਨਾ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੇਰਾ ਯੁਵਾ ਭਾਰਤ ਫ਼ਰੀਦਕੋਟ ਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਵਲੋਂ ਮਨਜੀਤ ਸਿੰਘ ਭੁੱਲਰ ਵਲੋਂ ਪ੍ਰੋ. ਜਸ਼ਨਦੀਪ ਕੌਰ ਅਤੇ ਪ੍ਰੋ. ਹਰਵਿੰਦਰ ਪਾਲ ਸਿੰਘ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਤਰਨਜੀਤ ਸਿੰਘ, ਪ੍ਰੋ. ਪਰਮਪਾਲ ਸਿੰਘ, ਪ੍ਰੋ. ਰਾਕੇਸ਼ ਕੁਮਾਰ, ਪ੍ਰੋ. ਹਰਵਿੰਦਰ ਪਾਲ ਸਿੰਘ, ਪ੍ਰੋ. ਜਸ਼ਨਦੀਪ ਕੌਰ, ਪ੍ਰੋ. ਅਬਜੀਤ ਸਿੰਘ ਡੋਡ ਆਦਿ ਹਾਜ਼ਰ ਸਨ |