25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਅੱਠਵੀਂ ਜਮਾਤ ਦੀ ਅਵੱਲ ਵਿਦਿਆਰਥਣ ਤਮੰਨਾ ਨਕਦ ਰਾਸ਼ੀ ਨਾਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 17-04-2026
ਜੈਤੋ, 16 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਡਾਕਟਰ ਬੀ.ਆਰ ਅੰਬੇਡਕਰ ਸਾਹਿਬ ਦਾ ਜਨਮ ਦਿਨ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਅੱਠਵੀਂ ਜਮਾਤ ਦੇ ਨਤੀਜਿਆਂ ਵਿਚੋਂ ਅਵੱਲ ਰਹੀ ਵਿਦਿਆਰਥਣ ਤਮੰਨਾ ਨੂੰ 3100 ਰੁਪਏ ਦੀ ਨਕਦ ਰਾਸ਼ੀ ਤੇ ਡਾਕਟਰ ਬੀ.ਆਰ ਅੰਬੇਡਕਰ ਸਾਹਿਬ ਦੀ ਤਸਵੀਰ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਜੈਤੋ ਦੇ ਵੱਖ-ਵੱਖ ਸਕੂਲਾਂ ਵਿਚੋਂ ਵਧੀਆ ਨੰਬਰ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਵੀ ਮਾਣ ਸਨਮਾਨ ਕੀਤਾ ਗਿਆ | ਇਕ ਵਿਦਿਆਰਥੀ ਨੂੰ ਉਸ ਦੀ ਪੜ੍ਹਾਈ ਦੀਆਂ ਜ਼ਰੂਰਤਮੰਦ ਚੀਜ਼ਾਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਾਰਿਆਂ ਨੂੰ ਲੱਡੂ ਵੰਡੇ ਗਏ | ਇਸ ਮੌਕੇ ਨਵਦੀਪ ਰੰਗਾ, ਜਸਵੰਤ ਰਾਏ (ਸੋਨੂੰ), ਅਮਰ ਸਿੰਗਲਾ, ਰਾਜਪ੍ਰੀਤ ਸਿੰਘ, ਰਮਨਦੀਪ ਸਿੰਘ, ਰਮੇਸ਼ ਕੁਮਾਰ (ਮੇਸ਼ੀ), ਕੁਲਦੀਪ ਕੁਮਾਰ, ਤਜਿੰਦਰ ਰੰਗਾ, ਵਿਕਰਮ ਕੁਮਾਰ, ਪਵਨ ਗੋਠਵਾਲ, ਦਾਰਾ, ਸੋਮਾ, ਰੋਜੀ, ਰੀਨਾ ਰਾਣੀ, ਮਮਤਾ ਅਤੇ ਖੁਸ਼ੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਲਾਇੰਸ ਇੰਟਰਨੈਸ਼ਨਲ ਸਕੂਲ ਨੇ ਸਨਮਾਨ ਸਮਾਗਮ ਕਰਵਾਇਆ ਅਗਲੀ ਖ਼ਬਰ ਅੱਠਵੀਂ ਜਮਾਤ 'ਚੋਂ ਟਾਪਰ ਤਮੰਨਾ ਦੇ ਘਰ ਪਹੁੰਚ ਕੇ ਵਿਧਾਇਕ ਅਮੋਲਕ ਸਿੰਘ ਨੇ ਕੀਤਾ ਸਨਮਾਨਿਤ
Ad Position 24