ਕੋਟਕਪੂਰਾ, 4 ਮਈ (ਮੇਘਰਾਜ)-ਅੱਜ ਨੰਬਰਦਾਰ ਯੂਨੀਅਨ ਗਾਲਿਬ ਦੀ ਮੀਟਿੰਗ ਸਥਾਨਕ ਮਿਉਂਸਪਲ ਪਾਰਕ ਵਿਖੇ ਪ੍ਰਧਾਨ ਬੂਟਾ ਸਿੰਘ ਢਿੱਲੋਂ ਢਾਬ ਗੁਰੂ ਕੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਮੇਤ ਅਹਿਮ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰਾਂ ਨੂੰ ਤਹਿਸੀਲ 'ਚ ਬੈਠਣ ਲਈ ਕਮਰੇ ਦਾ ਪ੍ਰਬੰਧ ਕੀਤਾ ਜਾਵੇ, ਮਾਣਭੱਤੇ ਵਧਾਇਆ ਜਾਵੇ ਅਤੇ ਕਿਸੇ ਨੰਬਰਦਾਰ ਦੀ ਮੌਤ ਉਪਰੰਤ ਉਸ ਦੇ ਪੁੱਤਰ ਨੂੰ ਨੰਬਰਦਾਰ ਬਣਾਇਆ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਗੁਰਸੇਵਕ ਸਿੰਘ ਚੱਕ ਕਲਿਆਣ ਸਕੱਤਰ, ਨਛੱਤਰ ਸਿੰਘ ਵਾਂਦਰ ਜਟਾਣਾ ਖਜ਼ਾਨਚੀ, ਖ਼ੁਸ਼ਵਿੰਦਰ ਸਿੰਘ ਮੌੜ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਵਾੜਾਦਰਾਕਾ ਜ਼ਿਲ੍ਹਾ ਮੀਤ ਪ੍ਰਧਾਨ, ਸਿਕੰਦਰ ਸਿੰਘ ਕੋਟਕਪੂਰਾ, ਰੇਸ਼ਮ ਸਿੰਘ ਹਰੀਨੌਂ, ਬਲਵਿੰਦਰ ਸਿੰਘ ਖਾਰਾ, ਰੇਸ਼ਮ ਸਿੰਘ ਕੋਟਕਪੂਰਾ, ਅੰਗਰੇਜ਼ ਸਿੰਘ ਕੋਟਕਪੂਰਾ, ਜਸਵਿੰਦਰ ਸਿੰਘ ਜਿਓਣਵਾਲਾ ਸਮੇਤ ਹੋਰ ਵੀ ਨੰਬਰਦਾਰ ਹਾਜ਼ਰ ਸਨ |