13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਭਾਕਿਯੂ ਲੱਖੋਵਾਲ 15 ਮਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰੇਗਾ-ਆਗੂ

Ad Position 21
No active advertisement
ਅਜੀਤ ਡੈਸਕ 09-05-2026
ਸਾਦਿਕ, 8 ਮਈ (ਗੁਰਭੇਜ ਸਿੰਘ ਚੌਹਾਨ)-ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਫ਼ਰੀਦਕੋਟ ਸਰਕਲ ਸਾਦਿਕ ਦੀ ਮਹੀਨਾਵਾਰ ਮੀਟਿੰਗ ਗੁਰਮੀਤ ਸਿੰਘ ਬਰਾੜ ਸੈਦੇਕੇ ਸਕੱਤਰ ਜਨਰਲ ਸਰਕਲ ਸਾਦਿਕ ਦੀ ਅਗਵਾਈ ਹੇਠ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਕੀਤੀ ਗਈ | ਜਿਸ ਵਿਚ ਸਿਮਰਜੀਤ ਸਿੰਘ ਬਰਾੜ ਘੁੱਦੂਵਾਲਾ ਮੀਤ ਪ੍ਰਧਾਨ ਪੰਜਾਬ ਤੇ ਭੋਲਾ ਸਿੰਘ ਬਰਾੜ ਕਾਬਲਵਾਲਾ ਜ਼ਿਲ੍ਹਾ ਜਨਰਲ ਸਕੱਤਰ ਫ਼ਰੀਦਕੋਟ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੀਟਿੰਗ ਦੀ ਕਾਰਵਾਈ ਰਮਨਦੀਪ ਸਿੰਘ ਸੰਧੂ ਸੈਦੇਕੇ ਵਿੱਤ ਸਕੱਤਰ ਸਰਕਲ ਸਾਦਿਕ ਵਲੋਂ ਚਲਾਈ ਗਈ ਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ 'ਤੇ ਵਿਚਾਰਾਂ ਕੀਤੀਆਂ ਗਈਆਂ | ਸਰਬਜੀਤ ਸਿੰਘ ਬਰਾੜ ਮਾਨੀ ਸਿੰਘ ਵਾਲਾ ਪ੍ਰੈਸ ਸਕੱਤਰ ਸਰਕਲ ਸਾਦਿਕ ਨੇ ਦੱਸਿਆ ਕਿ ਜੋ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਮੰਗ ਅਨੁਸਾਰ ਵਧੀ ਹੋਈ ਮਹਿੰਗਾਈ ਨੂੰ ਮੁੱਖ ਰੱਖਦਿਆਂ ਸਹਿਕਾਰੀ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਐਸ.ਸੀ.ਐਲ.ਹੱਦ ਕਰਜ਼ੇ ਦੀ ਰਕਮ ਵਿਚ ਛੇ, ਸੱਤ ਸਾਲਾਂ ਬਾਅਦ ਕੁਝ ਵਾਧਾ ਕੀਤਾ ਗਿਆ ਸੀ ਪ੍ਰੰਤੂ ਕੋਆਪ੍ਰੇਟਿਵ ਬੈਂਕਾਂ ਦੇ ਕਰਮਚਾਰੀਆਂ ਵਲੋਂ ਪਾਏ ਦਬਾਅ ਕਾਰਨ ਇਹ ਹੱਦ ਕਰਜ਼ਾ ਰੱਦ ਕਰ ਦਿੱਤਾ ਗਿਆ ਹੈ | ਉਨ੍ਹਾਂ ਮੰਗ ਕੀਤੀ ਕਿ ਰਜਿਸਟਰਾਰ ਵਧਾਏ ਹੋਏ ਹੱਦ ਕਰਜ਼ੇ ਨੂੰ ਲਾਗੂ ਕਰੇ ਤੇ ਕਿਸਾਨਾਂ ਨੂੰ ਤੁਰੰਤ ਵਧੇ ਹੋਏ ਹੱਦ ਕਰਜ਼ੇ ਮੁਤਾਬਿਕ ਨਗਦ ਭੁਗਤਾਨ ਕੀਤਾ ਜਾਵੇ ਤਾਂ ਜੋ ਕਿਸਾਨ ਅਗਲੀ ਫ਼ਸਲ ਦੀ ਤਿਆਰੀ ਟਾਈਮ ਸਿਰ ਕਰ ਸਕਣ | ਨਹੀਂ ਤਾਂ ਚੰਡੀਗੜ੍ਹ ਵਿਖੇ 15 ਮਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ | ਇਸ ਦੀ ਤਿਆਰੀ ਲਈ ਮੀਟਿੰਗ ਵਿਚ ਸ਼ਾਮਿਲ ਹੋਏ ਸਾਰੇ ਇਕਾਈ ਪ੍ਰਧਾਨਾਂ 'ਤੇ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਕਿ ਸੰਯੁਕਤ ਮੋਰਚੇ ਵਲੋਂ 15 ਮਈ ਨੂੰ ਚੰਡੀਗੜ੍ਹ ਵਿਖੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨਾਲ ਜੋ ਕਿਸਾਨੀ ਮੰਗਾਂ ਬਾਬਤ ਇਕੱਠ ਰੱਖਿਆ ਗਿਆ ਹੈ, ਵੱਧ ਤੋਂ ਵੱਧ ਕਿਸਾਨਾਂ ਨੂੰ ਲੈ ਜਾਇਆ ਜਾ ਸਕੇ | ਇਸ ਮੀਟਿੰਗ ਵਿਚ ਰਾਜਬਿੰਦਰ ਸਿੰਘ ਧੌਂਸੀ ਮਹਿਮੂਆਣਾ ਸੰਗਠਨ ਸਕੱਤਰ ਸਰਕਲ ਸਾਦਿਕ, ਗੁਰਮੀਤ ਸਿੰਘ ਸੰਧੂ ਸਾਧੂਵਾਲਾ ਮੁੱਖ ਸਲਾਹਕਾਰ ਸਰਕਲ ਸਾਦਿਕ, ਗੁਰਦਿਆਲ ਸਿੰਘ ਢਾਬ ਸ਼ੇਰ ਸਿੰਘ ਵਾਲਾ ਕਮੇਟੀ ਮੈਂਬਰ ਸਰਕਲ ਸਾਦਿਕ, ਬਗੀਚਾ ਸਿੰਘ ਵੀਰੇਵਾਲਾ ਮੀਤ ਪ੍ਰਧਾਨ ਸਰਕਲ ਸਾਦਿਕ, ਗੁਰਬੰਸ ਸਿੰਘ ਇਕਾਈ ਪ੍ਰਧਾਨ ਸ਼ੇਰ ਸਿੰਘ ਵਾਲਾ, ਗੁਰਸੇਵਕ ਸਿੰਘ ਮਾਨ ਇਕਾਈ ਪ੍ਰਧਾਨ ਮਰਾੜ, ਵੀਰ ਸਿੰਘ ਇਕਾਈ ਪ੍ਰਧਾਨ ਸੈਦੇ ਕੇ, ਲਵਪ੍ਰੀਤ ਸਿੰਘ, ਮਲਕੀਤ ਸਿੰਘ, ਸੁਖਦੇਵ ਸਿੰਘ, ਹਰੀ ਸਿੰਘ, ਸੰਤੋਖ ਸਿੰਘ, ਭਗਵਾਨ ਸਿੰਘ, ਸੁਖਵਿੰਦਰ ਸਿੰਘ ਸੈਦੇਕੇ, ਸਾਹਿਬ ਸਿੰਘ ਸਾਰੇ ਇਕਾਈਆਂ ਦੇ ਪ੍ਰਧਾਨ ਤੇ ਹੋਰ ਅਹੁਦੇਦਾਰ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਵਿਰੋਧੀ ਵਰਤ ਰਹੇ ਹਨ ਹੱਥਕੰਡੇ-ਅਕਾਲੀ ਆਗੂ ਅਗਲੀ ਖ਼ਬਰ ਨਕਲੀ ਖਾਦਾਂ, ਪੋਟਾਸ਼ ਅਤੇ ਜ਼ਿੰਕ ਆਦਿ ਬਣਾਉਣ ਤੇ ਵੇਚਣ ਦੇ ਕਾਰੋਬਾਰ ਦਾ ਪਰਦਾਫ਼ਾਸ਼
Ad Position 24