15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਡਾ. ਰਮਨਦੀਪ ਸਿੰਗਲਾ ਨੇ ਸਿਵਲ ਸਰਜਨ ਵਜੋਂ ਅਹੁਦਾ ਸੰਭਾਲਿਆ

Ad Position 21
No active advertisement
ਅਜੀਤ ਡੈਸਕ 09-05-2026
ਫ਼ਰੀਦਕੋਟ, 8 ਮਈ (ਜਸਵੰਤ ਸਿੰਘ ਪੁਰਬਾ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਬੀਤੇ ਦਿਨ ਕੀਤੀਆਂ ਗਈਆਂ ਬਦਲੀਆਂ ਉਪਰੰਤ ਮੋਗਾ ਤੋਂ ਬਦਲਕੇ ਦਫ਼ਤਰ ਸਿਵਲ ਸਰਜਨ ਫ਼ਰੀਦਕੋਟ ਵਿਖੇ ਆਏ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਨੇ ਫ਼ਰੀਦਕੋਟ ਵਿਖੇ ਬਤੌਰ ਸਿਵਲ ਸਰਜਨ ਆਪਣਾ ਅਹੁਦਾ ਸੰਭਾਲਿਆ | ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਧਰਮਪਤਨੀ ਡਾ. ਅਲਕਾ ਸਿੰਗਲਾ ਵੀ ਸਨ | ਉਨ੍ਹਾਂ ਨੂੰ ਡਿਊਟੀ ਜੁਆਇਨ ਕਰਵਾਉਂਦੇ ਹੋਏ ਸਿਹਤ ਵਿਭਾਗ ਫ਼ਰੀਦਕੋਟ ਦੇ ਸਮੂਹ ਸਟਾਫ਼ ਵਲੋਂ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ | ਵਰਨਣਯੋਗ ਹੈ ਕਿ ਡਾ. ਰਮਨਦੀਪ ਸਿੰਗਲਾ ਇਸ ਤੋਂ ਪਹਿਲਾਂ ਡਿਪਟੀ ਮੈਡੀਕਲ ਕਮਿਸ਼ਨਰ ਬਠਿੰਡਾ, ਸਿਵਲ ਸਰਜਨ ਬਠਿੰਡਾ, ਸਿਵਲ ਸਰਜਨ ਮਲੇਰਕੋਟਲਾ ਅਤੇ ਸਿਵਲ ਸਰਜਨ ਮੋਗਾ ਸੇਵਾਵਾਂ ਨਿਭਾ ਚੁੱਕੇ ਹਨ | ਇਸ ਮੌਕੇ ਜ਼ਿਲ੍ਹਾ ਫ਼ਰੀਦਕੋਟ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਪਤਵੰਤੇ ਸੱਜਣਾਂ ਨੇ ਉਨ੍ਹਾਂ ਦਾ ਬੁੱਕੇ ਦੇ ਕੇ ਸਵਾਗਤ ਕੀਤਾ | ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਸ਼ਵਦੀਪ ਗੋਇਲ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਮਨਦੀਪ ਕੌਰ, ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫ਼ਰੀਦਕੋਟ ਡਾ. ਪੁਨੀਤ ਕਾਜਲ, ਐਸਐਮਓ ਐਸਡੀਐਚ ਕੋਟਕਪੂਰਾ ਕਮ ਐਸ.ਐਮ.ਓ. ਆਈ ਮੋਬਾਇਲ ਯੂਨਿਟ ਡਾ. ਅਵਤਾਰਜੀਤ ਗੋਂਦਾਰਾ, ਐਸ.ਐਮ.ਓ ਬਾਜਾਖਾਨਾ ਡਾ. ਨਵਪ੍ਰੀਤ ਕੌਰ ਗਰੇਵਾਲ, ਐਸਐਮਓ ਸਿਵਲ ਹਸਪਤਾਲ ਜੈਤੋ ਡਾ. ਵਰਿੰਦਰ ਕੁਮਾਰ, ਐਸ.ਐਮ.ਓ ਸਾਦਿਕ ਡਾ. ਪ੍ਰੀਤੀ ਗੋਇਲ, ਕਾਰਜਕਾਰੀ ਐਸ.ਐਮ.ਓ ਜੰਡ ਸਾਹਿਬ ਡਾ. ਅਰਸ਼ਦੀਪ ਬਰਾੜ, ਜ਼ਿਲ੍ਹਾ ਟੀਬੀ ਅਫ਼ਸਰ ਡਾ. ਸਰਵਦੀਪ ਸਿੰਘ ਰੋਮਾਣਾ, ਸੁਪਰਡੈਂਟ ਜਗਸੀਰ ਸਿੰਘ ਖਾਰਾ, ਡਿਪਟੀ ਮਾਸ ਮੀਡੀਆ ਤੇ ਸੂਚਨਾ ਲਖਵਿੰਦਰ ਕੈਂਥ, ਡਾ. ਪ੍ਰਭਦੀਪ ਸਿੰਘ ਚਾਵਲਾ, ਸੁਧੀਰ ਧੀਰ, ਸੀਨੀਅਰ ਫ਼ਾਰਮੇਸੀ ਅਫ਼ਸਰ ਸੁਨੀਲ ਸਿੰਗਲਾ, ਸੀਨੀਅਰ ਫ਼ਾਰਮੇਸੀ ਅਫ਼ਸਰ ਸੰਜੀਵ ਸਿੰਗਲਾ, ਸੀਨੀਅਰ ਸਹਾਇਕ ਬਿਕਰਮਜੀਤ ਸਿੰਘ ਢਿੱਲੋਂ, ਸੀਨੀਅਰ ਸਹਾਇਕ ਸੁਖਦੀਪ ਸਿੰਘ, ਏਐਮਓ ਛਿੰਦਰਪਾਲ ਸਿੰਘ, ਸਿਹਤ ਸੁਪਰਵਾਈਜ਼ਰ ਮਨਦੀਪ ਸਿੰਘ, ਡੀਪੀਐਮ ਸੂਰਜ ਪ੍ਰਕਾਸ਼, ਸਟੈਨੋ ਵੀਰਪਾਲ ਕੌਰ, ਸਟੈਨੋ ਸੰਤੋਸ਼ ਸ਼ਰਮਾ, ਕੰਪਿਊਟਰ ਆਪ੍ਰੇਟਰ ਲਵਕਿਰਨ ਸਿੰਘ, ਸਮੂਹ ਸਟਾਫ਼ ਦਫ਼ਤਰ ਸਿਵਲ ਸਰਜਨ, ਸਮੂਹ ਸਟਾਫ਼ ਦਫ਼ਤਰ ਸਿਵਲ ਹਸਪਤਾਲ ਅਤੇ ਸਮੂਹ ਸਟਾਫ਼ ਐਨਐਚਐਮ ਨੇ ਡਾ. ਰਮਨਦੀਪ ਸਿੰਗਲਾ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਗੁਲਦਸਤਾ ਭੇਟ ਕਰਕੇ ਜੀ ਆਇਆਂ ਕਿਹਾ ਗਿਆ |
Ad Position 22
No active advertisement
ਪਿਛਲੀ ਖ਼ਬਰ ਲੜਕੀਆਂ ਪ੍ਰਤੀ ਭੇਦਭਾਵ ਨੂੰ ਖਤਮ ਕਰਨ ਲਈ ਲਿੰਗ ਚੋਣ ਮਨਾਹੀ ਐਕਟ ਨੂੰ ਸਖ਼ਤੀ ਨਾਲ ਲਾਗੂ ਕਰਨਾ ਸਮੇਂ ਦੀ ਮੁੱਖ ਲੋੜ-ਡਾ... ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ ਜ਼ਿਲ੍ਹਾ ਜਥੇਬੰਦੀ 'ਚ ਮਿਹਨਤੀ ਵਰਕਰਾਂ ਨੂੰ ਥਾਂ ਦਿੱਤੀ ਜਾਵੇਗੀ-ਕੋਟ ਸੁਖੀਆ, ਲਾਲੀ...
Ad Position 24