14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਨਗਰ ਕੌਂਸਲ ਚੋਣਾਂ ਲਈ ਨਵੇਂ ਤੇ ਪੁਰਾਣੇ ਚਿਹਰਿਆਂ ਵਲੋਂ ਦਾਅਵੇਦਾਰੀਆਂ ਤੇਜ਼

Ad Position 21
No active advertisement
ਅਜੀਤ ਡੈਸਕ 09-05-2026
ਜੈਤੋ, 8 ਮਈ (ਗੁਰਮੀਤਪਾਲ ਰੋੜੀਕਪੂਰਾ)-ਅੱਗੇ ਆ ਰਹੀਆਂ ਨਗਰ ਕੌਂਸਲ ਚੋਣਾਂ ਦੀਆਂ ਚਰਚਾਵਾਂ ਤੇਜ਼ ਹੋਣ ਨਾਲ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਉਣ ਲੱਗ ਪਿਆ ਹੈ | ਪਿਛਲੇ ਪੰਜ ਸਾਲਾਂ ਦੌਰਾਨ ਸੱਤਾ ਦਾ ਹਿੱਸਾ ਰਹੇ ਕਈ ਮੌਜੂਦਾ ਤੇ ਸਾਬਕਾ ਕੌਂਸਲਰ ਹੁਣ ਮੁੜ ਚੋਣ ਮੈਦਾਨ ਵਿਚ ਉਤਰਣ ਲਈ ਸਰਗਰਮ ਹੋ ਚੁੱਕੇ ਹਨ | ਇਸ ਦੇ ਨਾਲ ਹੀ ਵੱਖ-ਵੱਖ ਵਾਰਡਾਂ ਵਿਚ ਨਵੇਂ ਅਤੇ ਪੁਰਾਣੇ ਚਿਹਰਿਆਂ ਵਲੋਂ ਆਪੋ-ਆਪਣੀ ਦਾਅਵੇਦਾਰੀ ਵੀ ਜ਼ੋਰ-ਸ਼ੋਰ ਨਾਲ ਪੇਸ਼ ਕੀਤੀ ਜਾ ਰਹੀ ਹੈ | ਸ਼ਹਿਰ ਵਾਸੀਆਂ ਵਿਚ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਜਿਹੜੇ ਆਗੂ ਦੁਬਾਰਾ ਵੋਟਾਂ ਮੰਗਣ ਆਉਣਗੇ, ਉਨ੍ਹਾਂ ਤੋਂ ਲੋਕ ਸਿੱਧਾ ਸਵਾਲ ਕਰਨਗੇ ਕਿ ਬੀਤੇ ਪੰਜ ਸਾਲਾਂ ਵਿਚ ਆਪਣੇ ਵਾਰਡ ਅਤੇ ਸ਼ਹਿਰ ਲਈ ਕੀਤਾ ਕੀ ਹੈ? ਜੈਤੋ ਨਗਰ ਕੌਂਸਲ ਦਾ ਪਿਛਲਾ ਕਾਰਜਕਾਲ ਵੀ ਕਾਫ਼ੀ ਵਿਵਾਦਾਂ ਅਤੇ ਧੜੇਬੰਦੀ ਕਾਰਨ ਚਰਚਾ ਵਿਚ ਰਿਹਾ | ਪਿਛਲੀ ਕਾਂਗਰਸ ਸਰਕਾਰ ਦੌਰਾਨ ਪ੍ਰਧਾਨਗੀ ਨੂੰ ਲੈ ਕੇ ਅੰਦਰੂਨੀ ਖਿੱਚੋਤਾਣ ਖੁੱਲ੍ਹ ਕੇ ਸਾਹਮਣੇ ਆਈ ਸੀ | ਇਸ ਦੇ ਨਾਲ ਹੀ ਕਾਰਜਕਾਲ ਦੇ ਅੱਧ ਵਿਚਕਾਰ ਸੱਤਾ ਬਦਲਣ ਨਾਲ ਕੁਝ ਕੌਂਸਲਰਾਂ ਵਲੋਂ ਸਿਆਸੀ ਪੱਖ ਬਦਲ ਕੇ ਮੌਜੂਦਾ ਆਪ ਸਰਕਾਰ ਨਾਲ ਖੜ੍ਹਣ ਦੇ ਮਾਮਲੇ ਵੀ ਲੋਕਾਂ ਵਿਚ ਚਰਚਾ ਦਾ ਕੇਂਦਰ ਬਣੇ ਰਹੇ | ਹੁਣ ਚੋਣਾਂ ਨੇੜੇ ਆਉਣ ਨਾਲ ਅਜਿਹੇ ਕੌਂਸਲਰਾਂ ਨੂੰ ਲੋਕ ਕਚਹਿਰੀ ਵਿਚ ਆਪਣੇ ਫ਼ੈਸਲਿਆਂ ਦਾ ਜਵਾਬ ਦੇਣਾ ਪੈ ਸਕਦਾ ਹੈ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਅੱਜ ਵੀ ਕਈ ਵਾਰਡ ਟੁੱਟੀਆਂ ਸੜਕਾਂ, ਗੰਦੇ ਨਾਲਿਆਂ, ਜਾਮ ਸੀਵਰੇਜ ਅਤੇ ਨਾਜਾਇਜ਼ ਕਬਜ਼ਿਆਂ ਵਰਗੀਆਂ ਬੁਨਿਆਦੀ ਸਮੱਸਿਆਵਾਂ ਨਾਲ ਜੂਝ ਰਹੇ ਹਨ | ਕਈ ਥਾਵਾਂ 'ਤੇ ਵਿਕਾਸ ਦੇ ਨਾਂਅ 'ਤੇ ਸਿਰਫ਼ ਐਲਾਨ ਹੀ ਹੋਏ, ਜਦਕਿ ਜ਼ਮੀਨੀ ਹਕੀਕਤ ਲੋਕਾਂ ਦੇ ਸਾਹਮਣੇ ਹੈ | ਕੀ ਹੁਣ ਸ਼ਹਿਰ ਦੇ ਜਾਗਰੂਕ ਵੋਟਰ ਵਾਅਦਿਆਂ ਦਾ ਨਹੀਂ, ਸਗੋਂ ਕੰਮਾਂ ਦੇ ਹਿਸਾਬ ਮੰਗਣਗੇ | ਇਸ ਵਾਰ ਲੋਕ ਉਮੀਦਵਾਰਾਂ ਦੀਆਂ ਗੱਲਾਂ ਨਹੀਂ, ਬਲਕਿ ਉਨ੍ਹਾਂ ਦੇ ਪਿਛਲੇ ਪੰਜ ਸਾਲਾਂ ਦੇ ਰਿਪੋਰਟ ਕਾਰਡ, ਸਿਆਸੀ ਵਫ਼ਾਦਾਰੀ ਅਤੇ ਲੋਕਾਂ ਨਾਲ ਜੁੜਾਅ ਦੇ ਆਧਾਰ 'ਤੇ ਆਪਣਾ ਫ਼ੈਸਲਾ ਕਰਨ ਦੇ ਮੂਡ ਵਿਚ ਦਿਖਾਈ ਦੇ ਰਹੇ ਹਨ | ਸਿਆਸੀ ਮਾਹਿਰਾਂ ਅਨੁਸਾਰ ਇਸ ਵਾਰ ਦੀਆਂ ਨਗਰ ਕੌਂਸਲ ਚੋਣਾਂ ਵਿਚ ਵਿਕਾਸ ਧੜੇਬੰਦੀ, ਦਲ-ਬਦਲੀ ਅਤੇ ਲੋਕਾਂ ਦਾ ਭਰੋਸਾ ਸਭ ਤੋਂ ਵੱਡੇ ਚੋਣਾਵੀ ਮੁੱਦੇ ਬਣ ਸਕਦੇ ਹਨ, ਜਿਸ ਕਾਰਨ ਇਸ ਵਾਰ ਦੀ ਚੋਣ ਕਾਫ਼ੀ ਦਿਲਚਸਪ ਅਤੇ ਮੁਕਾਬਲੇਬਾਜ਼ ਮੰਨੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਕਿਲ੍ਹਾ ਨੌ ਦੇ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ ਅਗਲੀ ਖ਼ਬਰ ਸਰਕਾਰੀ ਬਿ੍ਜਿੰਦਰਾ ਕਾਲਜ ਦੇ ਪਿ੍ੰਸੀਪਲ ਨਾਲ ਦਰਜਾ ਚਾਰ ਮੁਲਾਜ਼ਮਾਂ ਦੀ ਮੰਗਾਂ ਸੰਬੰਧੀ ਮੀਟਿੰਗ
Ad Position 24