ਜੈਤੋ, 16 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਬਾਬਾ ਗੋਕਲ ਦਾਸ ਲੋਕ ਭਲਾਈ ਕਲੱਬ ਰੋੜੀਕਪੂਰਾ ਵਲੋਂ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਟੂਰਨਾਮੈਂਟ ਵਿਚ ਕਬੱਡੀ ਓਪਨ ਮੁਕਾਬਲੇ ਵਿਚ ਪਹਿਲਾ ਸਥਾਨ ਖਿਆਲੀਵਾਲਾ ਟੀਮ ਨੇ ਹਾਸਿਲ ਕੀਤਾ | ਜਦਕਿ ਦੂਜਾ ਸਥਾਨ ਬਾਦੀਆਂ ਟੀਮ ਨੇ ਜਿੱਤਿਆ | 55 ਕਿਲੋ ਤੇ 65 ਕਿਲੋ ਵਰਗਾਂ ਦੇ ਮੈਚ ਵੀ ਕਰਵਾਏ ਗਏ, ਜਿਨ੍ਹਾਂ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ | ਇਸ ਮੌਕੇ ਬਾਬਾ ਕਮਲ ਦਾਸ ਜੀ, ਸੰਤ ਜਲਾਲ ਵਾਲੇ, ਲਛਮਣ ਭਗਤੂਆਣਾ ਚੇਅਰਮੈਨ, ਸਰਬਜੀਤ ਰਾਮੇਆਣਾ, ਅਜੈਪਾਲ ਸਿੰਘ ਸੰਧੂ ਹਲਕਾ ਇੰਚਾਰਜ ਕਾਂਗਰਸ ਕੋਟਕਪੂਰਾ, ਸੂਬਾ ਸਿੰਘ ਬਾਦਲ, ਅਮਰਜੀਤ ਕੌਰ ਪੰਜਗਰਾਈਾ, ਪਵਨ ਗੋਇਲ ਸਾਕਬਾ ਕਾਰਜਕਾਰੀ ਪ੍ਰਧਾਨ ਕਾਂਗਰਸ ਕਮੇਟੀ ਪੰਜਾਬ, ਦਲੇਰ ਸਿੰਘ ਡੋਡ ਨਿੱਜੀ ਸਹਾਇਕ ਐਮ.ਪੀ ਸਰਬਜੀਤ ਸਿੰਘ ਖਾਲਸਾ, ਸੁਰਜੀਤ ਸਿੰਘ ਅਰੋੜਾ ਅਤੇ ਡਾ. ਰਮਨ ਸਿੰਘ ਭਾਜਪਾ ਆਗੂ, ਸਰਪੰਚ ਜਸਪਾਲ ਸਿੰਘ ਨੰਬਰਦਾਰ ਰੋੜੀਕਪੂਰਾ ਅਤੇ ਸਰਪੰਚ ਜਸਕਰਨ ਸਿੰਘ, ਸਾਬਕਾ ਸਰਪੰਚ ਜਸਵੰਤ ਸਿੰਘ ਢਿੱਲੋਂ, ਪ੍ਰਧਾਨ ਰਾਮ ਸਿੰਘ, ਅਰਸ਼ਦੀਪ ਸਿੰਘ, ਸੁਖਦੀਪ ਬਰਾੜ ਸੀਪੂ, ਤਰਸੇਮ ਸਿੰਘ, ਮਨਵੀਰ ਸਿੰਘ, ਇੰਦਰਜੀਤ ਵੜਿੰਗ, ਵਾਰਿਸ ਅਰੋੜਾ, ਅਮਰੀਕ ਸਿੰਘ ਸਰਪੰਚ, ਸਤਵਿੰਦਰ ਸਿੰਘ ਸਿੱਧੂ, ਕੁਲਦੀਪ ਅਰੋੜਾ, ਸੋਮੀ ਅਰੋੜਾ, ਬਾਬਾ ਰਣਜੀਤ ਸਿੰਘ, ਜਗਮੋਹਨ ਸਿੰਘ ਬਰਾੜ, ਬਲਕਰਨ ਸਿੰਘ ਬਰਾੜ, ਸੁਖਪਾਲ ਸਿੰਘ ਮੈਂਬਰ, ਸੀਰਾ ਬਰਾੜ, ਮਨਦੀਪ ਬਰਾੜ, ਰਿੰਕੂ ਬਰਾੜ ਅਤੇ ਕਬੱਡੀ ਖਿਡਾਰੀ ਕਾਲਾ ਆਦਿ ਹਾਜ਼ਰ ਸਨ |