15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪੰਜਾਬ ਡਿਗਰੀ ਕਾਲਜ ਦੇ ਈਕੋ ਕਲੱਬ ਨੇ ਵਿਸ਼ਵ ਧਰਤੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 24-04-2026
ਸਾਦਿਕ, 23 ਅਪ੍ਰੈਲ (ਗੁਰਭੇਜ ਸਿੰਘ ਚੌਹਾਨ)-ਪੰਜਾਬ ਡਿਗਰੀ ਕਾਲਜ ਮਹਿਮੂਆਣਾ ਕੈਂਪਸ ਵਿਖੇ ਵਿਸ਼ਵ ਧਰਤੀ ਦਿਵਸ ਈਕੋ ਕਲੱਬ ਦੇ ਨੋਡਲ ਅਫ਼ਸਰ ਪ੍ਰੋ: ਅਬਜੀਤ ਸਿੰਘ ਡੋਡ ਇਤਿਹਾਸ ਵਿਭਾਗ ਤੇ ਜੌਗਰਫੀ ਵਿਭਾਗ ਦੇ ਪ੍ਰੋ: ਗੁਰਜੰਟ ਸਿੰਘ ਤੇ ਵਾਈਸ ਪਿ੍ੰਸੀਪਲ ਪ੍ਰੀਤਇੰਦਰ ਕੌਰ ਗੋਂਦਾਰਾ ਦੀ ਅਗਵਾਈ ਵਿਚ ਮਨਾਇਆ ਗਿਆ | ਇਸ ਮੌਕੇ ਪ੍ਰੋ: ਗੁਰਜੰਟ ਸਿੰਘ ਨੇ ਦੱਸਿਆ ਕਿ ਹਰ ਸਾਲ 22 ਅਪ੍ਰੈਲ ਨੂੰ ਵਿਸ਼ਵ ਧਰਤੀ ਦਿਵਸ ਮਨਾਇਆ ਜਾਂਦਾ ਹੈ | ਜਿਸ ਦਾ ਪ੍ਰਮੁੱਖ ਉਦੇਸ਼ ਵਾਤਾਵਰਨ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣਾ ਤੇ ਧਰਤੀ ਨੂੰ ਬਚਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ | ਮਨੁੱਖ ਦੁਆਰਾ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਜੰਗਲਾਂ ਦੀ ਕਟਾਈ ਤੇ ਪਹਾੜਾਂ ਦੀ ਮਾਈਨਿੰਗ ਨੇ ਜਲਵਾਯੂ ਵਿਚ ਵੱਡੇ ਪੱਧਰ 'ਤੇ ਤਬਦੀਲੀ ਕੀਤੀ ਹੈ | ਪ੍ਰੋ. ਅਬਜੀਤ ਸਿੰਘ ਡੋਡ ਨੇ ਦੱਸਿਆ ਕਿ 1970ਈ 'ਚ ਪਹਿਲੀ ਵਾਰ ਧਰਤੀ ਦਿਵਸ ਮਨਾਇਆ ਜਾਣਾ ਸ਼ੁਰੂ ਕੀਤਾ ਗਿਆ ਸੀ | ਇਹ ਧਰਤੀ ਦਿਵਸ 190 ਤੋਂ ਵੱਧ ਦੇਸ਼ਾਂ ਵਿਚ ਇਕ ਅਰਬ ਤੋਂ ਵੱਧ ਲੋਕਾਂ ਵਲੋਂ ਮਨਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਧਰਤੀ ਉੱਪਰ 71 ਪ੍ਰਤੀਸ਼ਤ ਜਲ ਤੇ 29 ਪ੍ਰਤੀਸ਼ਤ ਥਲ ਭਾਗ ਹੈ | ਜਦ ਕਿ ਪੀਣ ਯੋਗ ਸ਼ੁੱਧ ਪਾਣੀ ਬਹੁਤ ਘੱਟ ਹੈ ਤੇ ਪਾਣੀ ਵਿਚ ਵੱਡੇ ਪੱਧਰ 'ਤੇ ਵਧ ਰਹੀ ਯੂਰੇਨੀਅਮ ਦੀ ਮਾਤਰਾ ਇਕ ਗੰਭੀਰ ਸਮੱਸਿਆ ਬਣ ਰਹੀ ਹੈ | ਮਨੁੱਖ ਦੁਆਰਾ ਡਿਸਪੋਜਲ ਦੀ ਕੀਤੀ ਗਈ ਵਰਤੋਂ ਕਾਰਨ ਧਰਤੀ ਅਤੇ ਪਾਣੀ ਦੋਵੇਂ ਪ੍ਰਭਾਵਿਤ ਹੋ ਚੁੱਕੇ ਹਨ | ਇਸ ਮੌਕੇ ਈਕੋ ਕਲੱਬ ਦੇ ਵਲੰਟੀਅਰਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਡਿਸਪੋਜਲ ਦੀ ਵਰਤੋਂ ਨਾ ਕਰਨ ਲਈ ਕਿਹਾ ਗਿਆ | ਇਸ ਮੌਕੇ ਪ੍ਰੋ. ਮਨਦੀਪ ਕੌਰ, ਪ੍ਰੋ. ਸੁਸ਼ਮਾ ਸ਼ਰਮਾ, ਪ੍ਰੋ. ਲਵਪ੍ਰੀਤ ਕੌਰ, ਪ੍ਰੋ. ਸਤਵੀਰ ਕੌਰ, ਪ੍ਰੋ. ਰੰਜੂ ਬਾਲਾ, ਪ੍ਰੋ. ਮਨਜੀਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਣਜੀਤ ਸਿੰਘ ਸਿੱਧੂ ਨੂੰ ਕੌਂਸਲਰ ਦੀ ਚੋਣ ਲੜਨ ਦਾ ਸਮਰਥਨ ਅਗਲੀ ਖ਼ਬਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ 'ਚ ਰੋਪ ਸਕਿੱਪਿੰਗ ਕੈਂਪ ਲਗਾਇਆ
Ad Position 24