26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਸੰਧਵਾਂ ਵਲੋਂ ਡਾ. ਅੰਬੇਡਕਰ ਲਾਇਬ੍ਰੇਰੀ ਲਈ 15 ਲੱਖ ਰੁਪਏ ਦੇਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 21-04-2026
ਕੋਟਕਪੂਰਾ, 20 ਅਪ੍ਰੈਲ (ਮੋਹਰ ਸਿੰਘ ਗਿੱਲ)-ਡਾ. ਭੀਮ ਰਾਓ ਅੰਬੇਡਕਰ ਦੀ 135ਵੀਂ ਜੈਯੰਤੀ ਸਬੰਧੀ ਕੋਟਕਪੂਰਾ ਦੇ ਪ੍ਰੇਮ ਨਗਰ ਵਿਖੇ ਸਮਾਗਮ ਕੀਤਾ ਗਿਆ | ਜਿਸ 'ਚ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸੰਧਵਾਂ ਨੇ ਕਿਹਾ ਕਿ ਡਾ.ਭੀਮ ਰਾਓ ਅੰਬੇਡਕਰ ਦੀ ਸਾਡੇ ਸਮਾਜ, ਦੇਸ਼ ਤੇ ਲੋਕਤੰਤਰ ਨੂੰ ਬਹੁਤ ਵੱਡੀ ਦੇਣ ਹੈ | ਉਨ੍ਹਾਂ ਦੀ ਯਾਦ 'ਚ ਇਕ ਲਾਇਬ੍ਰੇਰੀ ਬਣਾਈ ਗਈ ਹੈ | ਸਪੀਕਰ ਸੰਧਵਾਂ ਨੇ ਲਾਇਬ੍ਰੇਰੀ ਲਈ 15 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦਾ ਵੀ ਮੁੱਖ ਮਕਸਦ ਬੱਚਿਆਂ ਨੂੰ ਪੜ੍ਹਾਉਣਾ ਸੀ | ਉਨ੍ਹਾਂ ਬੱਚਿਆਂ ਨੂੰ ਪੜ੍ਹਨ ਤੇ ਅੱਗੇ ਵਧਣ ਦੀ ਅਪੀਲ ਕੀਤੀ | ਇਸ ਮੌਕੇ ਗੁਰਮੀਤ ਸਿੰਘ ਚੇਅਰਮੈਨ, ਪ੍ਰਧਾਨ ਨਰਿੰਦਰ ਕੁਮਾਰ ਰਾਠੌਰ, ਪ੍ਰਵੀਨ ਕੁਮਾਰ ਅਰੋਧੀਆ, ਪਵਨ ਕੁਮਾਰ, ਕੇਵਲ ਮਾਂਡੀਆ, ਅਸ਼ੋਕ ਕੁਮਾਰ, ਬਸੰਤ ਕੁਮਾਰ, ਰਾਮ ਚੰਦ ਕਟਾਰੀਆ, ਹੁਕਮ ਚੰਦ, ਅਸ਼ੋਕ ਕੁਮਾਰ, ਸੁਭਾਸ਼ ਚੰਦਰ,ਧਰਮਪਾਲ, ਬਸੰਤ ਕੁਮਾਰ ਪਰਜਾਪਤੀ, ਓਮ ਪ੍ਰਕਾਸ਼ ਗੋਠਵਾਲ ਮਾਸਟਰ ਸਤਨਾਮ ਸਿੰਘ, ਬਿੰਦਰ ਪਾਲ, ਗੁਰਵਿੰਦਰ ਕੌਰ, ਗੁਰਪ੍ਰੀਤ ਸਿੰਘ, ਗੰਗਾ ਰਾਮ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਮਨੋਰੋਗ ਵਿਭਾਗ ਵਲੋਂ ਕਾਨਫ਼ਰੰਸ ਕਰਵਾਈ ਅਗਲੀ ਖ਼ਬਰ ਸੰਧਵਾਂ ਨੇ ਜਨਤਕ ਮਿਲਣੀ 'ਚ ਸੁਣੀਆਂ ਸਮੱਸਿਆਵਾਂ
Ad Position 24